ਰੇਲ ਮੰਤਰੀ ਪਿਊਸ਼ ਗੋਇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਰਾਏਬਰੇਲੀ ਕੋਚ ਫ਼ੈਕਟਰੀ ਦੀ ਸਮਰੱਥਾ ਹਰ ਸਾਲ 5000 ਰੇਲ ਡੱਬਿਆਂ ਬਣਾਉਣ ਦੀ ਹੋਵੇ, ਜਿਸ ਨਾਲ ਲੋਕਾਂ ਨੂੰ ਨੌਕਰੀਆਂ ਮਿਲਣ, ਉਦਯੋਗ ਨੂੰ ਬਲ ਮਿਲੇ ਅਤੇ ਉਥੋ ਭਾਰਤ ਦੇ ਬਣੇ ਰੇਲ ਗੱਡੀ ਸੈੱਟ ਅਤੇ ਕੋਚ ਪੂਰੇ ਵਿਸ਼ਵ ਵਿੱਚ ਜਾਣ।
ਪਿਛਲੇ ਹਫ਼ਤੇ ਲੋਕ ਸਭਾ ਵਿੱਚ ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਸਰਕਾਰ ਉੱਤੇ ਰੇਲਵੇ ਦੀ ਬਹੁਕੀਮਤੀ ਜਾਇਦਾਦ ਨੂੰ ਨਿੱਜੀ ਖੇਤਰ ਦੇ ਕੁਝ ਹੱਥਾਂ ਨੂੰ ਕੌਡੀਆਂ ਦੇ ਭਾਅ ਉੱਤੇ ਵੇਚਣ ਦਾ ਦੋਸ਼ ਲਾਇਆ ਸੀ। ਉਨ੍ਹਾਂ ਇਸ ਗੱਲ ਉੱਤੇ ਵੀ ਅਫਸੋਸ ਪ੍ਰਗਟਾਇਆ ਸੀ ਕਿ ਸਰਕਾਰ ਨੇ ਨਿਗਮੀਕਰਣ ਦੇ ਪ੍ਰਯੋਗ ਲਈ ਰਾਏਬਰੇਲੀ ਦੇ ਮਾਡਰਨ ਕੋਚ ਕਾਰਖਾਨੇ ਵਰਗੀ ਇੱਕ ਬੇਹਦ ਕਾਮਯਾਬ ਯੋਜਨਾ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਨਿਗਮੀਕਰਨ ਨੂੰ ਨਿੱਜੀਕਰਣ ਦੀ ਸ਼ੁਰੂਆਤ ਕਰਾਰ ਦਿੱਤਾ ਸੀ।
ਰੇਲ ਮੰਤਰੀ ਨੇ ਕਿਹਾ ਕਿ ਇਸ ਕੋਚ ਫ਼ੈਕਟਰੀ ਦੀ ਸਮਰੱਥਾ ਪ੍ਰਤੀ ਸਾਲ 1000 ਕੋਚ ਬਣਾਉਣ ਦੀ ਸੀ ਅਤੇ 2018-19 ਵਿੱਚ 1425 ਕੋਚ ਬਣੇ। ਗੋਇਲ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਰਾਏਬਰੇਲੀ ਫੈਕਟਰੀ ਦੀ ਸਮੱਰਥਾ ਹਰ ਸਾਲ 5,000 ਕੋਚ ਬਣਾਉਣ ਦੀ ਹੋਵੇ। ਇਸ ਨਾਲ ਸਾਡੇ ਉਦਯੋਗਾਂ ਨੂੰ ਬਲ ਮਿਲੇਗਾ ਅਤੇ ਉਥੋਂ ਭਾਰਤ ਦੇ ਬਣੇ ਕੋਚ ਪੂਰੀ ਵਿਸ਼ਵ ਵਿੱਚ ਜਾਣਗੇ।