ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਟਨ–ਚਿਕਨ ਨਾਲ ਨਹੀਂ ਫੈਲਦੀ ਕੋਰੋਨਾ ਵਾਇਰਸ ਦੀ ਲਾਗ: PIB

ਮਟਨ–ਚਿਕਨ ਨਹੀਂ ਫੈਲਦੀ ਕੋਰੋਨਾ ਵਾਇਰਸ ਦੀ ਲਾਗ: PIB

ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੇ ਨਿੱਤ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਲੋਕਾਂ ’ਚ ਇਸ ਦੀ ਦਹਿਸ਼ਤ ਵੀ ਪਾਈ ਜਾ ਰਹੀ ਹੈ। ਦਰਅਸਲ, ਇਸ ਦਹਿਸ਼ਤ ਪਿੱਛੇ ਕੋਰੋਨਾ ਵਾਇਰਸ ਨੂੰ ਲੈ ਕੇ ਫੈਲ ਰਹੀਆਂ ਅਫ਼ਵਾਹਾਂ ਦਾ ਵੱਡਾ ਹੱਥ ਹੈ। ਸੋਸ਼ਲ ਮੀਡੀਆ ਉੱਤੇ ਇਸ ਬਾਰੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਚੱਲ ਰਹੀਆਂ ਹਨ।

 

 

ਭਾਰਤ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 148 ਹੋ ਗਈ ਹੈ ਤੇ ਪੂਰੀ ਦੁਨੀਆ ’ਚ ਇਸ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 1,98,518 ਹੈ।

 

 

ਸੋਸ਼ਲ ਮੀਡੀਆ ’ਤੇ ਅਜਿਹੀਆਂ ਅਫ਼ਵਾਹਾਂ ਵੀ ਵੱਡੇ ਪੱਧਰ ’ਤੇ ਫੈਲ ਰਹੀਆਂ ਹਨ ਕਿ ਮਟਨ–ਚਿਕਨ ਖਾਣ ਨਾਲ ਕੋਰੋਨਾ ਵਾਇਰਸ ਹੁੰਦਾ ਹੈ। ਕਿਸੇ ਪੋਸਟ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੱਕਰੇ ਦੇ ਮੀਟ ’ਚ ਕੋਰੋਨਾ ਵਾਇਰਸ ਪਾਇਆ ਗਿਆ ਹੈ। ਕਿਸੇ ਹੋਰ ਪੋਸਟ ’ਚ ਕਿਹਾ ਜਾ ਰਿਹਾ ਹੈ ਕਿ ਆਂਡਾ, ਚਿਕਨ ਤੇ ਮੱਛੀ ਖਾਣ ਨਾਲ ਕੋਰੋਨਾ ਵਾਇਰਸ ਫੈਲਦਾ ਹੈ।

 

 

ਪਰ ਪੀਆਈਬੀ (PIB – ਪ੍ਰੈੱਸ ਇਨਫ਼ਾਰਮੇਸ਼ਨ ਬਿਊਰੋ) ਨੇ ਕੋਰੋਨਾ ਵਾਇਰਸ ਬਾਰੇ ਕੁਝ ਸਹੀ ਜਾਣਕਾਰੀ ਸਾਂਝੀ ਕੀਤੀ ਹੈ; ਜਿਹੜੀ ਦੇਸ਼ ਦੇ ਹਰੇਕ ਵਿਅਕਤੀ ਤੱਕ ਪਹੁੰਚਾਉਣੀ ਜ਼ਰੂਰੀ ਹੈ; ਤਾਂ ਜੋ ਇਸ ਵਾਇਰਸ ਨੂੰ ਲੈ ਕੇ ਆਮ ਲੋਕਾਂ ’ਚ ਕਿਸੇ ਤਰ੍ਹਾਂ ਦੀ ਦਹਿਸ਼ਤ ਨਾ ਫੈਲੇ। ਪੀਆਈਬੀ ਵੱਲੋਂ ਪ੍ਰਚਾਰਿਤ ਤੇ ਪ੍ਰਸਾਰਿਤ ਰੀਐਲਿਟੀ–ਚੈੱਕ ਮੁਤਾਬਕ:

 

--  ਸਿਰਫ਼ ਹੈਂਡ ਸੈਨੇਟਾਇਜ਼ਰ ਹੀ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਣ ਦਾ ਇੱਕੋ–ਇੱਕ ਸਾਧਨ ਨਹੀਂ ਹੈ

--  ਮਾਸ (ਮੀਟ), ਮੁਰਗੀ, ਮੱਛੀ ਤੇ ਆਂਡਾ ਖਾਣ ਨਾਲ ‘ਕੋਵਿਡ–19’ ਭਾਵ ਕੋਰੋਨਾ ਵਾਇਰਸ ਦੀ ਛੂਤ/ਲਾਗ ਨਹੀਂ ਫੈਲਦੀ

--  ਪਾਲਤੂ ਜਾਨਵਰ ਵਾਇਰਸ ਨਹੀਂ ਫੈਲਾਉਂਦੇ

 

 

ਸਿਹਤ ਮੰਤਰਾਲੇ ਮੁਤਾਬਕ ਦਿੱਲੀ ’ਚ ਹੁਣ ਤੱਕ ਕੋਰੋਨਾ ਵਾਇਰਸ ਦੇ 10 ਮਾਮਲੇ ਸਾਹਮਣੇ ਆਏ ਹਨ; ਜਿਨ੍ਹਾਂ ਵਿੱਚੋਂ ਇੱਕ ਵਿਦੇਸ਼ੀ ਹੈ। ਪੰਜਾਬ ਵਿੱਚ ਸਿਰਫ਼ ਇੱਕੋ ਵਿਅਕਤੀ ਇਸ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ।

 

 

ਉੱਤਰ ਪ੍ਰਦੇਸ਼ ’ਚ ਇੱਕ ਵਿਦੇਸ਼ੀ ਸਮੇਤ ਕੁੱਲ 16 ਮਾਮਲੇ ਦਰਜ ਕੀਤੇ ਗਏ ਹਨ। ਮਹਾਰਾਸ਼ਟਰ ’ਚ ਤਿੰਨ ਵਿਦੇਸ਼ੀਆਂ ਸਮੇਤ ਕੁੱਲ 42 ਮਾਮਲੇ ਪਾਜ਼ਿਟਿਵ ਪਾਏ ਗਏ ਹਨ। ਲੱਦਾਖ ’ਚ ਇਸ ਛੂਤ ਤੋਂ ਗ੍ਰਸਤ ਮਾਮਲੇ ਵਧ ਕੇ ਹੁਣ ਅੱਠ ਹੋ ਗਏ ਹਨ।

 

 

ਹਰਿਆਣਾ ’ਚ 14 ਵਿਦੇਸ਼ੀਆਂ ਸਮੇਤ ਕੁੱਲ 16 ਵਿਅਕਤੀ ਇਸ ਵਾਇਰਸ ਦੀ ਲਾਗ ਹੇਠ ਆ ਗਏ ਹਨ।

 

 

ਜੰਮੂ–ਕਸ਼ਮੀਰ ’ਚ ਇਹ ਗਿਣਤੀ ਤਿੰਨ ਹੈ। ਤੇਲੰਗਾਨਾ ’ਚ ਦੋ ਵਿਦੇਸ਼ੀਆਂ ਸਮੇਤ ਕੁੱਲ ਪੰਜ ਮਾਮਲੇ ਸਾਹਮਣੇ ਆਏ ਹਨ। ਰਾਜਸਥਾਨ ’ਚ ਦੋ ਵਿਦੇਸ਼ੀਆਂ ਸਮੇਤ ਚਾਰ ਵਿਅਕਤੀ ਕੋਰੋਨਾ ਨਾਲ ਜੂਝ ਰਹੇ ਹਨ।

 

 

ਤਾਮਿਲ ਨਾਡੂ, ਆਂਧਰਾ ਪ੍ਰਦੇਸ਼, ਓੜੀਸ਼ਾ ਤੇ ਉਤਰਾਖੰਡ ’ਚ ਇੱਕ–ਇੱਕ ਮਾਮਲਾ ਸਾਹਮਣੇ ਆਇਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PIB says Mutton Chicken don t expand Corona Virus infection