ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਾੜੀ ’ਚ ਫ਼ੌਜੀ ਤਣਾਅ ਕਾਰਨ ਮੁੜ ਮਹਿੰਗੇ ਹੋ ਸਕਦੇ ਨੇ ਪੈਟਰੋਲ–ਡੀਜ਼ਲ

ਖਾੜੀ ’ਚ ਫ਼ੌਜੀ ਤਣਾਅ ਕਾਰਨ ਮੁੜ ਮਹਿੰਗੇ ਹੋ ਸਕਦੇ ਨੇ ਪੈਟਰੋਲ–ਡੀਜ਼ਲ

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਾਰੀ ਗਿਰਾਵਟ ਦਾ ਸਿਲਸਿਲਾ ਹੁਣ ਰੁਕ ਗਿਆ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਐਤਵਾਰ ਨੂੰ ਕੋਈ ਤਬਦੀਲੀ ਨਹੀਂ ਹੋਈ ਪਰ ਇਸ ਤੋਂ ਪਹਿਲਾਂ ਤੇਲ ਵੰਡ ਕੰਪਨੀਆਂ ਨੇ ਇਸ ਮਹੀਨੇ ਪੈਟਰੋਲ ਦੀ ਕੀਮਤ ਵਿੱਚ ਸਵਾ ਰੁਪਏ ਤੋਂ ਵੱਧ ਤੇ ਡੀਜ਼ਲ ਦੀ ਕੀਮਤ ਵਿੱਚ ਲਗਭਗ ਇੱਕ ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਹੈ।

 

 

ਉੱਧਰ ਖਾੜੀ ਖੇਤਰ ਵਿੱਚ ਮੁੜ ਫ਼ੌਜੀ ਤਣਾਅ ਵਧਣ ਨਾਲ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਪਰਤੀ ਹੈ; ਜਿਸ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੁਣ ਰਾਹਤ ਮਿਲਣ ਦੇ ਆਸਾਰ ਬਹੁਤ ਘੱਟ ਵਿਖਾਈ ਦਿੰਦੇ ਹਨ।

 

 

ਏਂਜਲ ਬ੍ਰੋਕਿੰਗ ਵਿੱਚ ਐਨਰਜੀ ਤੇ ਕਰੰਸੀ ਰੀਸਰਚ ਮਾਮਲਿਆਂ ਦੇ ਮਾਹਿਰ ਅਨੁਜ ਗੁਪਤਾ ਨੇ ਕਿਹਾ ਕਿ ਖਾੜੀ ਖੇਤਰ ਵਿੱਚ ਫ਼ੌਜੀ ਤਣਾਅ ਦੇ ਨਾਲ–ਨਾਲ ਅਮਰੀਕਾ ਤੇ ਚੀਨ ਵਿਚਾਲੇ ਪਿੱਛੇ ਜਿਹੇ ਹੋਈ ਵਪਾਰਕ ਗੱਲਬਾਤ ਨਾਲ ਬਣੇ ਹਾਂ–ਪੱਖੀ ਮਾਹੌਲ ਵਿੱਚ ਕੱਚੇ ਤੇਲ ਦੀ ਕੀਮਤ ਸਗੋਂ ਹੋਰ ਵੀ ਵਧੇਗੀ।

 

 

ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਮੌਜੂਦਾ ਪੱਧਰ ਤੋਂ ਹੇਠਾਂ ਜਾਣ ਦੀ ਸੰਭਾਵਨਾ ਫ਼ਿਲਹਾਲ ਵਿਖਾਈ ਨਹੀਂ ਦਿੰਦੀ ਪਰ ਤੇਜ਼ੀ ਦਾ ਰੁਖ਼ ਜ਼ਰੂਰ ਰਹੇਗਾ; ਜਿਸ ਨਾਲ ਅਗਲੇ ਕੁਝ ਦਿਨਾਂ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧ ਸਕਦੀਆਂ ਹਨ।

 

 

ਬੀਤੇ ਤਿੰਨ ਦਿਨਾਂ ’ਚ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ 27 ਪੈਸੇ ਘਟ ਗਈ ਹੈ; ਜਦ ਕਿ ਡੀਜ਼ਲ ਦੀ ਕੀਮਤ 35 ਪੈਸੇ ਘਟੀ ਹੈ। ਉਂਝ ਇਸੇ ਮਹੀਨੇ ਦਿੱਲੀ ਵਿੱਚ ਪੈਟਰੋਲ 1.29 ਰੁਪਏ ਤੇ ਡੀਜ਼ਲ 1.03 ਰੁਪਏ ਸਸਤਾ ਹੋਇਆ ਹੈ।

 

 

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨਈ ਵਿੱਚ ਪੈਟਰੋਲ ਦੀ ਕੀਮਤ ਐਤਵਾਰ ਨੂੰ ਬਿਨਾ ਕਿਸੇ ਤਬਦੀਲੀ ਦੇ ਕ੍ਰਮਵਾਰ 73.32 ਰੁਪਏ, 75.97 ਰੁਪਏ, 78.93 ਰੁਪਏ ਤੇ 76.11 ਰੁਪਏ ਪ੍ਰਤੀ ਲਿਟਰ ਰਹੀ; ਜਦ ਕਿ ਇਨ੍ਹਾਂ ਚਾਰ ਮਹਾਂਨਗਰਾਂ ਵਿੱਚ ਡੀਜ਼ਲ ਦੀ ਕੀਮਤ ਕੱਲ੍ਹ ਸਨਿੱਚਰਵਾਰ ਜਿੰਨੀ ਕ੍ਰਮਵਾਰ 66.46 ਰੁਪਏ, 68.82 ਰੁਪਏ, 69.66 ਰੁਪਏ ਤੇ 70.20 ਰੁਪਏ ਬਣੀ ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol Diesel may be dearer again due to Military Tension in Gulf