ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

5 ਭਾਰਤੀ ਮੱਲਾਹ ਨਾਈਜੀਰੀਆ ਦੇ ਸਮੁੰਦਰੀ ਲੁਟੇਰਿਆਂ ਨੇ ਕੀਤੇ ਅਗ਼ਵਾ

5 ਭਾਰਤੀ ਮੱਲਾਹ ਨਾਈਜੀਰੀਆ ਦੇ ਸਮੁੰਦਰੀ ਲੁਟੇਰਿਆਂ ਨੇ ਕੀਤੇ ਅਗ਼ਵਾ

ਪੰਜ ਭਾਰਤੀ ਮੱਲਾਹਾਂ ਨੂੰ ਨਾਈਜਰੀਆ ’ਚ ਸਮੁੰਦਰੀ ਲੁਟੇਰਿਆਂ ਨੇ ਅਗ਼ਵਾ ਕਰ ਲਿਆ ਹੈ। ਇਹ ਜਾਣਕਾਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਇੱਕ ਟਵੀਟ ਰਾਹੀਂ ਦਿੱਤੀ।

 

 

ਆਪਣੇ ਟਵੀਟ ਵਿੱਚ ਮੰਤਰੀ ਨੇ ਲਿਖਿਆ ਕਿ ਉਨ੍ਹਾਂ ਨਾਈਜੀਰੀਆ ਸਥਿਤ ਭਾਰਤੀ ਸਫ਼ੀਰ ਅਭੇ ਠਾਕੁਰ ਨੂੰ ਇਹ ਮਾਮਲਾ ਤੁਰੰਤ ਨਾਈਜੀਰਜੀਆ ਦੀ ਸਰਕਾਰ ਕੋਲ ਉਠਾਉਣ ਲਈ ਆਖਿਆ ਹੈ, ਤਾਂ ਜੋ ਅਗ਼ਵਾ ਮੱਲਾਹਾਂ ਦੀ ਰਿਹਾਈ ਯਕੀਨੀ ਬਣਾਈ ਜਾ ਸਕੇ।

 

 

ਸ੍ਰੀਮਤੀ ਸੁਸ਼ਮਾ ਸਵਰਾਜ ਨੇ ਲਿਖਿਆ,‘ਮੈਂ ਨਾਈਜੀਰੀਆ ਵਿੱਚ ਸਮੁੰਦਰੀ ਲੁਟੇਰਿਆਂ ਵੱਲੋਂ ਪੰਜ ਭਾਰਤੀ ਮੱਲਾਹਾਂ ਨੂੰ ਅਗ਼ਵਾ ਕਰਨ ਦੀਆਂ ਰਿਪੋਰਟਾਂ ਵੇਖੀਆਂ ਹਨ। ਮੈਂ ਭਾਰਤੀ ਹਾਈ ਕਮਿਸ਼ਨਰ ਨੂੰ ਨਾਈਜੀਰੀਆਈ ਸਰਕਾਰ ਕੋਲ ਉੱਚ–ਪੱਧਰ ’ਤੇ ਉਠਾਉਣ ਲਈ ਆਖਿਆ ਹੈ।’

 

 

ਸ੍ਰੀਮਤੀ ਸਵਰਾਜ ਨੇ ਇਸ ਮਾਮਲੇ ਬਾਰੇ ਰਿਪੋਰਟ ਵੀ ਮੰਗੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pirates abducted 5 Indian sailors in Nigeria