ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ ਲਗਾਤਾਰ 5ਵੇਂ ਦਿਨ ਹੋਇਆ ਸਸਤਾ, ਡੀਜ਼ਲ ਜਿਉਂ ਦਾ ਤਿਉਂ

ਪੈਟਰੋਲ ਲਗਾਤਾਰ 5ਵੇਂ ਦਿਨ ਹੋਇਆ ਸਸਤਾ, ਡੀਜ਼ਲ ਜਿਉਂ ਦਾ ਤਿਉਂ

ਭਾਰਤ ’ਚ ਅੱਜ ਲਗਾਤਾਰ ਪੰਜਵੇਂ ਦਿਨ ਪੈਟਰੋਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਡੀਜ਼ਲ ਦੀ ਕੀਮਤ ਵਿੱਚ 7ਵੇਂ ਦਿਨ ਵੀ ਸਥਿਰਤਾ ਬਣੀ ਰਹੀ। ਅੱਜ ਸੋਮਵਾਰ ਨੂੰ ਤੇਲ ਦੀ ਮਾਰਕਿਟਿੰਗ ਕਰਨ ਵਾਲੀਆਂ ਕੰਪਨੀਆਂ ਨੇ ਪੈਟਰੋਲ ਦੀ ਕੀਮਤ ਵਿੱਚ 5 ਪੈਸੇ ਦੀ ਕਮੀ ਕਰ ਦਿੱਤੀ ਹੈ।

 

 

ਅੱਜ ਸੋਮਵਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੁੰਬਈ, ਕੋਲਕਾਤਾ ਤੇ ਚੇਨਈ ’ਚ ਪੈਟਰੋਲ 5 ਪੈਸੇ ਹੋਰ ਸਸਤਾ ਹੋ ਗਿਆ ਹੈ। ਬੀਤੇ ਪੰਜ ਦਿਨਾਂ ਦੌਰਾਨ ਦਿੱਲੀ ਵਿੱਚ ਪੈਟਰੋਲ 31 ਪੈਸੇ ਸਸਤਾ ਹੋ ਗਿਆ ਹੈ।

 

 

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਅੱਜ ਸੋਮਵਾਰ ਨੂੰ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ’ਚ ਪੈਟਰੋਲ ਗਾਹਕਾਂ ਨੂੰ ਕਮਵਾਰ 74.69 ਰੁਪਏ, 80.35 ਰੁਪਏ, 77.35 ਰੁਪਏ ਤੇ 77.65 ਰੁਪਏ ਪ੍ਰਤੀ ਲਿਟਰ ਦੀ ਕੀਮਤ ’ਤੇ ਮਿਲ ਰਿਹਾ ਹੈ। ਦੇਸ਼ ਦੇ ਇਨ੍ਹਾਂ ਹੀ ਚਾਰ ਮੁੱਖ ਮਹਾਂਨਗਰਾਂ ’ਚ ਡੀਜ਼ਲ ਦੀ ਕੀਮਤ ਕ੍ਰਮਵਾਰ 66.04 ਰੁਪਏ, 69.27 ਰੁਪਏ, 68.45 ਰੁਪਏ ਤੇ 69.81 ਰੁਪਏ ਪ੍ਰਤੀ ਲਿਟਰ ਹੈ।

 

 

ਸੋਮਵਾਰ ਨੂੰ ਵਿਦੇਸ਼ੀ ਬਾਜ਼ਾਰ ’ਚ WTI ਤੇ ਬ੍ਰੈਂਟ ਕਰੂਡ ਵਿੱਚ ਲਾਲ ਨਿਸ਼ਾਨ ਵਿੱਚ ਕਾਰੋਬਾਰ ਹੁੰਦਾ ਵੇਖਿਆ ਜਾ ਰਿਹਾ ਹੈ। WTI ਤੇ ਬ੍ਰੈਂਟ ਕਰੂਡ ਕ੍ਰਮਵਾਰ 60 ਡਾਲਰ ਪ੍ਰਤੀ ਔਂਸ ਦੇ ਹੇਠਾਂ ਤੇ 65 ਡਾਲਰ ਪ੍ਰਤੀ ਔਂਸ ਦੇ ਲਗਭਗ ਕਾਰੋਬਾਰ ਕਰ ਰਹੇ ਹਨ।

 

 

ਸ਼ੁੱਕਰਵਾਰ ਨੂੰ ਘਰੇਲੂ ਵਾਅਦਾ ਬਾਜ਼ਾਰ ਮਲਟੀ–ਕਮੌਡਿਟੀ ਐਕਸਚੇਂਜ ਭਾਵ MCX ਉੱਤੇ ਕੱਚਾ ਤੇਲ ਦਸੰਬਰ ਵਾਅਦਾ 36 ਰੁਪਏ ਦੀ ਤੇਜ਼ੀ ਨਾਲ 4,236 ਰੁਪਏ ਦੇ ਪੱਧਰ ’ਤੇ ਬੰਦ ਹੋਇਆ ਸੀ।

 

 

ਤੇਲ ਦੀ ਮਾਰਕਿਟਿੰਗ ਕਰਨ ਵਾਲੀਆਂ ਕੰਪਨੀਆਂ ਕੀਮਤਾਂ ਦੀ ਸਮੀਖਿਆ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੇ ਰੇਟ ਤੈਅ ਕਰਦੀਆਂ ਹਨ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਰੋਜ਼ਾਨਾ ਸਵੇਰੇ 6 ਵਜੇ ਪੈਟਰਲ ਤੇ ਡੀਜ਼ਲ ਦੀਆਂ ਦਰਾਂ ਵਿੱਚ ਸੋਧ ਜਾਰੀ ਕਰਦੀਆਂ ਹਨ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol goes cheaper 5th consecutive day Diesel as it is