ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੇ ਪੰਚਾਇਤਾਂ ਨੂੰ ਕਿਹਾ: ਕੋਰੋਨਾ ਨੇ ਬਦਲਿਆ ਸਾਡੇ ਕੰਮ ਕਰਨ ਦਾ ਢੰਗ

PM ਮੋਦੀ ਨੇ ਪੰਚਾਇਤਾਂ ਨੂੰ ਕਿਹਾ: ਕੋਰੋਨਾ ਨੇ ਬਦਲਿਆ ਸਾਡੇ ਕੰਮ ਕਰਨ ਦਾ ਢੰਗ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੌਮੀ ਪੰਚਾਇਤੀ ਰਾਜ ਦਿਵਸ ਮੌਕੇ ਦੇਸ਼ ਭਰ ਦੇ ਸਰਪੰਚਾਂ ਨਾਲ ਵਿਡੀਓ ਕਾਨਫ਼ਰੰਸਿੰਗ ਰਾਹੀਂ ਗੱਲਬਾਤ ਕੀਤੀ। ਇਸ ਦੇ ਨਾਲ ਹੀ ਸ੍ਰੀ ਮੋਦੀ ਨੇ ਈ–ਗ੍ਰਾਮ ਸਵਰਾਜ ਪੋਰਟਲ ਅਤੇ ਮੋਬਾਇਲ ਐਪ ਨੂੰ ਵੀ ਲਾਂਚ ਕੀਤਾ।

 

 

ਦੇਸ਼ ਦੀਆਂ ਪੰਚਾਇਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕੋਰੋਨਾ ਨੇ ਸਾਡੇ ਸਭਨਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਬਹੁਤ ਜ਼ਿਆਦਾ ਬਦਲ ਦਿੱਤਾ ਹੈ। ਹਿਲਾਂ ਅਸੀਂ ਕਿਸੇ ਪ੍ਰੋਗਰਾਮ ਤੇ ਸਮਾਰੋਹ ਨੂੰ ਆਹਮੋ–ਸਾਹਮਣੇ ਰਹਿ ਕੇ ਕਰਦੇ ਸਾਂ ਪਰ ਅੱਜ ਇਹੋ ਸਮਾਰੋਹ ਵਿਡੀਓ ਕਾਨਫ਼ਰੰਸਿੰਗ ਰਾਹੀਂ ਕਰਨਾ ਪੈ ਰਿਹਾ ਹੈ।

 

 

ਸ੍ਰੀ ਮੋਦੀ ਨੇ ਵਿਡੀਓ ਕਾਨਫ਼ਰਸਿੰਗ ਰਾਹੀਂ ਇਸ ਪ੍ਰੋਗਰਾਮ ਨਾਲ ਜੁੜੇ ਸਾਰੇ ਲੋਕਾਂ ਦਾ ਸੁਆਗਤ ਕੀਤਾ। ਦੇਸ਼ ’ਚ ਜਾਰੀ ਬੰਦ ਕਾਰਨ ਤੇ ਸਮਾਜਕ–ਦੂਰੀ ਨੂੰ ਧਿਆਨ ’ਚ ਰੱਖਦਿਆਂ ਅੱਜ ਪ੍ਰਧਾਨ ਮੰਤਰੀ ਵੱਖੋ–ਵੱਖਰੇ ਭਾਗੀਦਾਰਾਂ ਨਾਲ ਵਿਡੀਓ ਕਾਨਫ਼ਰੰਸਿੰਗ ਰਾਹੀਂ ਗੱਲਬਾਤ ਕਰ ਰਹੇ ਸਨ।

 

 

ਸਾਂਝਾ ਪੋਰਟਲ ਪੰਚਾਇਤੀ ਰਾਜ ਮੰਤਰਾਲੇ ਦੀ ਇੱਕ ਨਵੀਂ ਪਹਿਲ ਹੈ, ਜੋ ਗ੍ਰਾਮ ਪੰਚਾਇਤਾਂ ਨੂੰ ਆਪਣੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਨੂੰ ਤਿਆਰ ਕਰਨ ਤੇ ਲਾਗੂ ਕਰਨ ਵਿੱਚ ਮਦਦ ਕਰਦਾ ਹੈ।

 

 

ਇਸ ਮੌਕੇ ਸ੍ਰੀ ਮੋਦੀ ਨੇ ‘ਸਵਾਮੀਤਵ ਯੋਜਨਾ’ ਦਾ ਵੀ ਆਰੰਭ ਕੀਤਾ। ਇਹ ਯੋਜਨਾ ਪੰਚਾਇਤੀ ਰਾਜ ਮੰਤਰਾਲੇ, ਰਾਜਾਂ ਦੇ ਪੰਚਾਇਤੀ ਰਾਜ ਵਿਭਾਗ, ਰਾਜ ਦੇ ਮਾਲ ਵਿਭਾਗ ਤੇ ਭਾਰਤੀ ਸਰਵੇਖਣ ਵਿਭਾਗ ਦੇ ਸਹਿਯੋਗ ਨਾਲ ਨਵੀਂਆਂ ਸਰਵੇਖਣ ਵਿਧੀਆਂ ਰਾਹੀਂ ਦਿਹਾਤੀ ਖੇਤਰਾਂ ਵਿੱਚ ਰਿਹਾਇਸ਼ੀ ਭੂਮੀ ਦੀ ਹੱਦਬੰਦੀ ਲਈ ਸਾਂਝੀ ਸੰਪਤੀ ਦੀ ਤਸਦੀਕ ਦਾ ਰਾਹ ਪ੍ਰਦਾਨ ਕਰਦੀ ਹੈ।

 

 

ਹਰ ਸਾਲ ਵਾਂਗ ਇਸ ਵਾਰ ਵੀ ਪੰਚਾਇਤੀ ਰਾਜ ਮੰਤਰਾਲੇ, ਸੇਵਾਵਾਂ ਤੇ ਜਨਤਕ ਵਸਤਾਂ ਦੀ ਵੰਡ ਵਿੱਚ ਸੁਧਾਰ ਲਈ ਬਿਹਤਰ ਕੰਮ ਕਰਨ ਵਾਲੀਆਂ ਪੰਚਾਇਤਾਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ।

 

 

ਇਸ ਵਰ੍ਹੇ ਤਿੰਨ ਮੁੱਖ ਪੁਰਸਕਾਰ – ਨਾਨਾਜੀ ਦੇਸ਼ਮੁਖ ਗੌਰਵ ਗ੍ਰਾਮ ਸਭਾ ਪੁਰਸਕਾਰ, ਬਾਲ–ਸੁਲਭ ਗ੍ਰਾਮ ਪੰਚਾਇਤ ਪੁਰਸਕਾਰ ਅਤੇ ਗ੍ਰਾਮ ਪੰਚਾਇਤ ਵਿਕਾਸ ਪੁਰਸਕਾਰ ਰਾਜ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦਿੱਤੇ ਜਾਣਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi Addresses Panchayats Corona has changed our way of working