ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਦੀ ਸ਼ਾਮ ਨੂੰ ਅਹਿਮਾਦਾਬਾਦ ਪਹੁੰਚ ਚੁੱਕੇ ਹਨ। ਪੀਐਮ ਮੋਦੀ ਨੇ ਇਥੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਸ਼ਵ ਪੱਧਰ ਉੱਤੇ ਭਾਰਤ ਦਾ ਕੱਦ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਦੁਨੀਆਂ ਭਰ ਵਿੱਚ ਭਾਰਤ ਦੇ ਪ੍ਰਤੀ ਆਦਰ ਵੱਧ ਰਿਹਾ ਹੈ। ਕੋਈ ਵੀ ਇਸ ਬਦਲਾਅ ਨੂੰ ਮਹਿਸਸ ਕਰ ਸਕਦਾ ਹੈ। ਦੁਨੀਆਂ ਇਹ ਵੇਖ ਸਕਦੀ ਹੈ ਕਿ ਵਿਸ਼ਵ ਪੱਧਰ ਉੱਤੇ ਭਾਰਤ ਨੇ ਕਈ ਸਾਕਾਰਾਤਮਕ ਬਦਲਾਅ ਹੋਏ ਹਨ।
ਥੋੜੀ ਦੇਰ ਵਿੱਚ ਸਾਬਰਮਤੀ ਜਾਣਗੇ ਪੀ.ਐੱਮ ਮੋਦੀ
ਸ੍ਰੀ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਮੌਕੇ ਥੋੜ੍ਹੇ ਦੇਰ ਵਿੱਚ ਸਾਬਰਮਤੀ ਪਹੁੰਚਣਗੇ। ਇਸ ਦੇ ਨਾਲ ਉਹ ਉਥੇ ਰਿਵਰ ਫਰੰਟ 'ਤੇ ਸਰਪੰਚਾਂ ਦੇ ਸੰਮੇਲਨ ਵਿੱਚ ਹਿੱਸਾ ਲੈਣਗੇ।