ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ ਪਿਛਲੇ ਇੱਕ ਸਾਲ ਦੀਆਂ ਕੀਮਤਾਂ ਮੁਕਾਬਲੇ ਹੁਣ ਸਭ ਤੋਂ ਮਹਿੰਗਾ

ਪੈਟਰੋਲ ਪਿਛਲੇ ਇੱਕ ਸਾਲ ਦੀਆਂ ਕੀਮਤਾਂ ਮੁਕਾਬਲੇ ਹੁਣ ਸਭ ਤੋਂ ਮਹਿੰਗਾ

ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤ ਵਿੱਚ ਵਾਧਾ ਹੋਣ ਕਾਰਨ ਪੈਟਰੋਲ ਦੀ ਕੀਮਤ ਇੱਕ ਸਾਲ ਦੇ ਸਭ ਤੋਂ ਉੱਚੇ ਪੱਧਰ ’ਤੇ ਪੁੱਜ ਗਈ ਹੈ। ਦੇਸ਼ ਦੀ ਰਾਜਧਾਨੀ ਦਿੱਲੀ ’ਚ ਪੈਟਰੋਲ ਦੀ ਕੀਮਤ 74.66 ਰੁਪਏ ਹੋ ਗਈ ਹੈ। ਦਿੱਲੀ ’ਚ ਪੈਟਰਲ ਦੀ ਕੀਮਤ ਦਾ ਉਚੇਰਾ ਪੱਧਰ 25 ਨਵੰਬਰ, 2018 ਨੂੰ ਸੀ; ਜਦੋਂ ਰਾਸ਼ਟਰੀ ਰਾਜਧਾਨੀ ’ਚ ਪੈਟਰੋਲ 74.84 ਰੁਪਏ ਪ੍ਰਤੀ ਲਿਟਰ ਸੀ।

 

 

ਤੇਲ ਦੀ ਮਾਰਕਿਟਿੰਗ ਕਰਨ ਵਾਲੀਆਂ ਕੰਪਨੀਆਂ ਨੇ ਸੋਮਵਾਰ ਨੂੰ ਪੈਟਰੋਲ ਦੀ ਕੀਮਤ ਦਿੱਲੀ, ਕੋਲਕਾਤਾ ਅਤੇ ਮੁੰਬਈ ’ਚ 12 ਪੈਸੇ ਅਤੇ ਚੇਨਈ ’ਚ 13 ਪੈਸੇ ਪ੍ਰਤੀ ਲਿਟਰ ਵਧਾ ਦਿੱਤੀ ਹੈ। ਭਾਵੇਂ ਡੀਜ਼ਲ ਦੀ ਕੀਮਤ ’ਚ ਕੋਈ ਤਬਦੀਲੀ ਨਹੀਂ ਹੋਈ ਹੈ।

 

 

ਪੈਟਰੋਲ ਦੀਆਂ ਕੀਮਤਾਂ ਵਿੱਚ ਅੱਜ ਸੋਮਵਾਰ ਨੂੰ ਲਗਾਤਾਰ ਚੌਥੇ ਦਿਨ ਵਾਧਾ ਹੋਇਆ ਹੈ। ਇਨ੍ਹਾਂ ਚਾਰ ਦਿਨਾਂ ’ਚ ਪੈਟਰੋਲ 46 ਪੈਸੇ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ।

 

 

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨਈ ’ਚ ਪੈਟਰੋਲ ਦੀ ਕੀਮਤ ਵਧ ਕੇ ਕ੍ਰਮਵਾਰ 74.66 ਰੁਪਏ, 77.34 ਰੁਪਏ, 80.32 ਰੁਪਏ ਅਤੇ 77.62 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਸ ਤੋਂ ਪਹਿਲਾਂ ਚਾਰ ਮਹਾਂਨਗਰਾਂ ’ਚ ਪੈਟਰੋਲ ਦੀ ਕੀਮਤ 25 ਨਵੰਬਰ, 2018 ਨੂੰ ਕ੍ਰਮਵਾਰ 74.84 ਰੁਪਏ, 76.82 ਰੁਪਏ, 80.38 ਰੁਪਏ ਅਤੇ 77.69 ਰੁਪਏ ਪ੍ਰਤੀ ਲਿਟਰ ਸੀ।

 

 

ਡੀਜ਼ਲ ਦੀ ਕੀਮਤ ਦਿੱਲੀ, ਕੋਲਕਾਤਾ, ਮੁੰਬਹੀ ਅਤੇ ਚੇਨਈ ’ਚ ਬਿਨਾ ਕਿਸੇ ਤਬਦੀਲੀ ਦੇ ਕ੍ਰਮਵਾਰ 65.73 ਰੁਪਏ, 68.14 ਰੁਪਏ, 68.94 ਰੁਪਏ ਅਤੇ 69.47 ਰੁਪਏ ਪ੍ਰਤੀ ਲਿਟਰ ’ਤੇ ਬਣੀ ਹੋਈ ਹੈ। ਕੌਮਾਂਤਰੀ ਬਾਜ਼ਾਰ ਇੰਟਰ–ਕੌਂਟੀਨੈਂਟਲ ਐਕਸਚੇਂਜ ਉੱਤੇ ਬੈਂਚ–ਮਾਰਕ ਕੱਚਾ ਤੇਲ ਬ੍ਰੈਂਟ ਕਰੂਡ ਦੀ ਕੀਮਤ ’ਤੇ ਇਸ ਮਹੀਨੇ ਲਗਭਗ 3 ਡਾਲਰ ਪ੍ਰਤੀ ਬੈਰਲ ਦਾ ਵਾਧਾ ਹੋਇਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol now costliest in comparison to last one year s prices