ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ–ਡੀਜ਼ਲ ਹੋਏ ਮਹਿੰਗੇ, ਲੋਕ ਪਰੇਸ਼ਾਨ

ਪੈਟਰੋਲ–ਡੀਜ਼ਲ ਹੋਏ ਮਹਿੰਗੇ, ਲੋਕ ਪਰੇਸ਼ਾਨ

ਸਊਦੀ ਅਰਬ ਦੀ ਤੇਲ ਕੰਪਨੀ ‘ਸਊਦੀ ਅਰਾਮਕੋ’ ਦੇ ਪਲਾਂਟ ਉੱਤੇ ਅੱਤਵਾਦੀ ਹਮਲੇ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਡਾਢੀ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਵਿਦੇਸ਼ੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਤੇਜ਼ੀ ਤੋਂ ਬਾਅਦ ਮੰਗਲਵਾਰ ਨੂੰ ਪੈਟਰੋਲ ਤੇ ਡੀਜ਼ਲ ਵੀ ਮਹਿੰਗੇ ਹੋ ਗਏ ਹਨ।

 

 

ਪੈਟਰੋਲ 14 ਪੈਸੇ ਪ੍ਰਤੀ ਲਿਟਰ ਤੇ ਡੀਜ਼ਲ 16 ਪੈਸੇ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ। ਇੱਥੇ ਵਰਨਣਯੋਗ ਹੈ ਕਿ ਤੇਲ ਮਾਰਕਿਟਿੰਗ ਕੰਪਨੀਆਂ (OMC) ਨੇ ਐਤਵਾਰ ਨੂੰ ਲਗਾਤਾਰ ਚੌਥੇ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਸੀ ਤੇ ਸੋਮਵਾਰ ਨੂੰ ਛੱਡ ਕੇ ਅੱਜ ਮੰਗਲਵਾਰ ਨੂੰ ਫਿਰ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ।

 

 

ਅੱਜ ਮੰਗਲਵਾਰ ਨੂੰ ਦਿੱਲੀ, ਮੁੰਬਈ ਅਤੇ ਚੇਨਈ ’ਚ ਪੈਟਰੋਲ ਦੀਆਂ ਕੀਮਤਾਂ ਵਿੱਚ 14 ਪੈਸੇ ਪ੍ਰਤੀ ਲਿਟਰ ਵਾਧਾ ਹੋ ਗਿਆ ਹੈ, ਜਦ ਕਿ ਕੋਲਕਾਤਾ ਵਿੱਚ ਪੈਟਰੋਲ 13 ਪੈਸੇ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ।

 

 

ਉੱਧਰ ਦਿੱਲੀ ਅਤੇ ਕੋਲਕਾਤਾ ’ਚ ਡੀਜ਼ਲ ਦੀ ਕੀਮਤ 15 ਪੈਸੇ ਵਧ ਗਈ ਹੈ। ਮੁੰਬਈ ਤੇ ਚੇਨਈ ’ਚ ਡੀਜ਼ਲ ਕੀਮਤ ਵਿੱਚ 16 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋ ਗਿਆ ਹੈ।

 

 

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਮੰਗਲਵਾਰ ਨੂੰ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ’ਚ ਪੈਟਰੋਲ ਕੀਮਤਾਂ ਵਧ ਕੇ ਕ੍ਰਮਵਾਰ 72.17 ਰੁਪਏ, 77.85 ਰੁਪਏ, 74.89 ਰੁਪਏ ਤੇ 74.99 ਰੁਪਏ ਪ੍ਰਤੀ ਲਿਟਰ ਹੋ ਗਈਆਂ ਹਨ।

 

 

ਇਨ੍ਹਾਂ ਚਾਰ ਮਹਾਂਨਗਰਾਂ ’ਚ ਡੀਜ਼ਲ ਦੀਆਂ ਕੀਮਤਾਂ ਵਧ ਕੇ ਵੀ ਕ੍ਰਮਵਾਰ 65.58 ਰੁਪਏ, 68.78 ਰੁਪਏ, 67.99 ਰੁਪਏ ਅਤੇ 69.31 ਰੁਪਏ ਪ੍ਰਤੀ ਲਿਟਰ ਹੋ ਗਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol-Diesel become more expensive