ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ 'ਚ ਇੰਟਰਨੈੱਟ ਸ਼ੁਰੂ ਹੁੰਦੇ ਹੀ ਵਾਇਰਲ ਹੋਈ ਉਮਰ ਅਬਦੁੱਲਾ ਦੀ ਇਹ ਤਸਵੀਰ

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ 'ਚ ਉਮਰ ਅਬਦੁੱਲਾ ਲੰਬੀ ਦਾੜ੍ਹੀ 'ਚ ਦਿਖਾਈ ਦੇ ਰਹੇ ਹਨ। ਇਸ ਫੋਟੋ 'ਚ ਉਨ੍ਹਾਂ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਹੈ। ਕਸ਼ਮੀਰ ਵਿੱਚ ਧਾਰਾ-370 ਨੂੰ ਹਟਾਏ ਜਾਣ ਤੋਂ ਬਾਅਦ ਉਮਰ ਉਬਦੁੱਲਾ ਨਜ਼ਰਬੰਦ ਹਨ।
 

ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੂੰ ਰਾਜਨੀਤੀ ਵਿਰਾਸਤ 'ਚ ਮਿਲੀ ਹੈ। ਅਬਦੁੱਲਾ ਪਰਿਵਾਰ ਦੀ ਤੀਜੀ ਪੀੜ੍ਹੀ ਦੇ ਮੈਂਬਰ ਉਮਰ ਅਬਦੁੱਲਾ ਦੇ ਨਾਂ ਕਈ ਰਿਕਾਰਡ ਹਨ। ਉਮਰ ਦੇ ਨਾਂ ਜੰਮੂ-ਕਸ਼ਮੀਰ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਹੋਣ ਦਾ ਰਿਕਾਰਡ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਲਗਾਤਾਰ ਤਿੰਨ ਵਾਰ ਲੋਕ ਸਭਾ ਚੋਣਾਂ ਜਿੱਤਣ ਦਾ ਰਿਕਾਰਡ ਵੀ ਬਣਾਇਆ ਹੈ।
 

 

ਉਮਰ ਅਬਦੁੱਲਾ 2002 ਤੋਂ 2009 ਤੱਕ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਉਮਰ ਅਬਦੁੱਲਾ ਨੇ ਅਟਲ ਬਿਹਾਰੀ ਵਾਜਪਾਈ ਸਰਕਾਰ 'ਚ ਵਿਦੇਸ਼ ਰਾਜ ਮੰਤਰੀ ਅਤੇ ਵਣਜ ਤੇ ਉਦਯੋਗ ਰਾਜ ਮੰਤਰੀ ਵਜੋਂ ਵੀ ਸੇਵਾ ਨਿਭਾਈ ਹੈ।
 

ਉਮਰ ਅਬਦੁੱਲਾ ਦਾ ਜਨਮ 10 ਮਾਰਚ 1970 ਨੂੰ ਇੰਗਲੈਂਡ 'ਚ ਹੋਇਆ ਸੀ। ਉਸ ਨੇ ਸ੍ਰੀਨਗਰ ਦੇ ਬਰਨ ਹਾਲ ਸਕੂਲ ਅਤੇ ਲਾਰੈਂਸ ਸਕੂਲ ਸਨਵਰ ਤੋਂ ਮੁਢਲੀ ਸਿੱਖਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਮਰ ਨੇ ਮੁੰਬਈ ਸਥਿਤ ਸਿਡੇਨਹੈਮ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਅੱਗੇ ਦੀ ਪੜ੍ਹਾਈ ਲਈ ਉਹ ਇੰਗਲੈਂਡ ਚਲੇ ਗਏ। ਇੰਗਲੈਂਡ 'ਚ ਸਟ੍ਰੈਥਕਲਾਈਡ ਯੂਨੀਵਰਸਿਟੀ ਤੋਂ ਐਮ.ਬੀ.ਏ. ਕੀਤੀ। ਇਸ ਤੋਂ ਬਾਅਦ ਉਮਰ ਵਾਪਸ ਮੁੰਬਈ ਆਏ ਅਤੇ ਇੱਥੇ ਕੁਝ ਸਮੇਂ ਲਈ ਆਈਟੀਸੀ ਨਾਲ ਕੰਮ ਕੀਤਾ।
 

ਉਮਰ ਅਬਦੁੱਲਾ ਸ਼ੁਰੂ ਤੋਂ ਹੀ ਕਸ਼ਮੀਰ ਦੀ ਆਵਾਜ਼ ਬੁਲੰਦ ਕਰਦੇ ਰਹੇ ਹਨ। ਉਨ੍ਹਾਂ ਨੇ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਦੇ ਭਾਜਪਾ ਨਾਲ ਸਰਕਾਰ ਬਣਾਉਣ ਦੇ ਫੈਸਲੇ ਨੂੰ ਕਸ਼ਮੀਰ ਲਈ ਨੁਕਸਾਨਦੇਹ ਦੱਸਿਆ ਸੀ। ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਤੋਂ ਉਹ ਘਰ 'ਚ ਨਜ਼ਰਬੰਦ ਹਨ।
 

ਨੈਸ਼ਨਲ ਕਾਨਫਰੰਸ ਨੇ 5 ਜਨਵਰੀ 2009 ਨੂੰ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਈ ਸੀ। 39 ਸਾਲ ਦੀ ਉਮਰ 'ਚ ਉਮਰ ਅਬਦੁੱਲਾ ਸੂਬੇ ਦੇ 11ਵੇਂ ਮੁੱਖ ਮੰਤਰੀ ਦੇ ਨਾਲ-ਨਾਲ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣੇ ਸਨ। ਹਾਲਾਂਕਿ 2014 ਦੀਆਂ ਵਿਧਾਨ ਸਭਾ ਚੋਣਾਂ 'ਚ ਨੈਸ਼ਨਲ ਕਾਨਫਰੰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Photo of Omar Abdullah with greyish white long beard viral on social media