ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ ਇੱਕ ਵਾਰ ਫਿਰ 72 ਰੁਪਏ ਤੋਂ ਪਾਰ, ਡੀਜ਼ਲ ਵੀ ਹੋਇਆ ਮਹਿੰਗਾ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਇੱਕ ਵਾਰ ਫਿਰ ਵਾਧਾ ਹੋਇਆ ਹੈ। ਇਹ ਲਗਾਤਾਰ ਦੂਜਾ ਦਿਨ ਹੈ, ਜਦੋਂ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋ ਗਿਆ ਹੈ। ਐਤਵਾਰ 23 ਫਰਵਰੀ ਨੂੰ ਪੈਟਰੋਲ ਦੀਆਂ ਕੀਮਤਾਂ 'ਚ 7 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਡੀਜ਼ਲ 'ਚ 5 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ। 
 

ਇਸ ਵਾਧੇ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਇੱਕ ਲਿਟਰ ਪੈਟਰੋਲ ਦੀ ਕੀਮਤ ਵੱਧ ਕੇ 72.01 ਰੁਪਏ ਹੋ ਗਈ ਹੈ, ਜਦਕਿ ਇੱਕ ਲਿਟਰ ਡੀਜ਼ਲ ਲਈ ਤੁਹਾਨੂੰ 64.70 ਰੁਪਏ ਦੇਣੇ ਪੈਣਗੇ।
 

ਦੱਸ ਦਈਏ ਕਿ ਸਰਕਾਰੀ ਤੇਲ ਕੰਪਨੀਆਂ ਕੀਮਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਰੋਜ਼ਾਨਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਤੇਲ ਕੰਪਨੀਆਂ ਸਵੇਰੇ 6 ਵਜੇ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕਰਦੀਆਂ ਹਨ।
 

ਚਾਰ ਵੱਡੇ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ :
 

ਦਿੱਲੀ 'ਚ ਇੱਕ ਲਿਟਰ ਪੈਟਰੋਲ ਦੀ ਕੀਮਤ 72.01 ਰੁਪਏ ਹੈ। ਇਸ ਦੇ ਨਾਲ ਹੀ ਇੱਕ ਲਿਟਰ ਡੀਜ਼ਲ ਦੀ ਕੀਮਤ 64.70 ਰੁਪਏ ਹੈ।
 

ਮੁੰਬਈ 'ਚ ਇੱਕ ਲਿਟਰ ਪੈਟਰੋਲ ਦੀ ਕੀਮਤ 77.67 ਰੁਪਏ ਹੈ, ਜਦਕਿ ਡੀਜ਼ਲ ਦੀ ਇੱਕ ਲਿਟਰ ਦੀ ਕੀਮਤ 67.80 ਰੁਪਏ ਪ੍ਰਤੀ ਲਿਟਰ ਹੈ।
 

ਕੋਲਕਾਤਾ 'ਚ ਪੈਟਰੋਲ ਦੀ ਕੀਮਤ ਵੱਧ ਕੇ 74.65 ਰੁਪਏ ਹੋ ਗਈ ਹੈ। ਡੀਜ਼ਲ ਦੀ ਇੱਕ ਲੀਟਰ ਦੀ ਕੀਮਤ 67.02 ਰੁਪਏ ਪ੍ਰਤੀ ਲਿਟਰ ਹੈ।
 

ਚੇਨਈ 'ਚ ਇੱਕ ਲਿਟਰ ਪੈਟਰੋਲ ਦੀ ਕੀਮਤ 74.80 ਰੁਪਏ ਹੈ, ਜਦਕਿ ਡੀਜ਼ਲ ਦੀ ਇੱਕ ਲਿਟਰ ਦੀ ਕੀਮਤ 68.32 ਰੁਪਏ ਪ੍ਰਤੀ ਲਿਟਰ ਹੈ।
 

ਇੰਜ ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ :
ਜੇ ਤੁਸੀਂ ਸਵੇਰੇ 6 ਵਜੇ ਤੋਂ ਬਾਅਦ ਪੈਟਰੋਲ-ਡੀਜ਼ਲ ਦੇ ਰੇਟ ਨੂੰ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਨੰਬਰ 92249-92249 'ਤੇ ਐਸਐਮਐਸ ਭੇਜ ਕੇ ਪੈਟਰੋਲ-ਡੀਜ਼ਲ ਦੀ ਕੀਮਤ ਬਾਰੇ ਵੀ ਜਾਣ ਸਕਦੇ ਹੋ। ਇਸ ਦੇ ਲਈ, ਤੁਹਾਨੂੰ RSP<ਸਪੇਸ>ਪੈਟਰੋਲ ਪੰਪ ਡੀਲਰ ਦਾ ਕੋਡ ਲਿਖ ਕੇ ਇਸ ਨੂੰ 92249-92249 'ਤੇ ਭੇਜਣਾ ਪਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol diesel prices likely to rise once again