ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ ਤੇ ਡੀਜ਼ਲ ਕੀਮਤਾਂ `ਚ ਰਿਕਾਰਡ ਵਾਧਾ

ਪੈਟਰੋਲ ਤੇ ਡੀਜ਼ਲ ਕੀਮਤਾਂ `ਚ ਰਿਕਾਰਡ ਵਾਧਾ

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ `ਚ ਅੱਜ ਵੱਡਾ ਵਾਧਾ ਦਰਜ ਕੀਤਾ ਗਿਆ, ਜੋ ਪਿਛਲੇ 14 ਮਹੀਨਿਆਂ ਦੌਰਾਨ ਸਭ ਤੋਂ ਵੱਧ ਹੈ। ਦਰਅਸਲ, 14 ਮਹੀਨੇ ਪਹਿਲਾਂ ਹੀ ਦੇਸ਼ `ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ `ਚ ਰੋਜ਼ਾਨਾ ਸੋਧ ਦਾ ਨਿਯਮ ਲਾਗੂ ਹੋਇਆ ਸੀ। ਅੱਜ ਪੈਟਰੋਲ ਦੀ ਕੀਮਤ `ਚ 48 ਪੈਸੇ ਪ੍ਰਤੀ ਲਿਟਰ ਅਤੇ ਡੀਜਲ਼ ਦੀ ਕੀਮਤ `ਚ 47 ਪੈਸੇ ਪ੍ਰਤੀ ਲਿਟਰ ਵਾਧਾ ਹੋਇਆ।


ਦਿੱਲੀ `ਚ ਹੁਣ ਪੈਟਰੋਲ ਦੀ ਕੀਮਤ 79.99 ਰੁਪਏ, ਮੁੰਬਈ `ਚ ਇਹ ਕੀਮਤ 87.39 ਰੁਪਏ ਪ੍ਰਤੀ ਲਿਟਰ ਹੈ; ਜੋ ਕਿ ਉਂਝ ਵੀ ਹੁਣ ਤੱਕ ਦਾ ਇੱਕ ਨਵਾਂ ਰਿਕਾਰਡ ਹੈ। ਡੀਜ਼ਲ ਦੀ ਕੀਮਤ ਅੱਜ ਦਿੱਲੀ `ਚ 72.07 ਰੁਪਏ ਤੇ ਮੁੰਬਈ `ਚ 76.51 ਰੁਪਏ ਰਹੀ।


ਵਿਰੋਧੀ ਪਾਰਟੀਆਂ ਨੇ ਤੇਲ ਕੀਮਤਾਂ `ਚ ਹੋ ਰਹੇ ਨਿਰੰਤਰ ਵਾਧੇ ਕਾਰਨ ਹੀ ਸਮੁੱਚੇ ਦੇਸ਼ ਵਿੱਚ ਰੋਸ ਮੁਜ਼ਾਹਰੇ ਤੇ ਹੜਤਾਲਾਂ ਕਰਨ ਦੇ ਪ੍ਰੋਗਰਾਮ ਰੱਖੇ ਹੋਏ ਹਨ। ਅਗਲੇ ਹਫ਼ਤੇ ਇਹ ਪ੍ਰਦਰਸ਼ਨ ਹੋਰ ਵੀ ਤੇਜ਼ ਹੋ ਜਾਣਗੇ।


ਬੀਤੇ ਦਿਨੀਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਤੇਲ ਕੀਮਤਾਂ `ਚ ਵਾਧੇ ਤੋਂ ਰਾਹਤ ਲਈ ਐਕਸਾਈਜ਼ ਡਿਊਟੀ ਘਟਾਉਣ ਦਾ ਕੋਈ ਵਾਅਦਾ ਨਹੀਂ ਕੀਤਾ।


ਬੀਤੇ ਅਗਸਤ ਮਹੀਨੇ ਦੇ ਅੱਧ ਤੋਂ ਹੀ ਤੇਲ ਕੀਮਤਾਂ ਵਿੱਚ ਵਾਧਾ ਕੁਝ ਵਧੇਰੇ ਹੀ ਤੇਜ਼ੀ ਨਾਲ ਹੋ ਰਿਹਾ ਹੈ ਕਿਉਂਕਿ ਇਹ ਕੀਮਤਾਂ ਕੌਮਾਂਤਰੀ ਪੱਧਰ ਦੀਆਂ ਤੇਲ ਕੀਮਤਾਂ `ਚ ਹੋ ਰਹੇ ਵਾਧੇ ਕਾਰਨ ਹੀ ਚੜ੍ਹ ਰਹੀਆਂ ਹਨ।


ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਬੀਤੇ ਦਿਨੀਂ ਕਿਹਾ ਸੀ ਕਿ ਤੇਲ ਕੀਮਤਾਂ ਦਰਅਸਲ ਪੈਟਰੋਲ ਤੇ ਡੀਜ਼ਲ `ਤੇ ਵਧੇਰੇ ਟੈਕਸਾਂ ਕਾਰਨ ਵਧ ਰਹੀਆਂ ਹਨ। ਕੇਂਦਰ ਸਰਕਾਰ ਪੈਟਰੋਲ `ਤੇ 19.48 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ `ਤੇ 15.33 ਰੁਪਏ ਪ੍ਰਤੀ ਲਿਟਰ ਐਕਸਾਈਜ਼ ਡਿਊਟੀ ਲਾਉਂਦੀ ਹੈ। ਸੂਬਾ ਸਰਕਾਰਾਂ ਆਪੋ-ਆਪਣੇ ਹਿਸਾਬ ਨਾਲ ‘ਵੈਟ` (ਵੈਲਿਯੂ ਐਡਡ ਟੈਕਸ) ਲਾਉਂਦੀਆਂ ਹਨ; ਜਿਵੇਂ ਅੰਡੇਮਾਨ ਤੇ ਨਿਕੋਬਾਰ ਟਾਪੂਆਂ `ਚ ਪੈਟਰੋਲ ਤੇ ਡੀਜ਼ਲ ਦੋਵਾਂ `ਤੇ ਵੈਟ ਸਭ ਤੋਂ ਘੱਟ 6 ਫ਼ੀ ਸਦੀ ਹੈ।


ਮੁੰਬਈ `ਚ ਪੈਟਰੋਲ `ਤੇ ਵੈਟ ਸਮੁੱਚੇ ਭਾਰਾਤ `ਚ ਸਭ ਤੋਂ ਵੱਧ 39.12 ਫ਼ੀ ਸਦੀ ਹੈ, ਜਦ ਕਿ ਤੇਲੰਗਾਨਾ `ਚ ਡੀਜ਼ਲ `ਤੇ ਵੈਟ ਸਭ ਤੋਂ ਵੱਧ 26 ਫ਼ੀ ਸਦੀ ਹੈ। ਦਿੱਲੀ `ਚ ਇਹ ਵੈਟ ਪੈਟਰੋਲ `ਤੇ 27 ਫ਼ੀ ਸਦੀ ਅਤੇ ਡੀਜ਼ਲ `ਤੇ 17.24 ਫ਼ੀ ਸਦੀ ਹੈ।


ਕੇਂਦਰ ਸਰਕਾਰ ਨੇ ਪੈਟਰਲ `ਤੇ ਐਕਸਾਈਜ਼ ਡਿਊਟੀ 11.77 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ `ਤੇ 13.47 ਰੁਪਏ ਪ੍ਰਤੀ ਲਿਟਰ ਵਧਾਈ ਹੈ ਤੇ ਇਹ ਨਵੰਬਰ 2014 ਤੋਂ ਲੈ ਕੇ ਜਨਵਰੀ 2016 ਤੱਕ 9 ਕਿਸ਼ਤਾਂ `ਚ ਵਧਾਈ ਗਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol Diesel prices steep hike