ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੀਜੀਆਈ–ਚੰਡੀਗੜ੍ਹ ’ਚ ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ ਡਾਢੇ ਪਰੇਸ਼ਾਨ

ਪੀਜੀਆਈ–ਚੰਡੀਗੜ੍ਹ ’ਚ ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ ਡਾਢੇ ਪਰੇਸ਼ਾਨ

ਪੀਜੀਆਈ–ਚੰਡੀਗੜ੍ਹ ਦੇ ਰੈਜ਼ੀਡੈਂਟ ਡਾਕਟਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਉੱਤੇ ਚਲੇ ਜਾਣ ਕਾਰਨ ਅੱਜ ਸਨਿੱਚਰਵਾਰ ਨੂੰ ਆਮ ਮਰੀਜ਼ਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੀਜੀਆਈ ਦੀਆਂ ਓਪੀਡੀ ਸੇਵਾਵਾਂ ਤੇ ਹੋਰ ਸਾਰੇ ਕੰਮ–ਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਫ਼ਿਲਹਾਲ ਐਮਰਜੈਂਸੀ ਸੇਵਾਵਾਂ ਤੇ ਆਈਸੀਯੂ ਯੂਨਿਟਾਂ ਨੂੰ ਹੜਤਾਲ ਤੋਂ ਬਾਹਰ ਰੱਖਿਆ ਗਿਆ ਹੈ।

 

 

ਮਰੀਜ਼ਾਂ ਨੂੰ ਅੱਜ ਪੀਜੀਆਈ ਦੇ OPD ਬਲਾੱਕ ਅੰਦਰ ਦਾਖ਼ਲ ਹੀ ਨਹੀਂ ਹੋਣ ਦਿੱਤਾ ਗਿਆ। ਯਮੁਨਾ ਨਗਰ (ਹਰਿਆਣਾ) ਤੋਂ ਪੁੱਜੇ ਆਸ਼ੀਸ਼ ਯਾਦਵ ਨੇ ਦੱਸਿਆ ਕਿ ਉਹ ਪੀਜੀਆਈ ਸਥਿਤ ਨਿਊਰੌਲੋਜੀ ਵਿਭਾਗ ਦੇ ਡਾਕਟਰਾਂ ਤੋਂ ਆਪਣੇ ਪੁੱਤਰ ਦਾ ਚੈੱਕ–ਅੱਪ ਕਰਵਾਉਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਡਾਕਟਰਾਂ ਨੂੰ ਇੰਝ ਹੜਤਾਲ ਉੱਤੇ ਨਹੀਂ ਜਾਣਾ ਚਾਹੀਦਾ ਤੇ ਆਪਣੀਆਂ ਮੰਗਾਂ ਮੰਨਵਾਉਣ ਦੇ ਹੋਰ ਬਹੁਤ ਸਾਰੇ ਤਰੀਕੇ ਹੁੰਦੇ ਹਨ।

 

 

ਇਸ ਦੌਰਾਨ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ ਦੱਸਿਆ ਕਿ ਜੇ ਰਾਸ਼ਟਰਪਤੀ ਨੇ ਐੱਨਐੱਮਸੀ ਬਿਲ ਮੁੜ–ਵਿਚਾਰ ਲਈ ਨਾ ਭੇਜਿਆ, ਤਾਂ ਉਹ ਐਮਰਜੈਂਸੀ ਸੇਵਾਵਾਂ ਵੀ ਬੰਦ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।

 

 

NMC (ਨੈਸ਼ਨਲ ਮੈਡੀਕਲ ਕਮਿਸ਼ਨ) ਬਿੱਲ ਵਿਰੁੱਧ ਰੋਸ ਪ੍ਰਗਟਾਉਣ ਲਈ ਪੀਜੀਆਈ ਦੇ ਰੈਜ਼ੀਡੈਂਟ ਡਾਕਟਰ ਅੱਜ ਸਵੇਰੇ 8 ਵਜੇ ਤੋਂ ਹੜਤਾਲ ਉੱਤੇ ਚਲੇ ਗਏ ਹਨ ਪਰ ਹੁਣ ਉਨ੍ਹਾਂ ਐਮਰਜੈਂਸੀ ਸੇਵਾਵਾਂ ਵੀ ਬੰਦ ਕਰਨ ਦੀ ਧਮਕੀ ਦੇ ਦਿੱਤੀ ਹੈ।

 

 

ਪੀਜੀਆਈਐੱਮਈਆਰ ਐਸੋਸੀਏਸ਼ਨ ਆੱਫ਼ ਰੈਜ਼ੀਡੈਂਟ ਡਾਕਟਰਜ਼ ਦੇ ਪ੍ਰਧਾਨ ਡਾ. ਉੱਤਮ ਠਾਕੁਰ ਨੇ ਕਿਹਾ ਕਿ ਜੇ ਸਰਕਾਰ ਨੇ ਡਾਕਟਰਾਂ ਦੀ ਨਾ ਸੁਣੀ, ਤਾਂ ਹੰਗਾਮੀ ਸੇਵਾਵਾਂ ਵੀ ਬੰਦ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।

 

 

 ਪੀਜੀਆਈ ਦੀ ਫ਼ੈਕਲਟੀ ਐਸੋਸੀਏਸ਼ਨ ਵੀ ਇਸ ਹੜਤਾਲ ਦੀ ਹਮਾਇਤ ’ਤੇ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PGI Doctors on Strike Patients harassed a lot