ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ਹਵਾਈ ਅੱਡੇ ’ਤੇ ਏਅਰ ਇੰਡੀਆ ਦੇ ਜਹਾਜ਼ਾਂ ਦੀ ਤੇਲ ਸਪਲਾਈ ਰੋਕੀ

ਮੋਹਾਲੀ ਹਵਾਈ ਅੱਡੇ ’ਤੇ ਏਅਰ ਇੰਡੀਆ ਦੇ ਜਹਾਜ਼ਾਂ ਦੀ ਤੇਲ ਸਪਲਾਈ ਰੋਕੀ

ਆਰਥਿਕ ਸੰਕਟ ਨਾਲ ਜੂਝ ਰਹੀ ਭਾਰਤ ਦੀ ਸਰਕਾਰੀ ਏਅਰਲਾਈਨਜ਼ ਏਅਰ ਇੰਡੀਆ ਲਈ ਵਧੀਆ ਖ਼ਬਰ ਇਹ ਹੈ ਕਿ ਉਸ ਦਾ ਪ੍ਰਦਰਸ਼ਨ ਵਿੱਤੀ ਸਾਲ ਦੌਰਾਨ ਕਾਫ਼ੀ ਵਧੀਆ ਰਿਹਾ ਹੈ ਤੇ ਉਹ ਮੁਨਾਫ਼ੇ ਵੱਲ ਵਧ ਰਹੇ ਹਨ। ਏਅਰ ਇੰਡੀਆ ਦਾ ਇਹ ਬਿਆਨ ਅਜਿਹੇ ਵੇਲੇ ਆਇਆ ਹੈ, ਜਦੋਂ ਵੀਰਵਾਰ ਨੂੰ ਪੈਟਰੋਲੀਅਮ ਕੰਪਨੀਆਂ ਨੇ ਬਕਾਏ ਦਾ ਭੁਗਤਾਨ ਨਾ ਕਰ ਉੱਤੇ ਤੇਲ–ਸਪਲਾਈ ਰੋਕ ਦਿੱਤੀ ਹੈ।

 

 

ਪੈਟਰੋਲੀਅਮ ਕੰਪਨੀਆਂ ਨੇ ਦੇਸ਼ ਦੇ 6 ਹਵਾਈ ਅੱਡਿਆਂ ਉੱਤੇ ਏਅਰ ਇੰਡੀਆ ਦੀ ਫ਼ਿਊਏਲ ਸਪਲਾਈ ਰੋਕੀ ਹੈ। ਇਹ ਛੇ ਹਵਾਈ ਅੱਡੇ ਕੋਚੀ, ਵਿਸ਼ਾਖਾਪਟਨਮ, ਮੋਹਾਲੀ, ਰਾਂਚੀ, ਪੁਣੇ ਤੇ ਪਟਨਾ ਦੇ ਹਨ; ਭਾਵੇਂ ਏਅਰਲਾਈਨ ਮੁੱਦੇ ਨੂੰ ਸੁਲਝਾਉਣ ਲਈ ਓਐੱਮਸੀਜ਼ ਨਾਲ ਗੱਲਬਾਤ ਕਰ ਰਹੀ ਹੈ।

 

 

ਏਅਰ ਇੰਡੀਆ ਦੇ ਇੱਕ ਅਧਿਕਾਰੀ ਮੁਤਾਬਕ ਏਅਰ ਇੰਡੀਆ ਨੇ ਪਹਿਲਾਂ ਹੀ ਇੱਕਮੁਸ਼ਤ 60 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਹੈ। ਉਨ੍ਹਾਂ ਦੰਸਿਆ ਕਿ ਅਸੀਂ ਓਐੱਮਸੀਜ਼ ਨਾਲ ਚਰਚਾ ਵਿੱਚ ਜੁਟੇ ਹੋਏ ਹਨ, ਤਾਂ ਜੋ ਮੁੱਦੇ ਦਾ ਕੋਈ ਹੱਲ ਕੱਢਿਆ ਜਾ ਸਕੇ। ਇਸ ਤੋਂ ਇਲਾਵਾ ਅਸੀਂ 60 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਹੈ।

 

 

ਏਅਰਲਾਈਨਜ਼ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏਅਰਲਾਈਨਜ਼ ਦੇ ਹਵਾਈ ਜਹਾਜ਼ਾਂ ਦਾ ਸੰਚਾਲਨ ਆਮ ਵਾਂਗ ਚੱਲ ਰਿਹਾ ਹੈ ਅਤੇ ਹਾਲੇ ਉਸ ਉੱਤੇ ਕੋਈ ਅਸਰ ਨਹੀਂ ਪਿਆ ਹੈ। ਏਅਰ ਇੰਡੀਆ ਦੇ ਬੁਲਾਰੇ ਧਨੰਜੇ ਕੁਮਾਰ ਨੇ ਦੱਸਿਆ ਕਿ – ਇਕਵਿਟੀ ਸਪਾਰਟ ਤੋਂ ਬਿਨਾ ਏਅਰ ਇੰਡੀਆ ਆਪਣਾ ਵੱਡਾ ਕਰਜ਼ਾ ਅਦਾ ਨਹੀਂ ਕਰ ਸਕਦੀ; ਭਾਵੇਂ ਇਸ ਵਿੱਤੀ ਵਰ੍ਹੇ ਦੌਰਾਨ ਸਾਡਾ ਵਿੱਤੀ ਪ੍ਰਦਰਸ਼ਨ ਬਹੁਤ ਵਧੀਆ ਤੇ ਅਸੀਂ ਚੰਗੇ ਮੁਨਾਫ਼ੇ ਵੱਲ ਵਧ ਰਹੇ ਹਾਂ। ਏਅਰਲਾਈਨਜ਼ ਆਪਣੀਆਂ ਦੇਣਦਾਰੀਆਂ ਦੇ ਮੁੱਦਿਆਂ ਦੇ ਬਾਵਜੂਦ ਵਧੀਆ ਪ੍ਰਦਰਸ਼ਨ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petroleum Companies stop fuel supply to Air India s Aircrafts at Mohali Airport