ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ’ਚ ਰਾਮ ਮੰਦਰ ਲਈ ਥੰਮ੍ਹ ਤੇ ਪੱਥਰ ਤਿਆਰ

ਅਯੁੱਧਿਆ ’ਚ ਰਾਮ ਮੰਦਰ ਲਈ ਥੰਮ੍ਹ ਤੇ ਪੱਥਰ ਤਿਆਰ

ਸੁਪਰੀਮ ਕੋਰਟ ਦਾ ਫ਼ੈਸਲਾ ਰਾਮਲਲਾ ਦੇ ਹੱਕ ਵਿੱਚ ਆ ਚੁੱਕਾ ਹੈ ਤੇ ਹੁਣ ਸ੍ਰੀਰਾਮ ਜਨਮ–ਭੂਮੀ ਵਿਖੇ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਦੀ ਵਾਰੀ ਹੈ। ਰਾਮ ਜਨਮ–ਭੂਮੀ ਟ੍ਰੱਸਟ ਵੱਲੋਂ ਪਹਿਲਾਂ ਹੀ ਪ੍ਰਸਤਾਵਿਤ ਰਾਮ ਮੰਦਰ ਦੀ ਜ਼ਮੀਨੀ ਮੰਜ਼ਿਲ ਦਾ ਪੂਰਾ ਹਿੱਸਾ ਤਿਆਰ ਕੀਤਾ ਜਾ ਚੁੱਕਾ ਹੈ। ਪੰਥਰ ਤੇ ਥੰਮ੍ਹ ਤਰਾਸ਼ ਕਰ ਕੇ ਰੱਖੇ ਹੋਏ ਹਨ। ਇਸ ਦੌਰਾਨ ਵਿਰਾਜਮਾਨ ਰਾਮਲਲਾ ਦੇ ਮਿੱਤਰ ਤ੍ਰਿਲੋਕੀਨਾਥ ਪਾਂਡੇ ਨਾਲ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਸੀਨੀਅਰ ਲੀਡਰਸ਼ਿਪ ਨੇ ਫ਼ੈਸਲੇ ਤੋਂ ਬਾਅਦ ਵਿਚਾਰ–ਵਟਾਂਦਰਾ ਵੀ ਕੀਤਾ ਹੈ।

 

 

ਰਾਮ ਜਨਮ–ਭੂਮੀ ਟ੍ਰੱਸਟ ਦੇ ਮੁਖੀ ਮਹੰਤ ਨ੍ਰਿਤ ਗੋਪਾਲ ਦਾਸ ਨੇ ਦੱਸਿਆ ਕਿ ਟ੍ਰੱਸਟ ਵੱਲੋਂ ਰਾਮ ਮੰਦਰ ਨਿਰਮਾਣ ਦੀ ਤਿਆਰੀ ਪਹਿਲਾਂ ਤੋਂ ਹੀ ਕਾਫ਼ੀ ਹੱਦ ਤੱਕ ਮੁਕੰਮਲ ਹੈ। ਸ੍ਰੀਰਾਮ ਜਨਮ–ਭੂਮੀ ’ਚ ਜਿੱਥੇ ਰਾਮਲਲਾ ਇਸ ਵੇਲੇ ਵਿਰਾਜਮਾਨ ਹਨ, ਉਸ ਹਿੱਸੇ ਵਿੱਚ ਜ਼ਮੀਨੀ ਮੰਜ਼ਿਲ ਦੀ ਉਸਾਰੀ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ।

 

 

ਇਸ ਲਈ ਪੱਥਰ ਤੇ ਖੰਭਿਆਂ ਸਮੇਤ ਹੋਰ ਹਿੱਸੇ ਤਰਾਸ਼ ਕੇ ਵਰਕਸ਼ਾਪ ’ਚ ਰੱਖੇ ਹੋਏ ਹਨ। ਪ੍ਰਸਤਾਵਿਤ ਰਾਮ ਮੰਦਰ ਦਾ ਡਿਜ਼ਾਇਨ ਵੀ ਤਿਆਰ ਹੈ। ਇਸ ਤੋਂ ਬਾਅਦ ਹੋਰ ਹਿੱਸੇ ਦੀ ਉਸਾਰੀ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਰਾਮਲਲਾ ਟੈਂਟ ’ਚੋਂ ਨਿੱਕਲ ਕੇ ਆਪਣੇ ਮਹੱਲ ’ਚ ਜਾਣਗੇ। ਸ੍ਰੀ ਦਾਸ ਨੇ ਕਿਹਾ ਕਿ ਹਾਲੇ ਤਾਂ ਕੇਂਦਰ ਸਰਕਾਰ ਨੇ ਤਿੰਨ ਮਹੀਨਿਆਂ ’ਚ ਟ੍ਰੱਸਟ ਦਾ ਗਠਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਵੱਲੋਂ ਗਠਤ ਹੋਣ ਵਾਲੇ ਟ੍ਰੱਸਟ ਵਿੰਚ ਰਾਮ ਜਨਮ–ਭੂਮੀ ਟ੍ਰੱਸਟ ਦੀ ਭੂਮਿਕਾ ਵੀ ਰਹੇਗੀ।

 

 

ਉੱਧਰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੂਬਾਈ ਬੁਲਾਰੇ ਸ਼ਰਦ ਸ਼ਰਮਾ ਨੇ ਦੱਸਿਆ ਕਿ ਫ਼ਿਲਹਾਲ ਤਿੰਨ ਮਹੀਨਿਆਂ ਦੀ ਉਡੀਕ ਕੀਤੀ ਜਾਵੇਗੀ। ਸਰਕਾਰ ਵੱਲੋਂ ਟ੍ਰੱਸਟ ਦਾ ਗਨ ਕੀਤੇ ਜਾਣ ਤੋਂ ਬਾਅਦ ਮੰਦਰ ਦੀ ਉਸਾਰੀ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਦਾ ਫ਼ੈਸਲਾ ਰਾਮਲਲਾ ਦੇ ਹੱਕ ਵਿੱਚ ਆਇਆ ਹੈ ਤੇ ਵਿਰਾਜਮਾਨ ਰਾਮਲਲਾ ਦੇ ਮਿੱਤਰ ਤ੍ਰਿਲੋਕੀਨਾਥ ਪਾਂਡੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੀਨੀਅਰ ਆਗੂਆਂ ਵਿੱਚੋਂ ਇੱਕ ਹਨ।

 

 

ਰਾਮ ਜਨਮ–ਭੂਮੀ ਟ੍ਰੱਸਟ ਨਾਲ ਵੀ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਬਿਹਤਰ ਤਾਲਮੇਲ ਹੈ। ਅਜਿਹੇ ਹਾਲਾਤ ’ਚ ਹੁਣ ਨਵੇਂ ਸਿਰੇ ਤੋਂ ਗਠਤ ਹੋਣ ਵਾਲੇ ਟ੍ਰੱਸਟ ਰਾਹੀਂ ਆਉਣ ਵਾਲੇ ਸਮੇਂ ਵਿੱਚ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਦਾ ਸੁਫ਼ਨਾ ਪੂਰਾ ਹੋਵੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pillars and Stones ready for Ram Temple in Ayodhya