ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇਲ ਦੀਆਂ ਕੀਮਤਾ ਫਿਰ ਵਧੀਆਂ, ਰਾਹਤ ਦੀ ਕੋਈ ਸੰਭਾਵਨਾ ਨਹੀਂ

ਤੇਲ ਦੀਆਂ ਕੀਮਤਾ ਫਿਰ ਵਧੀਆਂ, ਰਾਹਤ ਦੀ ਕੋਈ ਸੰਭਾਵਨਾ ਨਹੀਂ

ਤੇਲ ਦੀਆਂ ਕੀਮਤਾਂ `ਚ ਲਗਾਤਾਰ ਹੋ ਰਿਹਾ ਵਾਧਾ ਅੱਜ ਵੀ ਜਾਰੀ ਹੈ। ਅੱਜ ਪੈਟਰੋਲ ਦੀਆਂ ਕੀਮਤਾਂ 14 ਪੈਸੇ ਹੋਰ ਡੀਜ਼ਲ ਕੀਮਤ `ਚ 10 ਪੈਸੇ ਦਾ ਵਾਧਾ ਹੋਇਆ। ਮੁੰਬਈ `ਚ ਪੈਟਰੋਲ ਦੀ ਖੁਦਰਾ ਦਰ 90 ਰੁਪਏ ਦੀ ਕੀਮਤ ਪਾਰ ਕਰਕੇ ਮੰਗਲਵਾਰ ਨੂੰ 90.22 ਰੁਪਏ ਪ੍ਰਤੀ ਲੀਟਰ `ਤੇ ਪਹੁੰਚ ਗਈ। ਦੇਸ਼ ਦੀ ਰਾਜਧਾਨੀ ਦਿੱਲੀ `ਚ ਪੈਟਰੋਲ ਦਾ ਭਾਅ 82.86 ਰੁਪਏ ਪ੍ਰਤੀ ਲੀਟਰ ਹੋ ਗਿਆ।

 

 

ਦਿੱਲੀ, ਕੋਲਕਾਤਾ ਅਤੇ ਮੁਬਈ `ਚ ਸੋਮਵਾਰ ਨੁੰ ਡੀਜ਼ਲ ਦੀ ਕੀਮਤ 10 ਪੈਸੇ ਦੇ ਵਾਧੇ ਨਾਲ ਕ੍ਰਮਵਾਰ 74.12 ਰੁਪਏ, 75.97 ਰੁਪਏ ਅਤੇ 78.68 ਰੁਪਏ ਪ੍ਰਤੀ ਲੀਟਰ ਹੋ ਗਿਆ। ਬਾਜ਼ਾਰ ਦੇ ਜਾਣਕਾਰ ਦੱਸਦੇ ਹਨ ਕਿ ਕੱਚੇ ਤੇਲ ਦੀ ਕੀਮਤ `ਚ ਜਿਸ ਤਰ੍ਹਾਂ ਤੇਜੀ ਦਾ ਦੌਰ ਦੇਖਿਆ ਜਾ ਰਿਹਾ ਹੈ ਉਸ ਨਾਲ ਪੈਟਰੋਲ ਅਤੇ ਡੀਜ਼ਲ ਦੀ ਮਹਿੰਗਾਈ ਤੋਂ ਰਾਹਤ ਮਿਲਣ ਦੀ ਤੁਰੰਤ ਕੋਈ ਸੰਭਾਵਨਾ ਨਹੀਂ ਦਿਖਾਈ ਦੇ ਰਹੀ। ਪਿਛਲੇ ਪੰਜ ਹਫਤਿਆਂ `ਚ ਬ੍ਰੇਂਟ ਦੀ ਕੀਮਤ 71 ਡਾਲਰ ਪ੍ਰਤੀ ਬੈਰਲ ਤੋਂ 80 ਡਾਲਰ ਪ੍ਰਤੀ ਬੈਰਲ `ਤੇ ਪਹੁੰਚ ਗਈ ਹੈ।

 

ਕੰਪਨੀਆਂ ਤੇਲ ਭੰਡਾਰਣ ਘਟਾਉਣਗੀਆਂ


ਕੱਚੇ ਤੇਲ ਦੀਆਂ ਉਚੀਆਂ ਕੀਮਤਾਂ ਅਤੇ ਰੁਪਏ `ਚ ਲਗਾਤਾਰ ਆ ਰਹੀ ਗਿਰਾਵਟ ਨੂੰ ਰੋਕਣ ਲਈ ਕੰਪਨੀਆਂ ਦੇਸ਼ `ਚ ਤੇਲ ਭੰਡਾਰਣ ਨੂੰ ਘਟਾਉਣ ਦੀ ਤਿਆਰੀ `ਚ ਹਨ। ਸਰਕਾਰੀ ਕੰਪਨੀਆਂ ਨੇ ਸੋਮਵਾਰ ਨੂੰ ਭੰਡਾਰ ਲਈ ਕੱਚੇ ਤੇਲ ਦੀ ਖਰੀਦ ਘੱਟ ਕਰਨ ਦੀ ਇੱਛਾ ਪ੍ਰਗਟਾਈ ਹੈ।


ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਦੇ ਚੇਅਰਮੈਨ ਸੰਜੀਵ ਸਿੰਘ ਨੇ ਕਿਹਾ ਕਿ ਜਨਤਕ ਖੇਤਰ ਦੀ ਰਿਫਾਇਨਰੀ ਕੰਪਨੀਆਂ ਇਸ ਤਰੀਕੇ ਨਾਲ ਕੱਚੇ ਤੇਲ ਦੀ ਆਪਣੇ ਭੰਡਾਰ ਨੂੰ ਸੰਤੁਲਿਤ ਕਰਨ ਦੀ ਸੰਭਾਵਨਾਵਾਂ ਦੇਖ ਰਹੀ ਹੈ, ਤਾਂ ਕਿ ਉਨ੍ਹਾਂ ਨੂੰ ਪਹਿਲਾਂ ਤੇਲ ਘੱਟ ਖਰੀਦਣਾ ਪਵੇ ਅਤੇ ਘਰੇਲੂ ਬਾਜ਼ਾਰ `ਚ ਈਧਣ ਦੀ ਸਪਲਾਈ ਪ੍ਰਭਾਵਿਤ ਨਾ ਹੋਵੇ।  ਅਮੂਮਨ ਰਿਫਾਈਨਰੀ ਕੰਪਨੀਆਂ ਟੈਂਕਾਂ `ਚ ਇਕ ਹਫਤੇ ਦਾ ਤੇਲ ਭੰਡਾਰ ਰੱਖਦੀਆਂ ਹਨ।

 

ਇਸ ਤੋਂ ਇਲਾਵਾ ਉਹ ਪਾਈਪਲਾਈਨ ਅਤੇ ਮਾਰਗ `ਚ ਜਹਾਜ਼ਾਂ `ਚ ਵੀ ਇਸਦਾ ਭੰਡਾਰ ਰੱਖਦੀਆਂ ਹਨ। ਉਨ੍ਹਾਂ ਦੱਸਿਆ ਕਿ ਰਿਫਾਇਨਰੀ ਕੰਪਨੀਆਂ ਇਸ ਭੰਡਾਰ ਨੂੰ ਘਟਾਉਣ `ਤੇ ਵਿਚਾਰ ਕਰ ਰਹੀਆਂ ਹਨ, ਤਾਂ ਕਿ ਕੱਚੇ ਤੇਲ ਦਾ ਆਯਾਤ ਘਟਾਇਆ ਜਾ ਸਕੇ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:petrol diesel prices today big hike after may check rates in delhi mumbai other cities