ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਨਲ਼ਕੇ ’ਚੋਂ ਪਾਣੀ ਦੀ ਥਾਂ ਨਿੱਕਲ ਰਹੇ ਮਾਸ ਦੇ ਟੁਕੜੇ ਤੇ ਖ਼ੂਨ

​​​​​​​ਨਲ਼ਕੇ ’ਚੋਂ ਪਾਣੀ ਦੀ ਥਾਂ ਨਿੱਕਲ ਰਹੇ ਮਾਸ ਦੇ ਟੁਕੜੇ ਤੇ ਖ਼ੂਨ

ਉੱਤਰ ਪ੍ਰਦੇਸ਼ ਦੇ ਹਮੀਰਪੁਰ ’ਚ ਇੱਕ ਅਜੀਬੋ–ਗ਼ਰੀਬ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਹੱਥ ਨਾਲ ਗਿੜਨ ਵਾਲੇ ਇੱਕ ਨਲ਼ਕੇ ’ਚੋਂ ਪਾਣੀ ਦੀ ਥਾਂ ਖ਼ੂਨ ਨਿੱਕਲ ਰਿਹਾ ਹੈ। ਇਸ ਕਾਰਨ ਸਮੁੱਚੇ ਇਲਾਕੇ ’ਚ ਅਜੀਬ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ। ਲੋਕ ਇਸ ਹੈਂਡ–ਪੰਪ ਦੇ ਨੇੜੇ ਜਾਣ ਤੋਂ ਵੀ ਡਰ ਰਹੇ ਹਨ।

 

 

ਹਮੀਰਪੁਰ ਦੀ ਰਾਠਤਹਿਸੀਲ ਦੇ ਪਿੰਡ ਜਾਖੇੜੀ ’ਚ 100 ਘਰਾਂ ਦੇ ਲੋਕਾਂ ਲਈ ਪੀਣ ਵਾਲੇ ਪਾਣੀ ਲਈ ਇਹ ਇੱਕੋ–ਇੱਕ ਸਹਾਰਾ ਸਰਕਾਰੀ ਹੈਂਡ–ਪੰਪ ਹੀ ਹੈ ਪਰ ਦੀਵਾਲੀ ਦੇ ਬਾਅਦ ਤੋਂ ਹੀ ਇਸ ਹੈਂਡ–ਪੰਪ ’ਚ ਕੁਝ ਅਜੀਬ ਵੇਖਣ ਨੂੰ ਮਿਲ ਰਿਹਾ ਹੈ। ਟੀਵੀ ਚੈਨਲ ‘ਨਿਊਜ਼ ਨੇਸ਼ਨ’ ਅਤੇ ‘ਨਿਊਜ਼ ਸਟੇਟ’ ਵੱਲੋਂ ਇਸ ਬਾਰੇ ਖ਼ਾਸ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ।

 

 

ਪਿੰਡ ਵਾਸੀਆਂ ਮੁਤਾਬਕ ਦੀਵਾਲੀ ਦੇ ਬਾਅਦ ਤੋਂ ਹੀ ਇਸ ਹੈਂਡ–ਪੰਪ ਵਿੱਚ ਪਾਣੀ ਦੀ ਥਾਂ ਖ਼ੂਨ ਤੇ ਸੜੇ ਹੋਏ ਮਾਸ ਦੇ ਟੁਕੜੇ ਨਿੱਕਲਣ ਲੱਗ ਪਏਹ ਸਨ। ਇਹ ਵੇਖ ਕੇ ਪਿੰਡ ਵਾਸੀ ਇੰਨੇ ਜ਼ਿਆਦਾ ਡਰ ਗਏ ਹਨ ਕਿ ਉਨ੍ਹਾਂ ਨੇ ਇਸ ਨਲ਼ਕੇ ਦੇ ਨੇੜੇ ਤੱਕ ਜਾਣਾ ਛੱਡ ਦਿੱਤਾ ਹੈ।

 

 

ਇਸ ਹੈਂਡ–ਪੰਪ ’ਚੋਂ ਮਾਸ ਦੇ ਲੋਥੜੇ ਤੇ ਖ਼ੂਨ ਨਿੱਕਲਣ ਕਾਰਨ ਚਾਰੇ ਪਾਸੇ ਬਦਬੂ ਵੀ ਫੈਲੀ ਹੋਈ ਹੈ। ਆਲੇ–ਦੁਆਲੇ ਦੇ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਇਸ ਦੇ ਕਾਰਨ ਵਜੋਂ ਕਈ ਤਰ੍ਹਾਂ ਦੇ ਅਨੁਮਾਨ ਲਾਏ ਜਾ ਰਹੇ ਹਨ। ਕੋਈ ਇਸ ਨੂੰ ਸਰਾਪ ਦੱਸ ਰਿਹਾ ਹੈ ਤੇ ਕੋਈ ਭੂਤਾਂ ਦਾ ਪਰਛਾਵਾਂ ਕਰਾਰ ਦੇ ਰਿਹਾ ਹੈ।

 

 

ਇਸ ਬਾਰੇ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਸਬੰਧਤ ਐੱਸਡੀਐੱਮ ਨੂੰ ਵੀ ਦਿੱਤੀ ਗਈ ਹੈ। ਸਰਕਾਰ ਨੇ ਇਸ ਦੀ ਜਾਂਾਚ ਕਰਵਾਈ, ਉਸ ਨੂੰ ਖੋਲ੍ਹ ਕੇ ਵੇਖਿਆ ਗਿਆ ਪਰ ਕੁਝ ਪਤਾ ਨਹੀਂ ਚੱਲਿਆ।

 

 

SDM ਦਾ ਕਹਿਣਾ ਹੈ ਕਿ ਇਸ ਹੈਂਡ–ਪੰਪ ਵਿੱਚ ਕੋਈ ਸੱਪ ਜਾਂ ਕੋਈ ਹੋਰ ਅਜਿਹਾ ਜਾਨਵਰ ਫਸ ਗਿਆ ਹੋਵੇਗਾ, ਜੋ ਹੁਣ ਸੜ ਕੇ ਨਿੱਕਲ ਰਿਹਾ ਹੈ ਪਰ ਪਿੰਡ ਵਾਸੀ ਇਹ ਮੰਨਣ ਲਈ ਤਿਆਰ ਨਹੀਂ ਹਨ। ਹੁਣ ਉਨ੍ਹਾਂ ਨੂੰ ਆਪਣੇ ਲਈ ਪਾਣੀ ਕਾਫ਼ੀ ਦੂਰ ਤੋਂ ਲੈ ਕੇ ਆਉਣਾ ਪੈਂਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pieces of flesh and blood running out from a tap instead of water