ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੀਯੂਸ਼ ਗੋਇਲ ਤੇ ਹਰਸਿਮਰਤ ਕੌਰ ਬਾਦਲ ਨੇ ਰਵਾਨਾ ਕੀਤੀ ‘ਸਰਬੱਤ ਦਾ ਭਲਾ’ ਐਕਸਪ੍ਰੈੱਸ

ਪੀਯੂਸ਼ ਗੋਇਲ ਤੇ ਹਰਸਿਮਰਤ ਕੌਰ ਬਾਦਲ ਨੇ ਰਵਾਨਾ ਕੀਤੀ ‘ਸਰਬੱਤ ਦਾ ਭਲਾ’ ਐਕਸਪ੍ਰੈੱਸ

ਰੇਲ ਮੰਤਰੀ ਸ੍ਰੀ ਪੀਯੂਸ਼ ਗੋਇਲ, ਕੇਂਦਰੀ ਮੰਤਰੀਆਂ ਸ੍ਰੀ ਹਰਸ਼ ਵਰਧਨ ਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਸਵੇਰੇ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ‘ਸਰਬੱਤ ਦਾ ਭਲਾ’ ਐਕਸਪ੍ਰੈੱਸ ਰੇਲ–ਗੱਡੀ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ।

 

 

ਦਰਅਸਲ, ਨਵੀਂ ਦਿੱਲੀ–ਲੁਧਿਆਣਾ ਇੰਟਰਸਿਟੀ ਰੇਲ ਦਾ ਨਾਂਅ ਹੀ ਬਦਲ ਕੇ ਹੁਣ ‘ਸਰਬੱਤ ਦਾ ਭਲਾ’ ਐਕਸਪ੍ਰੈੱਸ ਰੇਲ੍ਹ ਰੱਖ ਦਿੱਤਾ ਗਿਆ ਹੈ। ਇਹ ਰੇਲ–ਗੱਡੀ ਸੁਲਤਾਨਪੁਰ ਲੋਧੀ ਤੇ ਫਿਰ ਅੱਗੇ ਲੋਹੀਆਂ ਖ਼ਾਸ ਸਟੇਸ਼ਨ ਤੱਕ ਜਾਇਆ ਕਰੇਗੀ।

 

 

ਇਸ ਤੋਂ ਪਹਿਲਾਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕੱਲ੍ਹ ਆਪਣੇ ਇੱਕ ਟਵੀਟ ਰਾਹੀਂ ਕਿਹਾ ਸੀ ਕਿ ਉਹ ਬਹੁਤ ਧੰਨਵਾਦੀ ਹਨ ਕਿ ਸ੍ਰੀ ਪੀਯੂਸ਼ ਗੋਇਲ ਨੇ ਉਨ੍ਹਾਂ ਦੀ ਬੇਨਤੀ ਉੱਤੇ ਇਸ ਰੇਲਗੱਡੀ ਦਾ ਨਾਂਅਸਰਬੱਤ ਦਾ ਭਲਾਐਕਸਪ੍ਰੈੱਸ ਰੱਖ ਦਿੱਤਾ ਹੈ ਉਨ੍ਹਾਂ ਕਿਹਾ ਸੀ ਕਿ ਇਹ ਸ਼ਾਂਤੀ ਤੇ ਆਪਸੀ ਭਾਈਚਾਰੇ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਨੇਹੇ ਨੂੰ ਸੱਚੀ ਸ਼ਰਧਾਂਜਲੀ ਹੈ

 

 

ਇਸ ਤੋਂ ਪਹਿਲਾਂ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਦਾ ਰੇਲ ਮੰਤਰਾਲਾ ਪਹਿਲਾਂ ਹੀ 14 ਵਿਸ਼ੇਸ਼ ਰੇਲਗੱਡੀਆਂ ਚਲਾਉਣ ਦਾ ਐਲਾਨ ਵੀ ਕਰ ਚੁੱਕਾ ਹੈ

 

 

ਇਹ ਵਿਸ਼ੇਸ਼ ਰੇਲਗੱਡੀਆਂ 1 ਨਵੰਬਰ, 2019 ਤੋਂ ਚੱਲਣ ਲੱਗ ਪੈਣਗੀਆਂ ਇਸ ਵਾਰ ਦਾ ਪ੍ਰਕਾਸ਼ ਪੁਰਬ ਮੰਗਲਵਾਰ, 12 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ

 

 

ਇਹ ਸਪੈਸ਼ਲ ਰੇਲਾਂ ਤੇ ਐਕਸਪ੍ਰੈੱਸ ਰੇਲਗੱਡੀਆਂ ਨਾਂਦੇੜ ਤੇ ਪਟਨਾ ਸਾਹਿਬ ਤੱਕ ਤੋਂ ਵੀ ਸਿੱਧੀਆਂ ਪੰਜਾਬ ਪੁੱਜਣਗੀਆਂ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਨਵੀਂ ਦਿੱਲੀ ਤੋਂ ਸੁਲਤਾਨਪੁਰ ਲੋਧੀ ਨੂੰ ਜੋੜਨ ਲਈ ਇੱਕ ਸਪੈਸ਼ਲ ਰੇਲਗੱਡੀ ਚਲਾਉਣ ਦੀ ਪੰਜਾਬ ਸਰਕਾਰ ਦੀ ਪੇਸ਼ਕਸ਼ ਵੀ ਪ੍ਰਵਾਨ ਕੀਤੀ ਸੀ

 

 

ਉੱਧਰ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਦਾ ਕੰਮ ਵੀ ਪੂਰੇ ਜ਼ੋਰਸ਼ੋਰ ਨਾਲ ਚੱਲ ਰਿਹਾ ਹੈ; ਜੋ ਨਵੰਬਰ ਦੇ ਮੁੱਖ ਸਮਾਰੋਹ ਤੋਂ ਪਹਿਲਾਂ ਹਰ ਹਾਲਤ ਵਿੱਚ ਮੁਕੰਮਲ ਕਰ ਲਿਆ ਜਾਵੇਗਾ

 

 

ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਲਈ ਇੱਕ ਡੀਜਲ਼ ਮਲਟੀਪਲ ਯੂਨਿਟ (DEMU) ਰੇਲਗੱਡੀ ਵੀ 1 ਨਵੰਬਰ ਤੋਂ ਲੈ ਕੇ 16 ਨਵੰਬਰ ਤੱਕ 60 ਵਾਰ ਚੱਲੇਗੀ ਅੰਮ੍ਰਿਤਸਰ ਤੋਂ ਇਹ ਰੇਲਗੱਡੀ ਸਵੇਰੇ 9:10 ਵਜੇ ਚੱਲ ਕੇ ਬਾਅਦ ਦੁਪਹਿਰ 2:30 ਵਜੇ ਡੇਰਾ ਬਾਬਾ ਨਾਨਕ ਪੁੱਜਿਆ ਕਰੇਗੀ ਇੰਝ ਹੀ ਇਸੇ ਸਮੇਂ ਦੌਰਾਨ ਫ਼ਿਰੋਜ਼ਪੁਰਪਟਨਾ ਐਕਸਪ੍ਰੈੱਸ ਰੇਲਗੱਡੀ ਵੀ ਤਿੰਨ ਵਾਰ ਚੱਲੇਗੀ; ਜੋ 6 ਨਵੰਬਰ, 10 ਤੇ 16 ਨਵੰਬਰ ਨੂੰ ਚੱਲੇਗੀ ਤੇ ਵਾਪਸੀ ਲਈ ਇਹ ਫ਼ਿਰੋਜ਼ਪੁਰ ਤੋਂ 5 ਨਵੰਬਰ, 9 ਤੇ 14 ਨਵੰਬਰ ਨੂੰ ਰਵਾਨਾ ਹੋਵੇਗੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Piyush Goyal and Harsimrat Kaur Badal flag off Sarbat Da Bhala