ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੋਰ ਮਹਿੰਗੇ ਹੋਏ ਪੈਟਰੋਲ–ਡੀਜ਼ਲ, ਅਰਥਚਾਰੇ ’ਤੇ ਵਧਿਆ ਬੋਝ

ਹੋਰ ਮਹਿੰਗੇ ਹੋਏ ਪੈਟਰੋਲ–ਡੀਜ਼ਲ, ਅਰਥਚਾਰੇ ’ਤੇ ਵਧਿਆ ਬੋਝ

ਅੱਜ ਸੋਮਵਾਰ ਨੂੰ ਪੈਟਰੋਲ ਦੀ ਕੀਮਤ ਵਿੱਚ 29 ਪੈਸੇ ਅਤੇ ਡੀਜ਼ਲ ਦੀ ਕੀਮਤ ਵਿੱਚ 19 ਪੈਸੇ ਦਾ ਵਾਧਾ ਹੋ ਗਿਆ ਹੈ। ਦਿੱਲੀ ਸਮੇਤ ਉੱਤਰੀ ਭਾਰਤ ਦੇ ਬਹੁਤੇ ਇਲਾਕਿਆਂ ਵਿੱਚ ਹੁਣ ਪੈਟਰੋਲ ਦੀ ਕੀਮਤ 73.62 ਰੁਪਏ ਤੋਂ ਵਧ ਕੇ 73.91 ਰੁਪਏ ਅਤੇ ਡੀਜ਼ਲ ਦੀ ਕੀਮਤ 66.74 ਰੁਪਏ ਤੋਂ ਵਧ ਕੇ 66.93 ਰੁਪਏ ਹੋ ਗਈ ਹੈ। ਤੇਲ ਕੀਮਤਾਂ ’ਚ ਲਗਾਤਾਰ ਵਾਧੇ ਕਾਰਨ ਆਮ ਲੋਕਾਂ ਉੱਤੇ ਹੀ ਨਹੀਂ, ਦੇਸ਼ ਦੀ ਅਰਥ–ਵਿਵਸਥਾ ਉੱਤੇ ਵੀ ਬੋਝ ਵਧਦਾ ਹੀ ਜਾ ਰਿਹਾ ਹੈ।

 

 

ਪੈਟਰੋਲ ਤੇ ਡੀਜ਼ਲ ਪਿਛਲੇ ਸੱਤ ਦਿਨਾਂ ਤੋਂ ਲਗਾਤਾਰ ਹੋਰ ਵੀ ਮਹਿੰਗੇ ਹੁੰਦੇ ਜਾ ਰਹੇ ਹਨ ਕੱਲ੍ਹ ਐਤਵਾਰ ਨੂੰ ਪੈਟਰੋਲ ਦੀ ਕੀਮਤ ਵਿੱਚ 27 ਪੈਸੇ ਦਾ ਵਾਧਾ ਹੋਇਆ ਸੀ; ਜਿਸ ਨਾਲ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਧ ਕੇ 73.62 ਰੁਪਏ ਪ੍ਰਤੀ ਲਿਟਰ ਹੋ ਗਈ ਸੀ ਡੀਜ਼ਲ ਦੀ ਕੀਮਤ 18 ਪੈਸੇ ਵਧ ਗਈ ਸੀ ਤੇ ਇਹ ਵਧ ਕੇ 66.74 ਰੁਪਏ ਪ੍ਰਤੀ ਲਿਟਰ ਹੋ ਗਈ ਸੀ

 

 

ਪਿਛਲੇ ਦਿਨਾਂ ਦੌਰਾਨ ਪੈਟਰੋਲ ਦੀਆਂ ਕੀਮਤਾਂ ਵਿੱਚ 1.88 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ ਦੀ ਕੀਮਤ ਵਿੱਚ 1.49 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋ ਗਿਆ ਹੈ; ਜੋ ਸਾਲ 2017 ਤੋਂ ਬਾਅਦ ਸਭ ਤੋਂ ਵੱਧ ਹੈ

 

 

ਦਰਅਸਲ, ਸਊਦੀ ਅਰਬ ਦੇ ਤੇਲ ਦੇ ਖੂਹਾਂ/ਕਾਰਖਾਨਿਆਂ ਉੱਤੇ ਅੱਤਵਾਦੀ ਹਮਲਿਆਂ ਨੇ ਤੇਲ ਉਤਪਾਦਨ ਦਾ ਸਾਰਾ ਸੰਤੁਲਨ ਵਿਗਾੜ ਕੇ ਰੱਖ ਦਿੱਤਾ ਹੈ

 

 

ਸਊਦੀ ਅਰਬ ਅੱਤਵਾਦੀ ਹਮਲਿਆਂ ਤੋਂ ਬਾਅਦ ਵਿਸ਼ਵ ਦੀ ਤੇਲਸਪਲਾਈ 5 ਫ਼ੀ ਸਦੀ ਘਟ ਗਈ ਹੈ। ਬੀਤੀ 16 ਸਤੰਬਰ ਤੋਂ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ

 

 

ਹਮਲਾਵਰਾਂ ਨੇ ਡ੍ਰੋਨ ਹਵਾਈ ਜਹਾਜ਼ਾਂ ਤੇ ਕਰੂਜ਼ ਮਿਸਾਇਲਾਂ ਦੀ ਮਦਦ ਨਾਲ ਹਮਲੇ ਕੀਤੇ ਸਨ ਤੇ ਜਿਸ ਕਾਰਨ 57 ਲੱਖ ਬੈਰਲ ਉਤਪਾਦਨ ਉੱਤੇ ਉਸ ਦਾ ਅਸਰ ਪਿਆ ਸੀ। ਸਊਦੀ ਅਰਬ ਦਾ 60 ਫ਼ੀ ਸਦੀ ਤੇਲ ਉਤਪਾਦਨ ਇੱਥੇ ਹੀ ਹੁੰਦਾ ਹੈ। ਇਸ ਦੇਸ਼ ਦੇ ਤੇਲ ਸਪਲਾਈ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਰੁਕਾਵਟ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol-Diesel become dearer burden rises on economy