ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PF: ਇੱਕ ਕਿਸ਼ਤ ਵੀ ਕੱਟੀ ਤਾਂ ਪਰਿਵਾਰ ਬੀਮਾ ਪੈਨਸ਼ਨ ਦਾ ਹੱਕਦਾਰ

 


ਜੇ ਕਿਸੇ ਕਰਮਚਾਰੀ ਨੇ ਪੀ.ਐਫ. ਦੀ ਇਕ ਕਿਸ਼ਤ ਜਮ੍ਹਾਂ ਕਰਵਾਈ ਹੈ, ਤਾਂ ਉਸ ਦੇ ਨਾ ਰਹਿਣ ਦੀ ਸਥਿਤੀ ਵਿੱਚ ਪਰਿਵਾਰ ਨੂੰ 6 ਲੱਖ ਰੁਪਏ ਦਾ ਬੀਮਾ ਅਤੇ ਪੈਨਸ਼ਨ ਦਾ ਲਾਭ ਮਿਲੇਗਾ। ਜਿਹੇ ਕਰਮਚਾਰੀ ਦੀ ਪਤਨੀ ਨੂੰ ਪੂਰਾ ਜੀਵਨ ਤੇ ਬੱਚਿਆਂ ਨੂੰ 25 ਸਾਲ ਦੀ ਉਮਰ ਤੱਕ ਪੈਨਸ਼ਨ ਦਾ ਲਾਭ ਮਿਲੇਗਾ।


ਇਹ ਜਾਣਕਾਰੀ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਖੇਤਰੀ ਕਮਿਸ਼ਨਰ ਮਨੋਜ ਯਾਦਵ ਨੇ ਦਿੱਤੀ ਸੀ। ਉਨ੍ਹਾਂ ਨੇ 'ਹਿੰਦੁਸਤਾਨ' ਨੂੰ ਦੱਸਿਾ ਕਿ ਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਪੀਐਫ ਖਾਤੇ ਦੇ ਨਾਲ 6 ਲੱਖ ਰੁਪਏ ਤੱਕ ਦਾ ਮੁਫ਼ਤ ਲਾਈਫ ਇੰਸ਼ੌਰੈਂਸ ਕਵਰ ਦਿੱਤਾ ਜਾਂਦਾ ਹੈ। ਜਦੋਂ ਈਪੀਐਫਓ ਮੈਂਬਰ ਦੀ ਮੌਤ ਹੋਣ ਉੱਤੇ ਉਸ ਦਾ ਨਾਮਜ਼ਦ (ਨਾਮਿਨੀ) ਜੀਵਨ ਬੀਮੇ ਦੀ ਰਕਮ ਲਈ ਦਾਅਵਾ ਕਰ ਸਕਦੇ ਹੈ। ਇਸ ਦੇ ਨਾਲ ਹੀ ਪਤਨੀ-ਬੱਚਿਆਂ ਨੂੰ ਪੈਨਸ਼ਨ ਮਿਲਦੀ ਹੈ।


ਯਾਦਵ ਨੇ ਦੱਸਿਆ ਕਿ  ਈ.ਪੀ.ਐਫ.ਓ. ਮੈਂਬਰਾਂ ਨੂੰ ਇੰਸ਼ੋਰੇੈਂਸ ਦੀ ਇਹ ਸਹੂਲਤ ਇੰਪਲਾਈ ਡਿਪਾਜਿਟ ਲਿੰਕਡ ਬੀਮਾ ਇੰਸ਼ੋਰੈਂਸ ਸਕੀਮ ਤਹਿਤ  ਬੀਮਾ ਕਵਰ ਮਿਲਦਾ ਹੈ। ਇਸ ਸਕੀਮ ਅਨੁਸਾਰ, ਮੈਂਬਰ ਦੀ ਮੌਤ ਤੋਂ ਬਾਅਦ ਨਾਮਜ਼ਦ ਵਿਅਕਤੀ ਨੂੰ ਵੱਧ ਤੋਂ ਵੱਧ 6 ਲੱਖ ਰੁਪਏ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਪਹਿਲਾਂ ਇਸ ਦੀ ਲਿਮਿਟ 3,60,000 ਰੁਪਏ ਸੀ। ਬਾਅਦ ਵਿੱਚ, ਸਕੀਮ ਤਹਿਤ ਇੰਸ਼ੋਰੈਂਸ ਕਵਰ ਦੀ ਲਿਮਿਟ ਨੂੰ  ਵਧਾ ਕੇ ਛੇ ਲੱਖ ਰੁਪਏ ਕਰ ਦਿੱਤਾ ਗਿਆ।


ਬੀਮਾ ਕਵਰ ਦੀ ਰਾਸ਼ੀ


ਕਿਸੇ ਕਰਮਚਾਰੀ ਦੀ ਮੌਤ ਹੋਣ ਉੱਤੇ ਨਾਮਿਨੀ ਨੂੰ ਵਿਅਕਤੀ 12 ਮਹੀਨਿਆਂ ਦੀ ਔਸਤ ਤਨਖ਼ਾਹ ਦਾ 20 ਗੁਣਾ ਰਾਸ਼ੀ,  20 ਫੀਸਦੀ ਬੋਨਸ ਨਾਲ ਮਿਲਦੀ ਹੈ। ਇਸ ਦਾ ਮਤਲਬ ਇਹ ਹੈ ਕਿ ਵਰਤਮਾਨ ਸਮੇਂ ਵਿੱਚ 15000 ਰੁਪਏ ਦੀ ਵੇਜ ਸੀਲਿੰਗ ਅਨੁਸਾਰ ਵੱਧ ਤੋਂ ਵੱਧ ਰਾਸ਼ੀ 3.6 ਲੱਖ ਰੁਪਏ ਬਣਦੀ ਹੈ।


ਕਦੋਂ ਮਿਲਦਾ ਹੈ PF 


ਪੀਐਫ ਅਕਾਊਂਟ ਉੱਤੇ ਹੋਣ ਵਾਲੇ ਇਸ ਬੀਮੇ ਉੱਤੇ ਦਾਅਵਾ ਸਿਰਫ ਤਾਂ ਹੀ ਕੀਤਾ ਜਾ ਸਕਦਾ ਹੈ ਜੇਕਰ ਪੀ.ਐਫ. ਖਾਤਾਧਾਰਕ ਦੀ ਮੌਤ ਨੌਕਰੀ ਕਰਨ ਵਾਲੇ ਦਫ਼ਤਰ ਵਿੱਚ ਹੋਈ ਹੋਵੇ ਜਾਂ ਰਿਟਾਇਰਮੈਂਟ ਤੋਂ ਪਹਿਲਾਂ। ਇਸ ਸਮੇਂ ਦੌਰਾਨ ਭਾਵੇਂ ਉਹ ਦਫ਼ਤਰ ਵਿੱਚ ਕੰਮ ਕਰ ਰਿਹਾ ਹੋਵੇ ਜਾਂ ਜਾਂ ਛੁੱਟੀ ਉੱਤੇ। ਇਸ ਨਾਲ ਕੋਈ ਫਰਕ ਨਹੀਂ ਪੈਂਦਾ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PF: if One installment is deducted family entitled to get insurance and pension