ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ `ਚ ਸੋਮਵਾਰ ਨੂੰ ਪੈਟਰੋਲ ਦੀ ਕੀਮਤ 90.08 ਰੁਪਏ ਪ੍ਰਤੀ ਲੀਟਰ ਪਹੁੰਚ ਗਈ। ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ `ਚ ਸੋਮਵਾਰ ਨੂੰ ਲਗਾਤਾਰ ਪੰਜਵੇਂ ਦਿਨ ਵਾਧਾ ਦਰਜ ਕੀਤਾ ਗਿਆ। ਉਥੇ, ਡੀਜ਼ਲ ਦੀਆਂ ਕੀਮਤਾਂ `ਚ ਵੀ ਵਾਧਾ ਜਾਰੀ ਹੈ। ਦਿੱਲੀ `ਚ ਪੈਟਰੋਲ ਦੀ ਕੀਮਤ 82.72 ਰੁਪਏ, ਕੋਲਕਾਤਾ `ਚ 84.54 ਰੁਪਏ ਅਤੇ ਚੇਨਈ `ਚ 85.99 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ।
ਮੁੰਬਈ `ਚ ਐਤਵਾਰ ਨੂੰ ਪੈਟਰੋਲ 89.97 ਰੁਪਏ ਪ੍ਰਤੀ ਲੀਟਰ ਅਤੇ ਦਿੱਲੀ `ਚ 82.61 ਰੁਪਏ ਪ੍ਰਤੀ ਲੀਟਰ ਸੀ। ਕੋਲਕਾਤਾ ਅਤੇ ਚੇਨਈ `ਚ ਪੈਟਰੋਲ ਦੀ ਕੀਮਤ ਕ੍ਰਮਵਾਰ 84.44 ਰੁਪਏ ਅਤੇ 85.87 ਰੁਪਏ ਪ੍ਰਤੀ ਲੀਟਰ ਸੀ।
ਡੀਜ਼ਲ ਦੀ ਕੀਮਤ `ਚ ਵੀ ਐਤਵਾਰ ਨੂੰ ਵਾਧਾ ਦਰਜ ਕੀਤਾ ਗਿਆ। ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ `ਚ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 73.97 ਰੁਪਏ, 75.72 ਰੁਪਏ, 78.53 ਰੁਪਏ ਅਤੇ 78.20 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਤੇਲ ਦੀਆਂ ਕੀਮਤਾਂ ਚਾਰੇ ਮਹਾਂਨਗਰਾਂ `ਚ ਦਿੱਲੀ `ਚ ਸਭ ਤੋਂ ਘੱਟ ਹਨ ਕਿਉਂਕਿ ਇੱਥੇ ਸੂਬਾ ਸਰਕਾਰ ਵੱਲੋਂ ਲਗਾਏ ਜਾਣ ਵਾਲੇ ਟੈਕਸ ਘੱਟ ਹਨ।