ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਨੇ ਬੰਗਾਲ ਦੇ ਲੋਕਾਂ ਨੂੰ ਦਿੱਤੇ ਦੋ ਨਵੇਂ ਨਾਅਰੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਸ਼ਾਮ ਪੱਛਮੀ ਬੰਗਾਲੀ ਦੇ ਮਥੁਰਾਪੁਰ ਚ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਤੇ ਨਿਸ਼ਾਨਾ ਲਗਾਇਆ। ਪੀਐਮ ਮੋਦੀ ਨੇ ਕਿਹਾ ਕਿ ਪੂਰੇ ਦੇਸ਼ ਦੇ ਪਿੰਡਾਂ ਚ ਸੜਕਾਂ ਤੇਜ਼ੀ ਨਾਲ ਬਣ ਰਹੀਆਂ ਹਨ ਪਰ ਬੰਗਾਲ ਚ ਹਾਲ ਖਰਾਬ ਹੈ।

 

ਮੋਦੀ ਨੇ ਬੰਗਾਲ ਰੈਲੀ ਚ ਲੋਕਾਂ ਨੂੰ ਦੋ ਨਵੇਂ ਨਾਅਰੇ ਦਿੱਤੇ। ਪਹਿਲਾਂ ਨਾਅਰਾ ਬੂਥ-ਬੂਥ ਸੇ ਟੀਐਮਸੀ ਸਾਫ ਅਤੇ ਦੂਜਾ ਨਾਅਰਾ ਚੁਪਚਾਪ ਕਮਲਛਾਪ। ਮੋਦੀ ਨੇ ਕਿਹਾ ਕਿ ਲੰਘੇ ਦਿਨੀਂ ਮੀਡੀਆ ਚ ਮੈਂ ਦੇਖਿਆ ਕਿ ਦੀਦੀ ਨੇ ਭਾਜਪਾ ਦੇ ਦਫ਼ਤਰ ਤੇ ਕਬਜ਼ਾ ਕਰਨ ਦੀ ਵੀ ਧਮਕੀ ਦਿੱਤੀ ਹੈ। ਦੀਦੀ, ਭਾਜਪਾ ਦੇ ਵਰਕਰਾਂ ਦੇ ਘਰ ਤੇ ਕਬਜ਼ਾ ਕਰਨ ਦੀ ਵੀ ਧਮਕੀ ਦੇ ਰਹੀ ਹਨ।

 

ਇਸ ਤੋਂ ਪਹਿਲਾਂ ਮੋਦੀ ਨੇ ਯੂਪੀ ਦੇ ਮਿਰਜ਼ਾਪੁਰ ਚ ਕਿਹਾ ਸੀ ਕਿ ਜਿਵੇਂ-ਜਿਵੇਂ ਵਿਰੋਧੀਆਂ ਦੁਆਰਾ ਗਾਲਾਂ ਦੀ ਡੋਜ਼ ਵੱਧ ਰਹੀ ਹੈ, ਲੋਕਾਂ ਦਾ ਮੇਰੇ ਤੇ ਪਿਆਰ ਅਤੇ ਵਿਸ਼ਵਾਸ ਦੀ ਡੋਜ਼ ਵੀ ਵੱਧਦੀ ਜਾ ਰਹੀ ਹੈ। ਮੈਨੂੰ ਉਹ ਮਹਾਮਿਲਾਵਟੀ ਗਾਲਾਂ ਦੇ ਰਹੇ ਹਨ, ਜਿਨ੍ਹਾਂ ਯੂਪੀ ਨੂੰ ਮਿਰਜ਼ਾਪੁਰ ਨੂੰ ਵਾਰੀ-ਵਾਰੀ ਨਾਲ ਲੁਟਿਆ, ਜਿਨ੍ਹਾਂ ਨੇ ਮਿਰਜ਼ਾਪੁਰ ਨੂੰ ਨਕਸੀ ਹਿੰਸਾ ਚ ਧੱਕ ਦਿੱਤਾ, ਜਿਨ੍ਹਾਂ ਨੇ ਯੂਪੀ ਦੀਆਂ ਖਾਨਾਂ ਨੂੰ ਲੁੱਟ ਕੇ ਆਪਣੀਆਂ ਤਿਜੋਰੀਆਂ ਭਰ ਲਈਆਂ ਸਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pm modi addresses rally in west bengal