ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਾਂਧੀ ਦੀ ਧਰਤੀ ਤੋਂ PM ਮੋਦੀ ਦਾ ਐਲਾਨ, ਖੁੱਲੇ ’ਚ ਗੰਦਗੀ ਤੋਂ ਮੁਕਤ ਹੋਇਆ ਭਾਰਤ

ਸਰਪੰਚਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ- ਪੰਜ ਸਾਲਾਂ ਵਿੱਚ 11 ਕਰੋੜ ਤੋਂ ਵੱਧ ਪਖਾਨਿਆਂ ਦਾ ਨਿਰਮਾਣ ਸੁਣ ਕੇ ਵਿਸ਼ਵ ਵੀ ਹੈਰਾਨੀ ਚ ਪਿਆ ਹੈ। ਉਨ੍ਹਾਂ ਕਿਹਾ ਕਿ 60 ਮਹੀਨਿਆਂ ਵਿੱਚ 11 ਕਰੋੜ ਪਖਾਨੇ ਬਣਾਏ ਗਏ ਸਨ। ਉਨ੍ਹਾਂ ਕਿਹਾ ਕਿ ਭਾਰਤ ਖੁੱਲ੍ਹੇ ਚ ਗੰਦਗੀ ਤੋਂ ਮੁਕਤ ਹੋ ਗਿਆ ਹੈ।


ਪੀਐਮ ਮੋਦੀ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਸਾਨੂੰ ਇਸ ਕੰਮ ਲਈ ਸਨਮਾਨਤ ਕਰ ਰਹੀ ਹੈ, ਸਨਮਾਨ ਦੇ ਰਹੀ ਹੈ।
ਇਹ ਸੁਣ ਕੇ ਦੁਨੀਆ ਹੈਰਾਨ ਹੈ ਕਿ 60 ਮਹੀਨਿਆਂ ਚ 60 ਕਰੋੜ ਤੋਂ ਵੱਧ ਆਬਾਦੀ ਨੂੰ ਪਖਾਨੇ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ, 11 ਕਰੋੜ ਤੋਂ ਵੱਧ ਪਖਾਨੇ ਬਣਾਏ ਗਏ ਹਨ।

 

ਸਾਬਰਮਤੀ ਦੇ ਦਰਿਆ ਮੂਹਰੇ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਹਾਲੇ ਅਸੀਂ ਟਾਇਲਟ ਦਾ ਨਿਰਮਾਣ ਕੀਤਾ ਹੈ। ਲੋਕਾਂ ਨੂੰ ਇਸ ਦੀ ਵਰਤੋਂ ਬਾਰੇ ਜਾਗਰੂਕ ਕੀਤਾ ਗਿਆ ਹੈ।

 

ਉਨ੍ਹਾਂ ਕਿਹਾ ਕਿ ਸਫਾਈ, ਵਾਤਾਵਰਣ ਦੀ ਰੱਖਿਆ ਅਤੇ ਰਹਿਣ-ਸਹਿਣ ਦੀ ਸੁਰੱਖਿਆ, ਤਿੰਨੋਂ ਵਿਸ਼ੇ ਗਾਂਧੀ ਜੀ ਨੂੰ ਪਿਆਰੇ ਸਨ। ਪਲਾਸਟਿਕ ਇਨ੍ਹਾਂ ਤਿੰਨਾਂ ਲਈ ਇੱਕ ਵੱਡਾ ਖ਼ਤਰਾ ਹੈ। ਸਾਨੂੰ ਸਾਲ 2022 ਤੱਕ ਦੇਸ਼ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰਨ ਦਾ ਟੀਚਾ ਪ੍ਰਾਪਤ ਕਰਨਾ ਹੈ।


ਪੀਐਮ ਮੋਦੀ ਨੇ ਕਿਹਾ ਕਿ ਸਰਕਾਰ ਨੇ ਜਲ ਜੀਵਨ ਮਿਸ਼ਨ ‘ਤੇ ਸਾਢੇ ਤਿੰਨ ਲੱਖ ਕਰੋੜ ਰੁਪਏ ਖਰਚਣ ਦਾ ਫੈਸਲਾ ਕੀਤਾ ਹੈ।


ਸਵੱਛ ਭਾਰਤ ਮੁਹਿੰਮ ਨੇ ਭਾਰਤ ਵਿੱਚ 75 ਲੱਖ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ, ਜਿਨ੍ਹਾਂ ਵਿੱਚੋਂ ਬਹੁਤੇ ਪਿੰਡਾਂ ਦੀਆਂ ਭੈਣਾਂ ਅਤੇ ਭਰਾਵਾਂ ਨੇ ਪ੍ਰਾਪਤ ਕੀਤੇ ਹਨ।

 

 

 
 
 
 
 
 

 

 

ਪੀਐਮ ਮੋਦੀ ਨੇ ਕਿਹਾ ਕਿ ਯੂਨੀਸੇਫ ਅਨੁਸਾਰ, ਪਿਛਲੇ ਪੰਜ ਸਾਲਾਂ ਵਿੱਚ ਸਵੱਛ ਭਾਰਤ ਮੁਹਿੰਮ ਦਾ ਭਾਰਤ ਦੀ ਅਰਥਵਿਵਸਥਾ ਉੱਤੇ 20 ਲੱਖ ਕਰੋੜ ਰੁਪਏ ਤੋਂ ਵੱਧ ਦਾ ਸਕਾਰਾਤਮਕ ਅਸਰ ਹੋਇਆ ਹੈ।

 

ਪੀਐਮ ਮੋਦੀ ਨੇ ਅੱਗੇ ਕਿਹਾ ਕਿ ਮੈਂ ਸੰਤੁਸ਼ਟ ਹਾਂ ਕਿ ਸਫਾਈ ਕਾਰਨ ਗਰੀਬਾਂ ਦੇ ਇਲਾਜ ‘ਤੇ ਹੁਣ ਖਰਚ ਘੱਟ ਹੋਇਆ ਹੈ।
ਇਸ ਮੁਹਿੰਮ ਨਾਲ ਪੇਂਡੂ ਖੇਤਰਾਂ, ਕਬੀਲਿਆਂ ਦੇ ਇਲਾਕਿਆਂ ਵਿੱਚ ਲੋਕਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਮਿਲੇ ਅਤੇ ਭੈਣਾਂ ਨੂੰ ਵੀ ਰਾਣੀ ਮਿਸਤਰੀ ਵਜੋਂ ਕੰਮ ਕਰਨ ਦੇ ਮੌਕੇ ਮਿਲੇ।

 

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਨੂੰ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਪਹੁੰਚੇ ਤੇ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਮੱਥਾ ਟੇਕਿਆ। ਉਨ੍ਹਾਂ ਨੇ 150 ਰੁਪਏ ਦਾ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ।


ਉਨ੍ਹਾਂ ਨੇ 2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਮੌਕੇ ਤੇ ਕੁਝ ਬੱਚਿਆਂ ਅਤੇ ਵਾਲੰਟੀਅਰਾਂ ਨੂੰ ਸਾਬਰਮਤੀ ਆਸ਼ਰਮ ਚ ਮੁਲਾਕਾਤ ਕੀਤੀ।

 

ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਇਥੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਪੱਧਰ ‘ਤੇ ਭਾਰਤ ਦਾ ਕੱਦ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਵਿਸ਼ਵ ਭਰ ਚ ਭਾਰਤ ਪ੍ਰਤੀ ਸਤਿਕਾਰ ਵਧ ਰਿਹਾ ਹੈ। ਕੋਈ ਵੀ ਵਿਅਕਤੀ ਇਸ ਤਬਦੀਲੀ ਨੂੰ ਮਹਿਸੂਸ ਕਰ ਸਕਦਾ ਹੈ। ਵਿਸ਼ਵ ਵੇਖ ਸਕਦਾ ਹੈ ਕਿ ਵਿਸ਼ਵ ਪੱਧਰ 'ਤੇ ਭਾਰਤ ਵਿਚ ਬਹੁਤ ਸਾਰੇ ਸਕਾਰਾਤਮਕ ਬਦਲਾਅ ਆਏ ਹਨ।


ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਵਸ ਸੰਯੁਕਤ ਰਾਸ਼ਟਰ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਵਿਸ਼ਵ ਦੀ ਕਿਸੇ ਵੀ ਸਮੱਸਿਆ ਬਾਰੇ ਗੱਲ ਕਰੋ ਤਾਂ ਮਹਾਤਮਾ ਗਾਂਧੀ ਦੇ ਸੁਝਾਅ ਨਾਲ ਉਨ੍ਹਾਂ ਸਮੱਸਿਆਵਾਂ ਦਾ ਹੱਲ ਮਿਲ ਜਾਂਦਾ ਹੈ।

 

 

 

 

.

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM arrives in Sabarmati to pay tribute on Mahatma Gandhi 150th birth anniversary