ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ–ਡੀਜ਼ਲ ਪਿਛਲੇ ਹਫ਼ਤੇ ਤੋਂ ਰੋਜ਼ ਹੋ ਰਹੇ ਮਹਿੰਗੇ

ਪੈਟਰੋਲ–ਡੀਜ਼ਲ ਪਿਛਲੇ ਹਫ਼ਤੇ ਤੋਂ ਰੋਜ਼ ਹੋ ਰਹੇ ਮਹਿੰਗੇ

ਪੈਟਰੋਲ ਤੇ ਡੀਜ਼ਲ ਪਿਛਲੇ ਛੇ ਦਿਨਾਂ ਤੋਂ ਲਗਾਤਾਰ ਹੋਰ ਵੀ ਮਹਿੰਗੇ ਹੁੰਦੇ ਜਾ ਰਹੇ ਹਨ। ਅੱਜ ਐਤਵਾਰ ਨੂੰ ਪੈਟਰੋਲ ਦੀ ਕੀਮਤ ਵਿੱਚ 27 ਪੈਸੇ ਦਾ ਵਾਧਾ ਹੋਇਆ ਹੈ; ਜਿਸ ਨਾਲ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਧ ਕੇ 73.62 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਡੀਜ਼ਲ ਦੀ ਕੀਮਤ 18 ਪੈਸੇ ਵਧ ਗਈ ਹੈ ਤੇ ਹੁਣ ਇਹ 66.74 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

 

 

ਪਿਛਲੇ ਦਿਨਾਂ ਦੌਰਾਨ ਪੈਟਰੋਲ ਦੀਆਂ ਕੀਮਤਾਂ ਵਿੱਚ 1.59 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ ਦੀ ਕੀਮਤ ਵਿੱਚ 1.31 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋ ਗਿਆ ਹੈ; ਜੋ ਸਾਲ 2017 ਤੋਂ ਬਾਅਦ ਸਭ ਤੋਂ ਵੱਧ ਹੈ।

 

 

ਦਰਅਸਲ, ਸਊਦੀ ਅਰਬ ਦੇ ਤੇਲ ਦੇ ਖੂਹਾਂ/ਕਾਰਖਾਨਿਆਂ ਉੱਤੇ ਅੱਤਵਾਦੀ ਹਮਲਿਆਂ ਨੇ ਤੇਲ ਉਤਪਾਦਨ ਦਾ ਸਾਰਾ ਸੰਤੁਲਨ ਵਿਗਾੜ ਕੇ ਰੱਖ ਦਿੱਤਾ ਹੈ।

 

 

ਸਊਦੀ ਅਰਬ ’ਚ ਅੱਤਵਾਦੀ ਹਮਲਿਆਂ ਤੋਂ ਬਾਅਦ ਵਿਸ਼ਵ ਦੀ ਤੇਲ–ਸਪਲਾਈ 5 ਫ਼ੀ ਸਦੀ ਘਟ ਗਈ ਹੈ। ਬੀਤੀ 16 ਸਤੰਬਰ ਤੋਂ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

 

 

ਹਮਲਾਵਰਾਂ ਨੇ ਡ੍ਰੋਨ ਹਵਾਈ ਜਹਾਜ਼ਾਂ ਤੇ ਕਰੂਜ਼ ਮਿਸਾਇਲਾਂ ਦੀ ਮਦਦ ਨਾਲ ਹਮਲੇ ਕੀਤੇ ਸਨ ਤੇ ਜਿਸ ਕਾਰਨ 57 ਲੱਖ ਬੈਰਲ ਉਤਪਾਦਨ ਉੱਤੇ ਉਸ ਦਾ ਅਸਰ ਪਿਆ ਸੀ। ਸਊਦੀ ਅਰਬ ਦਾ 60 ਫ਼ੀ ਸਦੀ ਤੇਲ ਉਤਪਾਦਨ ਇੱਥੇ ਹੀ ਹੁੰਦਾ ਹੈ। ਇਸ ਦੇਸ਼ ਦੇ ਤੇਲ ਸਪਲਾਈ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਰੁਕਾਵਟ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol-Diesel have been getting dearer for the last week