ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਫ਼ੋਨ ਸੇਵਾਵਾਂ ਛੇਤੀ ਨਾ ਖੁੱਲ੍ਹਣ ਦੇ ਆਸਾਰ, 400 ਮੋਬਾਇਲ ਸੈਂਟਰ ਖੋਲ੍ਹੇ

ਕਸ਼ਮੀਰ ’ਚ ਛੇਤੀ ਨਹੀਂ ਖੁੱਲ੍ਹਣਗੀਆਂ ਫ਼ੋਨ ਸੇਵਾਵਾਂ, 400 ਮੋਬਾਇਲ ਸੈਂਟਰ ਖੋਲ੍ਹੇ

ਜੰਮੂ ਦੇ ਸਾਂਬਾ ਤੇ ਕਠੂਆ ਜ਼ਿਲ੍ਹਿਆਂ ਦੇ ਸਕੂਲ ਤੇ ਕਾਲਜ ਅੱਜ ਤੋਂ ਮੁੜ ਖੁੱਲ੍ਹ ਗਏ ਹਨ। ਪ੍ਰਸ਼ਾਸਨ ਵੱਲੋਂ ਆਮ ਲੋਕਾਂ ਦੇ ਘਰਾਂ ਤੱਕ ਜ਼ਰੂਰੀ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ। ਸਰਕਾਰ ਨੇ ਆਮ ਲੋਕਾਂ ਦੇ ਘਰਾਂ ਤੱਕ ਰੋਜ਼ਮੱਰਾ ਦੀਆਂ ਜ਼ਰੂਰੀ ਵਸਤਾਂ ਪਹੁੰਚਾਉਣ ਦਾ ਫ਼ੈਸਲਾ ਵੀ ਕੀਤਾ ਹੈ।

 

 

ਕਸ਼ਮੀਰ ਵਾਦੀ ਵਿੱਚ 400 ਤੋਂ ਵੱਧ ਟੈਲੀਫ਼ੋਨ ਮੋਬਾਇਲ ਸੈਂਟਰ ਖੋਲ੍ਹੇ ਜਾਣਗੇ; ਜੋ ਕਸ਼ਮੀਰ ਵਾਦੀ ਵਿੱਚ ਲੋਕਾਂ ਨੂੰ ਫ਼ੋਨ ਉੱਤੇ ਗੱਲਬਾਤ ਕਰਨ ਦੀ ਸਹੂਲਤ ਦੇਣਗੇ।

 

 

ਇਸ ਦਾ ਸਿੱਧਾ ਮਤਲਬ ਇਹੋ ਹੈ ਕਿ ਹਾਲੇ ਛੇਤੀ ਕਿਤੇ ਕੇਂਦਰ ਦਾ ਇਰਾਦਾ ਇੰਟਰਨੈੱਟ ਤੇ ਮੋਬਾਇਲ ਫ਼ੋਨ ਸੇਵਾਵਾਂ ਖੋਲ੍ਹਣ ਦਾ ਨਹੀਂ ਹੈ। ਇਸੇ ਲਈ ਇਹ ਵਿਸ਼ੇਸ਼ ਸੈਂਟਰ ਖੋਲ੍ਹ ਦਿੱਤੇ ਗਏ ਹਨ।

 

 

ਕਸ਼ਮੀਰ ਵਾਦੀ ਵਿੱਚ ਐਤਵਾਰ ਦੀ ਰਾਤ ਤੋਂ ਕਰਫ਼ਿਊ ਲੱਗਾ ਹੋਇਆ ਹੈ ਤੇ ਸੰਚਾਰ ਦੇ ਸਾਰੇ ਸਾਧਨ ਬੰਦ ਕੀਤੇ ਹੋਏ ਹਨ। ਸਰਕਾਰ ਨੇ ਹੁਣ ਇਹ ਐਲਾਨ ਵੀ ਕੀਤਾ ਹੈ ਕਿ 18 ਅਗਸਤ ਨੂੰ ਜਦੋਂ ਹਾਜੀ ਹੱਜ ਕਰ ਕੇ ਮੱਕਾ–ਮਦੀਨਾ ਤੋਂ ਪਰਤਣਗੇ, ਤਾਂ ਉਨ੍ਹਾਂ ਲਈ ਖ਼ਾਸ ਪਾਸ ਜਾਰੀ ਕੀਤੇ ਜਾਣਗੇ।

 

 

ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਬਸ਼ੀਰ ਅਹਿਮਦ ਖ਼ਾਨ ਨੇ ਦੱਸਿਆ ਕਿ ਸਾਰੇ ਜ਼ਿਲ੍ਹਾ ਹੈੱਡਕੁਆਰਟਰਜ਼ ਉੱਤੇ DDCS ਦਫ਼ਤਰਾਂ ’ਤੇ ਖ਼ਾਸ ਸੰਚਾਰ ਕੇਂਦਰ ਖੋਲ੍ਹੇ ਗਏ ਹਨ।

 

 

ਕਸ਼ਮੀਰ ਵਾਦੀ ਵਿੱਚ ਹਾਲਾਤ ਸੁਖਾਵੇਂ ਰੱਖਣ ਲਈ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Phone services will not be opened soon in Kashmir 400 Mobiles Centres opened