ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਵੱਲੋਂ ਕਿਸਾਨਾਂ ਦੇ ਖਾਤਿਆਂ 'ਚ 2–2 ਹਜ਼ਾਰ ਭੇਜਣ ਦੀ ਸ਼ੁਰੂਆਤ

ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਪੀਐਮ ਕਿਸਾਨ ਯੋਜਨਾ ਲਾਂਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਯੂਪੀ ਦੇ ਗੋਰਖਪੁਰ ਤੋਂ ਪੀਐਮ ਕਿਸਾਨ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਨਾਲ ਹੀ ਇਕ ਕਰੋੜ ਤੋਂ ਜ਼ਿਆਦਾ ਕਿਸਾਨਾਂ ਦੇ ਖਾਤੇ ਵਿਚ ਦੋ–ਦੋ ਹਜ਼ਾਰ ਰੁਪਏ ਦੀ ਰਕਮ ਵੀ ਭੇਜੀ ਗਈ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੀਐਮ ਨੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਵੀ ਬਣਾਇਆ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ ਲੈ ਕੇ ਕਿਸੇ ਦੇ ਬਹਕਾਵੇ ਵਿਚ ਨਾ ਆਉਣ। ਵਿਰੋਧੀਆਂ, ਮਹਾਮਿਲਾਵਟੀ ਲੋਕਾਂ ਦਾ ਇਸ ਯੋਜਨਾ ਦੇ ਆਉਣ ਨਾਲ ਚੇਹਰਾ ਲਟਕ ਗਿਆ।  ਉਨ੍ਹਾਂ ਕਿਹਾ ਕਿ 2021 ਕਰੋੜ ਅੱਜ ਟਰਾਂਸਫਰ ਕੀਤੇ ਹਨ। ਕੁਲ 75000 ਕਰੋੜ ਰੁਪਏ 12 ਕਰੋੜ ਕਿਸਾਨਾਂ ਦੇ ਖਾਤੇ ਵਿਚ ਸਿੱਧੇ ਪਹੁੰਚਣਗੇ। ਹੁਣ ਕਿਸਾਨਾਂ ਨੂੰ ਖਾਦ, ਬੀਜ, ਦਵਾਈ ਖਰੀਦਣ ਲਈ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ। ਕੇਂਦਰ ਸਰਕਾਰ ਹਰ ਸਾਲ ਛੇ ਹਜ਼ਾਰ ਰੁਪਏ ਸਿੱਧੇ ਕਿਸਾਨਾਂ ਦੇ ਬੈਂਕ ਖਾਤੇ ਵਿਚ ਟਰਾਂਸਫਰ ਕਰੇਗੀ।

 

ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੀਆਂ 10 ਖਾਸ ਗੱਲਾਂ :

 

1. ਅੱਜ ਦਾ ਦਿਨ ਇਤਿਹਾਸ ਵਿਚ ਦਰਜ ਹੋਣ ਜਾ ਰਿਹਾ ਹੈ। ਲਾਲ ਬਹਾਦਰ ਸ਼ਾਸਤਰੀ ਜੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਸੀ। ਉਸੇ ਮੰਤਰ ਨੂੰ ਇੰਨੇ ਸਾਲ ਬਾਅਦ ਕਿਸਾਨ ਦੇ ਘਰ ਤੱਕ, ਕਿਸਾਨ ਦੇ ਖੇਤ ਤੱਕ, ਕਿਸਾਨ ਦੀ ਜੇਬ ਤੱਕ ਪਹੁੰਚਾਉਣ ਦਾ ਕੰਮ ਹੋ ਰਿਹਾ ਹੈ।

 

2. ਅਜ਼ਾਦੀ ਦੇ ਬਾਅਦ ਕਿਸਾਨਾਂ ਨਾਲ ਜੁੜੀ ਇਹ ਸਭ ਤੋਂ ਵੱਡੀ ਯੋਜਨਾ ਅੱਜ ਉਤਰ ਪ੍ਰਦੇਸ਼ ਦੀ ਪਵਿੱਤਰ ਧਰਤੀ ਤੋਂ ਮੇਰੇ ਦੇਸ਼ ਦੇ ਕਰੋੜਾਂ ਕਿਸਾਨਾਂ ਭਾਈਆਂ ਦੇ ਆਸ਼ੀਰਵਾਦ ਨਾਲ ਸ਼ੁਰੂਆਤ ਹੋ ਰਹੀ ਹੈ।

 

3. ਹੁਣ ਤੱਕ ਦੇਸ਼ ਦੇ 1 ਕਰੋੜ 1 ਲੱਖ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਇਸ ਯੋਜਨਾ ਦੀ ਪਹਿਲੀ ਕਿਸਤ ਟਰਾਂਸਫਰ ਕਰਨ ਦਾ ਮੌਕਾ ਮੈਨੂੰ ਮਿਲਿਆ ਹੈ। ਇਨ੍ਹਾਂ ਕਿਸਾਨਾਂ ਨੂੰ 2 ਹਜ਼ਾਰ 21 ਕਰੋੜ ਰੁਪਏ ਹੁਣੇ ਹੀ ਟਰਾਂਸਫਰ ਕੀਤੇ ਗਏ ਹਨ।

 

4.  ਇਹ ਤਾਂ ਅਜੇ ਸ਼ੁਰੂਆਤ ਹੈ। ਇਸ ਯੋਜਨਾ ਦੇ ਤਹਿਤ ਹਰ ਸਾਲ ਲਗਭਗ 75 ਹਜ਼ਾਰ ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੇ ਪੁੰਚਾਉਣ ਵਾਲੇ ਹਨ। ਦੇਸ਼ ਦੇ ਉਹ 12 ਕਰੋੜ ਛੋਟੇ ਕਿਸਾਨਿ ਜਿਨ੍ਹਾਂ ਕੋਲ 5 ਏਕੜ ਜਾਂ ਉਸ ਤੋਂ ਘੱਟ ਜ਼ਮੀਨ ਹੈ, ਉਨ੍ਹਾਂ ਨੂੰ ਇਸਦਾ ਲਾਭ ਮਿਲੇਗਾ।

 

5. ਅਸੀਂ ਕਿਸਾਨਾਂ ਦੀ ਛੋਟੀ–ਛੋਟੀ ਮੁਸ਼ਕਲ ਉਤੇ ਧਿਆਨ ਦੇਣ ਦੇ ਨਾਲ ਹੀ ਉਨ੍ਹਾਂ ਦੀਆਂ ਚੁਣੌਤੀਆਂ ਦੇ ਸੰਪੂਰਣ ਹੱਲ ਉਤੇ ਕੰਮ ਕੀਤਾ ਹੈ।

 

6. ਕਿਸਾਨ ਸਨਮਾਨ ਨਿਧੀ ਦੀ ਪਾਈ ਪਾਈ ਕੇਂਦਰ ਵਿਚ ਬੈਠੀ ਮੋਦੀ ਸਰਕਾਰ ਵੱਲੋਂ ਦਿੱਤੀ ਜਾਵੇਗੀ। ਸੂਬਾ ਸਰਕਾਰ ਨੇ ਕੋਈ ਪੈਸਾ ਨਹੀਂ ਦੇ ਹਾਂ। ਸੂਬਾ ਸਰਕਾਰ ਇਮਾਨਦਾਰੀ ਨਾਲ ਕਿਸਾਨਾਂ ਦੀ ਸੂਚੀ ਬਣਾਏ। ਜਿਨ੍ਹਾਂ ਛੇਤੀ ਲਿਸਟ ਕੇਂਦਰ ਸਰਕਾਰ ਨੂੰ ਭੇਜ ਦੇਣਗੇ ਉਨੀਂ ਛੇਤੀ ਕੇਂਦਰ ਕਿਸਾਨਾਂ ਦੇ ਖਾਤੇ ਵਿਚ ਪੈਸਾ ਪਾ ਦੇਵੇਗਾ।

 

7. ਅੰਨਦਾਤਾ ਨੂੰ ਊਰਜਾਦਾਤਾ ਬਣਾਏ। ਬੰਜਰ ਜ਼ਮੀਨ ਉਤੇ ਸੋਲਰ ਪਲਾਂਟ ਲਗਾਏ। 17 ਲੱਖ ਤੋਂ ਜ਼ਿਆਦਾ ਸੋਲਰ ਪੰਪ ਦੀ ਮਦਦ ਮਿਸਾਨਾਂ ਨੂੰ ਦੇਵੇਗੀ।

 

8. ਕੁਝ ਸੂਬਿਆਂ ਦੀਆਂ ਸਰਕਾਰਾਂ ਕਿਸਾਨਾਂ ਦੀ ਲਿਸਟ ਨਹੀਂ ਦੇ ਰਹੀਆਂ। ਇਨ੍ਹਾਂ ਸੂਬਾ ਸਰਕਾਰਾਂ ਕਾਰਨ ਕਿਸਾਨਾਂ ਨੂੰ ਲਾਭ ਨਹੀਂ ਮਿਲਿਆ ਤਾਂ ਉਨ੍ਹਾਂ ਕਿਸਾਨਾਂ ਦਾ ਸਰਾਪ ਲਗੇਗਾ। ਬਦਦੁਆ ਤਬਾਹ ਕਰ ਦੇਵੇਗੀ।

 

9.  2008 ਵਿਚ ਕਿਸਾਨਾਂ ਉਤੇ ਦੇਸ਼ਭਰ ਵਿਚ 6 ਲੱਖ ਕਰੋੜ ਕਰਜ਼ਾ ਸੀ। ਉਸ ਸਮੇਂ ਕਰਜ਼ਮੁਆਫੀ ਕੀਤੀ ਤਾਂ 6 ਲੱਖ ਕਰੋੜ ਮੁਆਫ ਹੋਣਾ ਚਾਹੀਦਾ ਸੀ। ਸਭ ਹਨ੍ਹੇਰੇ ਵਿਚ ਹਨ। ਮੁਆਫ ਸਿਰਫ 52 ਹਜ਼ਾਰ ਕਰੋੜ ਮੁਆਫ ਕੀਤਾ। ਕੀ ਅਜਿਹੀਆਂ ਝੂਠੀਆਂ ਗੱਲਾਂ ਕਰਨ ਵਾਲਿਆਂ ਉਤੇ ਦੇਸ਼ ਦਾ ਕਿਸਾਨ ਭਰੋਸਾ ਕਰੇਗਾ?

 

10.  ਸਾਡੀ ਸਰਕਾਰ ਪ੍ਰਧਾਨ ਮੰਤਰੀ ਖੇਤੀਬਾੜੀ ਸਿੰਚਾਈ ਯੋਜਨਾ ਉਤੇ ਕਰੀਬ–ਕਰੀਬ ਇਕ ਲੱਖ ਕਰੋੜ ਰੁਪਏ ਖਰਚ ਕਰ ਰਹੀ ਹੈ। ਐਨੀ ਵੱਡੀ ਰਕਮ ਅਸੀਂ ਲਗਾ ਰਹੇ ਹਾਂ ਤਾਂ ਕਿ ਦੇਸ਼ ਵਿਚ ਜੋ ਸਿੰਚਾਈ ਪਰਿਯੋਜਨਾਵਾਂ 30–40 ਸਾਲ ਤੋਂ ਲਟਕੀ ਹੋਈ ਸੀ, ਉਨ੍ਹਾਂ ਨੂੰ ਪੁਰਾ ਕੀਤਾ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pm kisan yojna pm modi launch scheme to give rs 2000 to farmers read 10 points