ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ–ਡੀਜ਼ਲ ਹੋਏ ਹੋਰ ਸਸਤੇ, ਜਾਣੋ ਅੱਜ ਦੀਆਂ ਕੀਮਤਾਂ

ਹੋਰ ਘਟੀਆਂ ਪੈਟਰੋਲ–ਡੀਜ਼ਲ ਕੀਮਤਾਂ

ਪੈਟਰੋਲ–ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਮੁੜ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇੱਥੇ ਵਰਨਣਯੋਗ ਹੈ ਕਿ 6 ਦਿਨਾਂ ਤੋਂ ਪੈਟਰੋਲ–ਡੀਜ਼ਲ ਦੀਆਂ ਕੀਮਤਾਂ ’ਚ ਜਾਰੀ ਗਿਰਾਵਟ ਕੱਲ੍ਹ ਬੁੱਧਵਾਰ ਨੂੰ ਰੁਕ ਗਈ ਸੀ ਪਰ ਅੱਜ ਵੀਰਵਾਰ ਨੂੰ ਤੇਲ ਮਾਰਕਿਟਿੰਗ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕਰ ਦਿੱਤੀ ਹੈ।

 

 

OMC (ਆਇਲ ਮਾਰਕਿਟਿੰਗ ਕੰਪਨੀਜ਼ – ਭਾਵ ਤੇਲ ਦੀ ਮਾਰਕਿਟਿੰਗ ਕਰਨ ਵਾਲੀਆਂ ਕੰਪਨੀਆਂ) ਨੇ ਅੱਜ ਵੀਰਵਾਰ ਨੂੰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ’ਚ ਪੈਟਰੋਲ ਦੀ ਕੀਮਤ 5 ਪੈਸੇ ਪ੍ਰਤੀ ਲਿਟਰ ਘਟਾਉਣ ਦਾ ਐਲਾਨ ਕੀਤਾ ਹੈ। ਡੀਜ਼ਲ ਦੀ ਕੀਮਤ ਇਨ੍ਹਾਂ ਚਾਰ ਮਹਾਂਨਗਰਾਂ ਵਿੱਚ 6 ਪੈਸੇ ਪ੍ਰਤੀ ਲਿਟਰ ਘਟੀ ਹੈ।

 

 

ਪਿਛਲੇ 8 ਦਿਨਾਂ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ 1.05 ਰੁਪਏ ਪ੍ਰਤੀ ਲਿਟਰ ਸਸਤਾ ਹੋ ਗਿਆ ਹੈ ਜਦ ਕਿ ਡੀਜ਼ਲ ਦੀ ਕੀਮਤ ਵੀ 74 ਪੈਸੇ ਪ੍ਰਤੀ ਲਿਟਰ ਘਟ ਗਈ ਹੈ।

 

 

ਇੰਡੀਅਨ ਆਇਲ ਦੀ ਵੈਬਸਾਈਟ ਮੁਤਾਬਕ ਅੱਜ ਵੀਰਵਾਰ ਨੂੰ ਦਿੱਲੀ ’ਚ ਪੈਟਰੋਲ ਦੀ ਕੀਮਤ 73 ਰੁਪਏ 54 ਪੈਸੇ, ਮੁੰਬਈ ’ਚ 79 ਰੁਪਏ 15 ਪੈਸੇ, ਕੋਲਕਾਤਾ ’ਚ 76 ਰੁਪਏ 18 ਪੈਸੇ ਅਤੇ ਚੇਨਈ ’ਚ ਇਹ ਕੀਮਤ 76 ਰੁਪਏ 38 ਪੈਸੇ ਹੈ।

 

 

ਡੀਜ਼ਲ ਦੀ ਕੀਮਤ ਅੱਜ ਦਿੱਲੀ ’ਚ 66 ਰੁਪਏ 75 ਪੈਸੇ, ਮੁੰਬਈ ’ਚ 69 ਰੁਪਏ 97 ਪੈਸੇ, ਕੋਲਕਾਤਾ ’ਚ 69 ਰੁਪਏ 11 ਪੈਸੇ ਅਤੇ ਚੇਨਈ ’ਚ 70 ਰੁਪਏ 51 ਪੈਸੇ ਹੈ।

 

 

ਵਿਦੇਸ਼ੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਕੁਝ ਇਸ ਪ੍ਰਕਾਰ ਹੈ: WTI ਦੀ ਕੀਮਤ 52.50 ਡਾਲਰ ਪ੍ਰਤੀ ਬੈਰਲ ਅਤੇ ਬ੍ਰੈਂਟ ਕਰੂਡ ਦੀ ਕੀਮਤ 58 ਡਾਲਰ ਪ੍ਰਤੀ ਬੈਰਲ।

 

 

ਭਾਰਤ ਵਿੱਚ ਤੇਲ ਦੀਆਂ ਕੀਮਤਾਂ ਸਵੇਰੇ 6 ਵਜੇ ਐਲਾਨੀਆਂ ਜਾਂਦੀਆਂ ਹਨ। ਇਹ ਕੀਮਤਾਂ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਵੱਲੋਂ ਤੈਅ ਕੀਤੀ ਜਾਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol-Diesel prices slashed again know today s rates