ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ–ਡੀਜ਼ਲ ਫਿਰ ਹੋਏ ਮਹਿੰਗੇ, ਮੁੰਬਈ ’ਚ ਪੈਟਰੋਲ ਹੁਣ 80 ਰੁਪਏ

ਪੈਟਰੋਲ–ਡੀਜ਼ਲ ਫਿਰ ਹੋਏ ਮਹਿੰਗੇ, ਮੁੰਬਈ ’ਚ ਪੈਟਰੋਲ ਹੁਣ 80 ਰੁਪਏ

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅੱਜ ਸ਼ੁੱਕਰਵਾਰ ਨੂੰ ਫਿਰ ਲਗਾਤਾਰ ਦੂਜੇ ਦਿਨ ਵਧੀਆਂ। ਨਵੇਂ ਵਾਧੇ ਤੋਂ ਬਾਅਦ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿਖੇ ਪੈਟਰੋਲ 80 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਮਹਾਰਾਸ਼ਟਰ ਦੇ ਪਰਭਣੀ ’ਚ ਤਾਂ ਪੈਟਰੋਲ 81.93 ਰੁਪਏ ਪ੍ਰਤੀ ਲਿਟਰ ਵਿਕਣ ਲੱਗ ਪਿਆ ਹੈ; ਜਦ ਕਿ ਡੀਜ਼ਲ 71.31 ਰੁਪਏ ਪ੍ਰਤੀ ਲਿਟਰ ਹੈ।

 

 

ਦਿੱਲੀ, ਕੋਲਕਾਤਾ ਤੇ ਮੁੰਬਈ ’ਚ ਅੱਜ ਸ਼ੁੱਕਰਵਾਰ ਨੂੰ ਪੈਟਰੋਲ 15 ਪੈਸੇ; ਜਦ ਕਿ ਚੇਨਈ ’ਚ 16 ਪੈਸੇ ਪ੍ਰਤੀ ਲਿਟਰ ਮਹਿੰਗਾ ਹੋ ਗਿਆ। ਡੀਜ਼ਲ ਦੀ ਕੀਮਤ ਵਿੱਚ ਦਿੱਲੀ ਤੇ ਕੋਲਕਾਤਾ ਵਿੱਚ 10 ਪੈਸੇ; ਜਦ ਕਿ ਮੁੰਬਈ ਤੇ ਚੇਨਈ ’ਚ 11 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ।

 

 

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ, ਕੋਲਕਾਤਾ, ਮੁੰਬਹੀ ਤੇ ਚੇਨਈ ’ਚ ਪੈਟਰੋਲ ਦੀ ਕੀਮਤ ਵਧ ਕੇ ਕ੍ਰਮਵਾਰ 74.34 ਰੁਪਏ, 77.03 ਰੁਪਏ, 80.00 ਰੁਪਏ ਅਤੇ 77.28 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

 

 

ਚਾਰੇ ਮਹਾਂਨਗਰਾਂ ਵਿੱਚ ਡੀਜ਼ਲ ਦੀ ਕੀਮਤ ਵੀ ਵਧ ਕੇ ਕ੍ਰਮਵਾਰ 67.24 ਰੁਪਏ, 69.66 ਰੁਪਏ,70.55 ਰੁਪਏ ਤੇ 71.09 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

 

 

ਲਗਾਤਾਰ ਦੋ ਦਿਨਾਂ ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ’ਚ ਪੈਟਰੋਲ 21 ਪੈਸੇ ਅਤੇ ਡੀਜ਼ਲ 17 ਪੈਸੇ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol-Diesel become dearer again Petrol in Mumbai Rs 80