ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਮੁਕਾਬਲੇ `ਚ ਮਾਰੇ ਗਏ ਦੋ ਅੱਤਵਾਦੀਆਂ `ਚੋਂ ਇੱਕ ਸੀ, ਪੀ-ਐੱਚ.ਡੀ.

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਪੀ-ਐੱਚ.ਡੀ. ਖੋਜੀ-ਵਿਦਵਾਨ ਅੱਤਵਾਦੀ ਮੰਨਾਨ ਬਸ਼ੀਰ ਵਾਨੀ, ਜੋ ਵੀਰਵਾਰ ਨੂੰ ਸੁਰੱਖਿਆ

ਅੱਜ ਜੰਮੂ-ਕਸ਼ਮੀਰ ਦੇ ਕੁਪਵਾੜਾ ਜਿ਼ਲ੍ਹੇ `ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਦੋ ਅੱਤਵਾਦੀ ਮਾਰੇ ਗਏ। ਅਜਿਹੀ ਖ਼ਬਰ ਉਂਝ ਤਾਂ ਅਸੀਂ ਸਾਰੇ ਹੁਣ ਅਕਸਰ ਸੁਣਦੇ ਹੀ ਰਹਿੰਦੇ ਹਾਂ ਪਰ ਅੱਜ ਦੀ ਇਹ ਖ਼ਬਰ ਇਸ ਲਈ ਧਿਆਨ ਖਿੱਚ ਰਹੀ ਹੈ ਕਿਉਂਕਿ ਮੁਕਾਬਲੇ ਦੌਰਾਨ ਮਾਰਿਆ ਗਿਆ ਇੱਕ ਅੱਤਵਾਦੀ ਮੰਨਾਨ ਬਸ਼ੀਰ ਵਾਨੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਪੀ-ਐੱਚ.ਡੀ. ਖੋਜੀ-ਵਿਦਵਾਨ ਸੀ। ਉਹ ਇਸੇ ਵਰ੍ਹੇ ਜਨਵਰੀ `ਚ ਅੱਤਵਾਦੀਆਂ `ਚ ਸ਼ਾਮਲ ਹੋ ਗਿਆ ਸੀ, ਜੋ ਅਕਸਰ ‘ਧਰਮ ਖ਼ਤਰੇ `ਚ` ਦਾ ਨਾਅਰਾ ਲਾ ਕੇ ਭੋਲੇ-ਭਾਲੇ ਲੋਕਾਂ ਨੂੰ ਭਰਮਾਉਂਦੇ ਰਹਿੰਦੇ ਹਨ।


ਪ੍ਰਾਪਤ ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨਾਲ ਮੁਕਾਬਲਾ ਅੱਜ ਪਿੰਡ ਸ਼ਤਗੁੰਡ ਇਲਾਕੇ `ਚ ਹੋਇਆ। ਪੁਲਿਸ ਨੇ ਦੋਵੇਂ ਮ੍ਰਿਤਕ ਅੱਤਵਾਦੀਆਂ ਦੀ ਸ਼ਨਾਖ਼ਤ ਜੱਗ ਜ਼ਾਹਿਰ ਕਰ ਦਿੱਤੀ ਹੈ। ਮੰਨਾਨ ਬਸ਼ੀਰ ਵਾਨੀ ਨਾਲ ਇੱਕ ਹੋਰ ਕਸ਼ਮੀਰੀ ਅੱਤਵਾਦੀ ਵੀ ਮਾਰਿਆ ਗਿਆ ਹੈ। ਮੁਕਾਬਲੇ `ਚ ਇੱਕ ਲੜਕਾ ਵੀ ਜ਼ਖ਼ਮੀ ਹੋਇਆ ਹੈ, ਉਸ ਦੀ ਲੱਤ `ਤੇ ਗੋਲੀ ਲੱਗੀ ਹੈ।


ਵਾਨੀ ਕੁਪਵਾੜਾਾ ਦੇ ਲੋਲਾਬ ਇਲਾਕੇ ਦਾ ਰਹਿਣ ਵਾਲਾ ਸੀ। ਅੱਜ ਜਿਵੇਂ ਵੀ ਇਸ ਮੁਕਾਬਲੇ ਦੀ ਖ਼ਬਰ ਫੈਲੀ, ਤਿਵੇਂ ਹੀ ਵੱਡੀਆਂ ਭੀੜਾਂ ਸੜਕਾਂ `ਤੇ ਉੱਤਰ ਆਏ ਅਤੇ ਸੁਰੱਖਿਆ ਬਲਾਂ ਨਾਲ ਖਹਿਬੜ ਪਏ।


ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਜਿ਼ਲ੍ਹੇ ਦੇ ਸਾਰੇ ਵਿਦਿਅਕ ਅਦਾਰੇ ਬੰਦ ਰੱਖਣ ਤੇ ਮੋਬਾਇਲ ਇੰਟਰਨੈੱਟ ਸੇਵਾਵਾਂ ਮੁਲਤਵੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।


ਬੰਦੀਪੁਰਾ, ਬਾਰਾਮੂਲਾ, ਪੁਲਵਾਮਾ ਤੇ ਸ੍ਰੀਨਗਰ ਜਿ਼ਲ੍ਹਿਆਂ `ਚ ਵੀ ਅਹਿਤਿਆਤ ਵਜੋਂ ਕਾਲਜਾਂ ਦੀਆਂ ਡਿਗਰੀ ਕਲਾਸਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।


ਉੱਧਰ ਪੁਲਵਾਮਾ ਜਿ਼ਲ੍ਹੇ `ਚ ਇੱਕ ਵੱਖਰੀ ਘਟਨਾ ਦੌਰਾਨ ਅੱਤਵਾਦੀਆਂ ਨੇ ਪਿੰਡ ਕਰੀਮਾਬਾਦ `ਚ ਸਪੈਸ਼ਲ ਪੁਲਿਸ ਆਫ਼ੀਸਰ (ਐੱਸਪੀਓ) ਬਿਲਾਲ ਅਹਿਮਦ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਉਸ ਨੂੰ ਹਸਪਤਾਲ `ਚ ਦਾਖ਼ਲ ਕਰਵਾਇਆ ਗਿਆ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PhD Scholar two militants died in JK