ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁੱਟ ’ਚ ਅਸਫਲ ਰਹਿਣ ’ਤੇ ਬਦਮਾਸ਼ਾਂ ਨੇ ਪੈਟਰੋਲ ਪੰਪ ਮੁਲਾਜ਼ਮ ਦਾ ਕੀਤਾ ਕਤਲ

ਲੁੱਟ ’ਚ ਅਸਫਲ ਰਹਿਣ ’ਤੇ ਬਦਮਾਸ਼ਾਂ ਨੇ ਪੈਟਰੋਲ ਪੰਪ ਮੁਲਾਜ਼ਮ ਦਾ ਕੀਤਾ ਕਤਲ

ਗ੍ਰੇਟਰ ਨੋਇਡਾ ਦੇ ਥਾਣਾ ਜੇਵਰ ਖੇਤਰ ਦੇ ਕਸਬਾ ਜਹਾਂਗੀਰਪੁਰ ਨੇੜੇ ਹਿੰਦੁਸਤਾਨ ਪੈਟਰੋਲੀਐਮ (ਐਚਪੀ) ਕੰਪਨੀ ਦੇ ਪੈਟਰੋਲ ਪੰਪ ਦੇ ਸੇਲਜ਼ਮੈਨ ਤੋਂ ਸ਼ੁੱਕਰਵਾਰ ਦੁਪਹਿਰ ਨੂੰ ਬਦਮਾਸ਼ਾਂ ਨੇ ਲੁੱਟ ਦਾ ਯਤਨ ਕੀਤਾ।  ਲੁੱਟ ਵਿਚ ਅਸਫਲ ਰਹਿਣ ਉਤੇ ਬਦਮਾਸ਼ਾਂ ਨੇ ਸੈਲਜ਼ਮੈਨ ਨੂੰ ਗੋਲੀ ਮਰਕੇ ਕਤਲ ਕਰ ਦਿੱਤਾ।

 

ਪੁਲਿਸ ਸੁਪਰਡੈਂਟ (ਐਸਪੀ) ਗ੍ਰਾਮੀਣ ਵਿਨੀਤ ਜੈਸਵਾਲ ਨੇ ਦੱਸਿਆ ਕਿ ਕਸਬਾ ਜਹਾਂਗੀਰਪੁਰ ਸਥਿਤ ਐਚਪੀ ਕੰਪਨੀ ਦੇ ਪੈਟਰੋਲ ਪੰਪ ਉਤੇ ਸ਼ੁੱਕਰਵਾਰ ਦੁਪਹਿਰ ਨੁੰ ਤਿੰਨ ਬਦਮਾਸ਼ ਪਹੁੰਚੇ। ਬਦਮਾਸ਼ਾਂ ਨੇ ਪੈਟਰੋਲ ਪੰਪ ਉਤੇ ਤੈਨਾਤ ਸੈਲਜਮੈਨ ਸੰਜੇ ਪੁੱਤਰ ਬੇਮਾਨੀ ਵਾਸੀ ਜਹਾਂਗੀਰਪੁਰ ਤੋਂ ਨਗਦੀ ਲੁੱਟਣ ਦਾ ਯਤਨ ਕੀਤਾ।

 

ਸੰਜੇ ਨੇ ਜਦੋਂ ਲੁੱਟ ਦਾ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਗੰਭੀਰ ਹਾਲਤ ਵਿਚ ਉਸ ਨੂੰ ਜੇਵਰ ਦੇ ਕੈਲਾਸ਼ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਐਸਪੀ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol Pump employee shot dead in Greater Noida