ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਜੇ ਹੋਰ ਵੱਧਣਗੀਆਂ : ਪੈਟਰੋਲੀਅਮ ਮੰਤਰੀ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਜੇ ਹੋਰ ਵੱਧਣਗੀਆਂ : ਪੈਟਰੋਲੀਅਮ ਮੰਤਰੀ

ਪੈਟਰੋਲੀਅਮ ਪਦਾਰਥ `ਤੇ ਕਰ ਘਟਾਉਣ ਦਾ ਜੋਰ ਫੜਦੀ ਜਾ ਰਹੀ ਮੰਗ `ਤੇ ਪੈਟਰੋਲੀਅਮ ਮਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਇਸ ਤਰ੍ਹਾਂ ਘਟਾਉਣ ਨਾਲ ਲੰਬੀ ਰਾਹਤ ਨਹੀਂ ਮਿਲੇਗੀ, ਕਿਉਂਕਿ ਫਿਲਹਾਲ ਅੰਤਰਰਾਸ਼ਟਰੀ ਬਾਜ਼ਾਰ `ਚ ਕੱਚੇ ਤੇਲ ਦੀਆਂ ਕੀਮਤਾਂ `ਚ ਭਾਰੀ ਅਸਥਿਰਤਾ ਹੈ।


ਪ੍ਰਧਾਨ ਨੇ ਕਿਹਾ ਕਿ ਮੁੱਖ ਗੱਲ ਇਹ ਹੈ ਕਿ ਇੰਨੀਂ ਦਿਨੀਂ ਅੰਤਰਰਾਸ਼ਟਰੀ ਬਾਜ਼ਾਰ `ਚ ਕੱਚੇ ਤੇਲ ਦੀਆਂ ਕੀਮਤਾਂ `ਚ ਵੱਡੀ ਉਥਲ ਪੁੱਥਲ ਮਚੀ ਹੋਈ ਹੈ। ਜੇਕਰ ਇਸ ਸਮੇਂ ਕੇਂਦਰ ਸਰਕਾਰ ਉਤਪਾਦ ਟੈਕਸ ਅਤੇ ਸੂਬਿਆਂ ਦੇ ਮੂਲ ਸਬੰਧਤ ਟੈਕਸ (ਵੈਟ) ਘਟਾਉਣ ਦਾ ਉਪਾਅ ਕਰਦੀ ਵੀ ਹੈ, ਤਾਂ ਵੀ ਇਸਦਾ ਅਸਰ ਕੁਝ ਦਿਨਾਂ ਦੇ ਬਾਅਦ ਖਤਮ ਹੋ ਜਾਵੇਗਾ ਕਿਉਂਕਿ ਫਿਲਹਾਲ ਕੱਚੇ ਤੇਲ ਦੀਆਂ ਕੀਮਤਾਂ ਸਥਿਰ ਨਹੀਂ ਹਨ।


ਉਨ੍ਹਾਂ ਕਿਹਾ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ `ਚ ਵਾਧਾ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਜਨਤਾ ਨੂੰ ਇਸ ਤੋਂ ਰਾਹਤ ਦੇਣ ਲਈ ਕੋਈ ਰਸਤਾ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਚਿੰਤਾ ਹੈ ਕਿ (ਪੈਟਰੋਲੀਅਮ ਪਦਾਰਥਾਂ ਦੀ ਮਹਿੰਗਾਈ ਕਾਰਨ) ਆਮ ਲੋਕਾਂ ਦੀ ਖਰੀਦ ਸ਼ਕਤੀ ਨੂੰ ਲੈ ਕੇ ਕੋਈ ਮੁਸ਼ਕਲ ਨਾ ਆਵੇ।


ਡਾਲਰ ਦੀ ਮਜ਼ਬੂਤੀ ਨਾਲ ਵਧੀਆਂ ਤੇਲ ਦੀਆਂ ਕੀਮਤਾਂ


ਪੈਟਰੋਲੀਅਮ ਮੰਤਰੀ ਨੇ ਕਿਹਾ ਕਿ ਅਮਰੀਕੀ ਡਾਲਰ ਦੀ ਮਜ਼ਬੂਤੀ ਕਾਰਨ ਦੁਨੀਆ ਭਰ ਦੀਆਂ ਮੁਦਰਾਵਾਂ ਇਸਦੇ ਅੱਗੇ ਡਿੱਗ ਰਹੀਆਂ ਹਨ। ਭਾਰਤ `ਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ `ਚ ਵਾਧੇ ਦਾ ਮੁੱਖ ਕਾਰਨ ਡਾਲਰ ਦੀ ਤੁਲਨਾ `ਚ ਰੁਪਏ ਦਾ ਡਿੱਗਣਾ ਅਤੇ ਤੇਲ ਉਤਪਾਦਕ ਦੇਸ਼ਾਂ ਵੱਲੋਂ ਕੱਚੇ ਤੇਲ ਦਾ ਉਤਪਾਦਨ `ਚ ਘਟਾਉਣਾ ਹੈ।

 

ਪ੍ਰਧਾਨ ਨੇ ਪੈਟਰੋਲੀਅਮ ਪਦਾਰਥਾਂ ਨੂੰ ਜੀਐਸਟੀ ਦੇ ਦਾਇਰੇ `ਚ ਲਿਆਉਣ `ਤੇ ਕਿਹਾ ਕਿ ਇਹ ਜੀਐਸਟੀ ਪਰਿਸ਼ਦ `ਤੇ ਹੀ ਨਿਰਭਰ ਕਰਦਾ ਹੈ ਕਿ ਪੈਟਰੋਲੀਅਮ ਪਦਾਰਥਾਂ ਨੂੰ ਇਸ ਨਵੀਂ ਕਰ ਪ੍ਰਣਾਲੀ ਦੇ ਤਹਿਤ ਕਦੋਂ ਤੱਕ ਲਿਆਂਦਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol Diesel Price No Relief In Coming Days External Factors Behind Fuel Price Rise Says Dharmendra Pradhan