ਲਗਾਤਾਰ ਚਾਰ ਦਿਨਾਂ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਗਿਰਾਵਟ ਅੱਜ ਬੁੱਧਵਾਰ ਨੂੰ ਰੁਕ ਗਈ ਹੈ। ਦੇਸ਼ ਭਰ ’ਚ ਅੱਜ ਪੈਟਰੋਲ–ਡੀਜ਼ਲ ਦੀ ਕੀਮਤ ਅੱਜ ਸਥਿਰ ਰਹੀ।
ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ ’ਚ ਪੈਟਰੋਲ ਕੀਮਤ ਅੱਜ 71.44 ਰੁਪਏ, ਮੁੰਬਈ ’ਚ 77.13 ਰੁਪਏ, ਕੋਲਕਾਤਾ ’ਚ 74.11 ਰੁਪਏ ਅਤੇ ਚੇਨਈ ’ਚ 74.23 ਰੁਪਏ ਹੈ।
ਡੀਜ਼ਲ ਦੀ ਕੀਮਤ ਅੱਜ ਦਿੱਲੀ ’ਚ 64.03 ਰੁਪਏ, ਮੁੰਬਈ ’ਚ 67.05 ਰੁਪਏ, ਕੋਲਕਾਤਾ ’ਚ 66.36 ਰੁਪਏ ਅਤੇ ਚੇਨਈ ’ਚ 67.57 ਰੁਪਏ ਹੈ।
ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਤਬਦੀਲੀ ਹੁੰਦੀ ਹੈ। ਸਵੇਰੇ ਛੇ ਵਜੇ ਤੋਂ ਨਵੀਂਆਂ ਦਰਾਂ ਲਾਗੂ ਹੋ ਜਾਂਦੀਆਂ ਹਨ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।
ਵਿਦੇਸ਼ੀ ਮੁਦਰਾ ਦਰਾਂ ਨਾਲ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਕੀ ਹੈ – ਇਸ ਆਧਾਰ ’ਤੇ ਰੋਜ਼ਾਨਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਤਬਦੀਲੀ ਹੁੰਦੀ ਹੈ। ਇਨਾਂ ਦੀ ਮਿਆਰਾਂ ਦੇ ਆਧਾਰ ਉੱਤੇ ਪੈਟਰੋਲ ਰੇਟ ਤੇ ਡੀਜ਼ਲ ਰੇਟ ਰੋਜ਼ਾਨਾ ਤੈਅ ਕਰਨ ਦਾ ਕੰਮ ਤੇਲ ਕੰਪਨੀਆਂ ਕਰਦੀਆਂ ਹਨ।
ਪ੍ਰਚੂਨ ਵਿਕਣ ਵਾਲੇ ਪੈਟਰੋਲ ਤੇ ਡੀਜ਼ਲ ਲਈ ਜਿੰਨੀ ਰਕਮ ਦਾ ਭੁਗਤਾਨ ਤੁਸੀਂ ਕਰਦੇ ਹੋ, ਉਸ ਵਿੱਚੋਂ 55.5 ਫ਼ੀ ਸਦੀ ਪੈਟਰੋਲ ਲਈ ਤੇ 47.3 ਫ਼ੀ ਸਦੀ ਡੀਜ਼ਲ ਲਈ ਤੁਸੀਂ ਟੈਕਸ ਅਦਾ ਕਰ ਰਹੇ ਹੁੰਦੇ ਹੋ।
ਤੁਸੀਂ ਆਪਣੇ ਸ਼ਹਿਰ ਦੇ ਪੈਟਰੋਲ–ਡੀਜ਼ਲ ਦੇ ਰੇਟ ਰੋਜ਼ਾਨਾ SMS ਰਾਹੀਂ ਵੀ ਚੈੱਕ ਕਰ ਸਕਦੇ ਹੋ। ਇੰਡੀਅਨ ਆਇਲ ਦੇ ਖਪਤਕਾਰ RSP <ਡੀਲਰ ਕੋਡ> ਲਿਖ ਕੇ 92249 92249 ਨੰਬਰ ਉੱਤੇ ਅਤੇ ਐੱਚਪੀਸੀਐੱਲ (HPCL) ਦੇ ਖਪਤਕਾਰ HPPRICE <ਡੀਲਰ ਕੋਡ> ਲਿਖ ਕੇ 92222 01122 ਨੰਬਰ ਉੱਤੇ ਭੇਜ ਸਕਦੇ ਹਨ। ਬੀਪੀਸੀਐੱਲ (BPCL) ਖਪਤਕਾਰ RSP <ਡੀਲਰ ਕੋਡ> ਲਿਖ ਕੇ 92231 12222 ਨੰਬਰ ਉੱਤੇ ਭੇਜ ਸਕਦੇ ਹਨ।