ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਦੇ ਟਵੀਟ ਦਾ PM ਮੋਦੀ ਨੇ ਦਿੱਤਾ ਜਵਾਬ

ਟਰੰਪ ਦੇ ਟਵੀਟ ਦਾ PM ਮੋਦੀ ਨੇ ਦਿੱਤਾ ਜਵਾਬ

ਹਾਓਡੀ ਮੋਦੀ ਪ੍ਰੋਗਰਾਮ ਤੋਂ ਠੀਕ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਕਿਹਾ ਕਿ ਉਹ ਛੇਤੀ ਹੀ ਆਪਣੇ ‘ਦੋਸਤ’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹਿਊਸਟਨ ਵਿਚ ਰਹਿਣਗੇ। ਟਰੰਪ ਨੇ ਅੱਗੇ ਕਿਹਾ ਕਿ ਟੈਕਸਾਸ ਵਿਚ ਇਕ ਵੱਡਾ ਦਿਨ ਹੋਵੇਗਾ।

 

ਰਾਸ਼ਟਰਪਤੀ ਟਰੰਪ ਦੇ ਇਸ ਟਵੀਟ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਨਿਸ਼ਚਿਤ ਤੌਰ ਉਤੇ ਇਹ ਇਕ ਵੱਡਾ ਦਿਨ ਹੋਵੇਗਾ। ਤੁਹਾਡੇ ਨਾਲ ਛੇਤੀ ਮਿਲਾਂਗੇ। ਉਧਰ, ਐਨਆਰਜੀ ਸਟੇਡੀਅਮ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਦੇ ਪਹੁੰਚਣ ਤੋਂ ਠੀਕ ਪਹਿਲਾਂ ਗੁਰਬਾਣੀ ਅਤੇ ਕੀਰਤਨ ਸ਼ੁਰੂ ਹੋਇਆ। ਇਸਦੇ ਨਾਲ ਹੀ, ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ ਗਏ।


ਆਰਜੀ ਸਟੇਡੀਐਮ ਵਿਚ ਆਯੋਜਿਤ ਪ੍ਰੋਗਰਾਮ ਵਿਚ ਕਰੀਬ ਪੰਜਾਹ ਹਜਾ਼ਰ ਭਾਰਤੀ ਅਮਰੀਕੀ ਪਹੁੰਚਕੇ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੂੰ ਸੁਣਨ ਲਈ ਪੁੱਜੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM gives this reply on President Trump tweet about Howdy Modi in Houston