ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਝ ਸਸਤਾ ਹੋਇਆ ਪੈਟਰੋਲ, ਡੀਜ਼ਲ ਜਿਉਂ ਦਾ ਤਿਉਂ

ਕੁਝ ਸਸਤਾ ਹੋਇਆ ਪੈਟਰੋਲ, ਡੀਜ਼ਲ ਜਿਉਂ ਦਾ ਤਿਉਂ

ਦੋ ਦਿਨਾਂ ਦੀ ਸਥਿਰਤਾ ਤੋਂ ਬਾਅਦ ਅੱਜ ਵੀਰਵਾਰ ਨੂੰ ਪੈਟਰੋਲ ਦੀ ਕੀਮਤ ’ਚ ਕੁਝ ਗਿਰਾਵਟ ਦਰਜ ਕੀਤੀ ਗਈ। ਡੀਜ਼ਲ ਦੀ ਕੀਮਤ ਹਾਲੇ ਸਥਿਰ ਬਣੀ ਹੋਈ ਹੈ। ਅੱਜ ਵੀਰਵਾਰ ਨੂੰ ਤੇਲ ਦੀ ਮਾਰਕਿਟਿੰਗ ਕਰਨ ਵਾਲੀਆਂ ਕੰਪਨੀਆਂ ਨੇ ਪੈਟਰੋਲ ਦੀ ਕੀਮਤ ਵਿੱਚ 6 ਪੈਸੇ ਪ੍ਰਤੀ ਲਿਟਰ ਦੀ ਕਮੀ ਕਰ ਦਿੱਤੀ ਹੈ, ਜਦ ਕਿ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

 

 

ਅੱਜ ਵੀਰਵਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ, ਮੁੰਬਈ ਤੇ ਚੇਨਈ ’ਚ ਪੈਟਰੋਲ 5 ਪੈਸੇ ਪ੍ਰਤੀ ਲਿਟਰ ਸਸਤਾ ਹੋ ਗਿਆ ਹੈ; ਜਦ ਕਿ ਕੋਲਕਾਤਾ ’ਚ ਪੈਟਰੋਲ ਦੀ ਕੀਮਤ ਵਿੱਚ 6 ਪੈਸੇ ਪ੍ਰਤੀ ਲਿਟਰ ਦੀ ਕਮੀ ਕੀਤੀ ਗਈ ਹੈ।

 

 

ਵੀਰਵਾਰ ਨੂੰ ਵਿਦੇਸ਼ੀ ਬਾਜ਼ਾਰ ਵਿੱਚ WTI ਤੇ ਬ੍ਰੈਂਟ ਕਰੂਡ ਵਿੱਚ ਅੱਧਾ ਫ਼ੀ ਸਦੀ ਵਾਧੇ ਨਾਲ ਕਾਰੋਬਾਰ ਹੁੰਦਾ ਵੇਖਿਆ ਜਾ ਰਿਹਾ ਹੈ। WTI ਅਤੇ ਬ੍ਰੈਂਟ ਕਰੂਡ ਦਾ ਕਾਰੋਬਾਰ ਕ੍ਰਮਵਾਰ 59 ਡਾਲਰ ਪ੍ਰਤੀ ਔਂਸ ਦੇ ਲਗਭਗ ਅਤੇ 64 ਡਾਲਰ ਪ੍ਰਤੀ ਔਂਸ ਦੇ ਪੱਧਰ ’ਤੇ ਵੇਖਿਆ ਜਾ ਰਿਹਾ ਹੈ। ਬੁੱਧਵਾਰ ਨੂੰ ਘਰੇਲੂ ਵਾਅਦਾ ਬਾਜ਼ਾਰ ਮਲਟੀ ਕਮੌਡਿਟੀ ਐਕਸਚੇਂਜ ਭਾਵ MCX ਉੱਤੇ ਕੱਚਾ ਤੇਲ ਦਸੰਬਰ ਵਾਅਦਾ 39 ਰੁਪਏ ਦੀ ਗਿਰਾਵਟ ਨਾਲ 4,156 ਰੁਪਏ ਦੇ ਪੱਧਰ ’ਤੇ ਬੰਦ ਹੋਇਆ ਸੀ।

 

 

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਵੀਰਵਾਰ ਨੁੰ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ਵਿੱਚ ਪੈਟਰੋਲ ਕ੍ਰਮਵਾਰ 74.95 ਰੁਪਏ, 80.60 ਰੁਪਏ, 77.61 ਰੁਪਏ ਤੇ 77.92 ਰੁਪਏ ਪ੍ਰਤੀ ਲਿਟਰ ਦੀ ਕੀਮਤ ਉੱਤੇ ਮਿਲ ਰਿਹਾ ਹੈ; ਜਦ ਕਿ ਚਾਰੇ ਮਹਾਂਨਗਰਾਂ ’ਚ ਡੀਜ਼ਲ ਕ੍ਰਮਵਾਰ 66.04 ਰੁਪਏ, 69.27 ਰੁਪਏ, 68.45 ਰੁਪਏ ਤੇ 69.81 ਰੁਪਏ ਪ੍ਰਤੀ ਲਿਟਰ ਦੀ ਕੀਮਤ ਉੱਤੇ ਵਿਕ ਰਿਹਾ ਹੈ।

 

 

ਤੇਲ ਮਾਰਕਿਟਿੰਗ ਕੰਪਨੀਆਂ ਕੀਮਤਾਂ ਦੀ ਸਮੀਖਿਆ ਤੋਂ ਬਾਅਦ ਰੋਜ਼ਾਨਾ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਤੈਅ ਕਰਦੀਆਂ ਹਨ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਵੱਲੋਂ ਰੋਜ਼ ਸਵੇਰੇ 6 ਵਜੇ ਪੈਟਰੋਲ ਤੇ ਡੀਜ਼ਲ ਦੀਆਂ ਦਰਾਂ ਵਿੰਚ ਸੋਧ ਜਾਰੀ ਕੀਤੀ ਜਾਂਦੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol is now somewhat cheaper Diesel as it is