ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਭਾਰਤੀ ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਜਗੁਆਰ ਪੰਛੀ ਨਾਲ ਟਕਰਾਇਆ

ਭਾਰਤੀ ਹਵਾਈ ਫ਼ੌਜ ਦਾ ਇਕ ਲੜਾਕੂ ਜਹਾਜ਼ ਜਗੁਆਰ ਲੰਘੇ ਵੀਰਵਾਰ ਨੂੰ ਅੰਬਾਲਾ ਵਿਖੇ ਏਅਰਫ਼ੋਰਸ ਸਟੇਸ਼ਨ ’ਤੇ ਉਡਾਨ ਭਰਦਿਆਂ ਹੀ ਇਕ ਪੰਛੀ ਨਾਲ ਅਚਾਨਕ ਟਕਰਾ ਗਿਆ। ਜਿਸ ਤੋਂ ਬਾਅਦ ਜਹਾਜ਼ ਦੇ ਦੋ ਇੰਜਣਾਂ ਚੋਂ ਇਕ ਇੰਜਣ ਬੰਦ ਹੋ ਗਿਆ।

 

ਹਵਾਈ ਫ਼ੌਜ ਵਲੋਂ ਜਾਰੀ ਕੀਤੇ ਗਏ ਇਕ ਵੀਡੀਓ ਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਪੰਛੀ ਤੋਂ ਟਕਰਾਉਣ ਮਗਰੋਂ ਲੜਾਕੂ ਜਹਾਜ਼ ਦੇ ਪਾਇਲਟ ਨੇ ਜਹਾਜ਼ ਨੂੰ ਬਚਾ ਲਿਆ ਤੇ ਅੰਬਾਲਾ ਚ ਹਵਾਈ ਅੱਡੇ ਕੋਲ ਕਈ ਲੋਕਾਂ ਦੀ ਜਾਨ ਬਚਾਈ।

 

ਨੌਜਵਾਨ ਪਾਇਲਟ ਟ੍ਰੇਨਿੰਗ ਮਿਸ਼ਨ ਤੇ ਵੀਰਵਾਰ ਦੀ ਸਵੇਰ 7:45 ’ਤੇ ਅੰਬਾਲਾ ਹਵਾਈ ਅੱਡੇ ਤੋਂ ਉਡਾਨ ਭਰੀ ਸੀ। ਉਡਾਨ ਭਰਦਿਆਂ ਹੀ ਇਕ ਪੰਛੀ ਅਚਾਨਕ ਜਹਾਜ਼ ਨਾਲ ਟਕਰਾ ਗਿਆ। ਭਾਰਤੀ ਹਵਾਈ ਫ਼ੌਜ ਨੇ ਸ਼ੁੱਕਰਵਾਰ ਨੂੰ ਦਸਿਆ ਕਿ ਉਸਦੇ ਬਾਵਜੂਦ ਪਾਇਲਟ ਦੀ ਚੌਕਸੀ ਕਾਰਨ ਇਕ ਵੱਡਾ ਹਾਦਸਾ ਹੋਣੋ ਟਲ਼ ਗਿਆ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pilot saved the aircraft jaguar of Indian Air Force which hit the bird