ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ PM ਮੋਦੀ ਦਾ ਮਾਂ ਨਾਲ ਰਹਿਣ ਨੂੰ ਜੀਅ ਕਰਦਾ ...... ਪੜ੍ਹੋ

ਮੋਦੀ ਨੂੰ ਪੁੱਛਿਆ : ਕੀ ਮਨ ਕਰਦਾ ਕਿ ਮਾਂ ਨਾਲ ਘਰ ਰਹੇ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲੀਵੁੱਡ ਆਦਾਕਾਰ ਅਕਸ਼ੈ ਕੁਮਾਰ ਨੂੰ ਦਿੱਤੀ ਪਹਿਲੀ ਗੈਰ ਰਾਜਨੀਤਿਕ ਇੰਟਰਵਿਊ ਵਿਚ ਕਈ ਮੁੱਦਿਆਂ ਉਤੇ ਖੁੱਲ੍ਹਕੇ ਚਰਚਾ ਕੀਤੀ। ਇਸ ਇੰਟਰਵਿਊ ਵਿਚ ਪ੍ਰਧਾਨ ਮੰਤਰੀ ਮੋਦੀ ਤੋਂ ਅਕਸ਼ੈ ਕੁਮਾਰ ਨੇ ਪੁੱਛਿਆ ਕਿ ਕੀ ਤੁਹਾਡਾ ਮਨ ਕਰਦਾ ਹੈ ਕਿ ਤੁਹਾਡੀ ਮਾਂ, ਤੁਹਾਡੇ ਭਾਈ, ਤੁਹਾਡੇ ਨਾਲ ਘਰ ਵਿਚ ਰਹਿਣ।

 

ਇਸ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੇਕਰ ਮੈਂ ਪ੍ਰਧਾਨ ਮੰਤਰੀ ਬਣਕੇ ਘਰ ਤੋਂ ਨਿਕਲਿਆ ਹੁੰਦਾ ਤਾਂ ਸਭਾਵਿਕ ਤੌਰ ਉਤੇ ਮਨ ਹੁੰਦਾ ਕਿ ਉਹ ਰਹਿਣ। ਪ੍ਰੰਤੂ ਜ਼ਿੰਦਗੀ ਦੀ ਛੋਟੀ ਉਮਰ ਵਿਚ ਘਰ ਛੱਡ ਦਿੱਤਾ ਹੈ। ਇਸ ਕਾਰਨ ਜ਼ਿੰਦਗੀ ਅਜਿਹੀ ਸੀ ਕਿ ਪੂਰੀ ਤਰ੍ਹਾਂ ਡਿਟੈਚ ਬਣ ਗਿਆ। ਮੇਰੀ ਟ੍ਰੇਨਿੰਗ ਉਸ ਤਰ੍ਹਾਂ ਨਾਲ ਹੋਈ ਹੈ। ਇਕ ਅਵਸਥਾ ਵਿਚ ਛੱਡਣਾ ਹੋਵੇ ਤਾਂ ਮੁਸ਼ਕਿਲ ਹੁੰਦਾ। ਉਸ ਸਮੇਂ ਛੱਡਿਆ ਤਾਂ ਤਕਲੀਫ ਹੋਈ ਹੋਵੇਗੀ, ਪ੍ਰੰਤੂ ਹੁਣ ਜ਼ਿੰਦਗੀ ਵੈਸੀ ਬਣ ਗਈ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਦੇ ਮਾਂ ਨੂੰ ਬੁਲਾ ਲਿਆ ਸੀ ਮੈਂ, ਕੁਝ ਦਿਨ ਲੰਘਾਏ ਮੈਂ। ਮਾਂ ਮੈਨੂੰ ਕਹਿੰਦੀ ਕਿ ਮੇਰੇ ਪਿਛੇ ਕਿਉਂ ਸਮਾਂ ਬਰਬਾਦ ਕਰਦੇ ਹੋ, ਮੈਂ ਇਥੇ ਕੀ ਕਰੂ, ਪਿੰਡ ਵਿਚ ਲੋਕ ਆਉਂਦੇ ਹਨ, ਗੱਲਾਂ ਕਰਦੇ ਹਨ। ਮੈਂ ਵੀ ਸਮਾਂ ਨਹੀਂ ਦੇ ਸਕਿਆ। ਉਨ੍ਹਾਂ ਕਿਹਾ ਕਿ ਜਿੰਨੇ ਦਿਨ ਮਾਂ ਇੱਥੇ ਰਹੀ ਮੈਂ ਸਮਾਂ ਨਹੀਂ ਦੇ ਸਕਿਆ ਸੀ। ਇਸ ਲਈ ਦੁੱਖ ਹੁੰਦਾ ਸੀ ਕਿ ਮੈਂ ਰਾਤ 12 ਵਜੇ ਆ ਰਿਹਾ ਹਾਂ ਤੇ ਮਾਂ ਨੂੰ ਦੁੱਖ ਹੋ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pm modi akshay kumar interview live updates narendra modi about mother