ਇਸ ਸਾਲ 1 ਜਨਵਰੀ ਤੋਂ ਪੈਟਰੋਲ ਦੀ ਕੀਮਤ ਚ 6.46 ਰੁਪਏ ਲੀਟਰ ਅਤੇ ਡੀਜ਼ਲ 8.21 ਰੁਪਏ ਲੀਟਰ ਦਾ ਵਾਧਾ ਹੋਇਆ ਹੈ. ਇਹ ਵਾਧਾ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਦਾ ਨਤੀਜਾ ਹੈ.
ਜ਼ਿਕਰਯੋਗ ਹੈ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ 29 ਮਈ ਨੂੰ ਰਿਕਾਰਡ ਪੱਧਰ 'ਤੇ ਪੁੱਜ ਗਈ ਸੀ. ਉਸ ਦਿਨ ਦਿੱਲੀ 'ਚ ਪੈਟਰੋਲ ਦੀ ਕੀਮਤ 78.43 ਰੁਪਏ ਪ੍ਰਤੀ ਲੀਟਰ, ਡੀਜ਼ਲ 67.85 ਰੁਪਏ ਪ੍ਰਤੀ ਲੀਟਰ ਦੇ ਉੱਚੇ ਪੱਧਰ ਤੱਕ ਪਹੁੰਚ ਗਿਆ. ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚਾ ਤੇਲ ਨਰਮ ਹੋਣ ਤੇ ਰੁਪਇਆ ਮਜ਼ਬੂਤ ਹੋਣ ਤੇ ਬਾਅਦ 14 ਵਾਰ ਕੀਮਤ ਘਟਾਈ ਗਈ. ਹਾਲਾਂਕਿ, ਪਿਛਲੇ ਦੋ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਸਥਿਰ ਹੈ.
ਜਨਤਕ ਖੇਤਰ ਦੀਆਂ ਰੀਟੇਲ ਤੇਲ ਕੰਪਨੀਆਂ ਅਨੁਸਾਰ ਪੈਟਰੋਲ ਅਤੇ ਡੀਜ਼ਲ ਦੀ ਕੀਮਤ 12 ਜੂਨ ਨੂੰ ਬਦਲੀ ਗਈ ਸੀ. ਉਸ ਸਮੇਂ ਪੈਟਰੋਲ ਤੇ ਡੀਜ਼ਲ ਕ੍ਰਮਵਾਰ 15 ਅਤੇ 10 ਪੈਸੇ ਪ੍ਰਤੀ ਲੀਟਰ ਸਸਤੇ ਹੋਏ ਸਨ. ਪਿਛਲੇ ਪੰਦਰਾਂ ਦਿਨਾਂ 'ਚ ਪੈਟਰੋਲ 2 ਰੁਪਏ, ਡੀਜ਼ਲ 1.46 ਲੀਟਰ ਸਸਤਾ ਹੋਇਆ ਹੈ.
ਕਰਨਾਟਕ ਦੀਆਂ ਚੋਣਾਂ ਦੇ ਦੌਰਾਨ 14 ਦਿਨਾਂ ਤੱਕ ਕੀਮਤ ਚ ਵਾਧਾ ਨਹੀਂ ਕੀਤਾ ਗਿਆ ਸੀ. ਪਰ ਵੋਟਾਂ ਤੋਂ ਬਾਅਦ 4 ਮਈ ਨੂੰ ਪੈਟਰੋਲ ਦੀ ਕੀਮਤ 3.80 ਰੁਪਏ ਲੀਟਰ,ਡੀਜ਼ਲ ਦੀ ਕੀਮਤ 3.38 ਰੁਪਏ ਵਧਾਈ ਗਈ ਸੀ.