ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੂੰ ਦਿੱਤੇ ਪਹਿਲੇ ਗੈਰ ਰਾਜਨੀਤਿਕ ਇੰਟਰਵਿਊ ਵਿਚ ਕਈ ਮੁੱਦਿਆਂ ਉਤੇ ਖੁੱਲ੍ਹਕੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਕਈ ਚੀਜ਼ਾਂ ਤੋਂ ਪਰਦਾ ਚੁੱਕਿਆ। ਇੰਟਰਵਿਊ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਮਦਾ ਦੀਦੀ ਅੱਜ ਵੀ ਸਾਲ ਵਿਚ ਇਕ–ਦੋ ਕੁੜਤੇ ਖੁਦ ਪਸੰਦ ਕਰਕੇ ਜਾਂਦੀ ਹੈ। ਇਕ–ਦੋ ਕੁੜਤੇ ਭੇਜਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤੁਹਾਨੂੰ ਹੈਰਾਨੀ ਹੋਵੇਗੀ ਅਤੇ ਮੈਂ ਇਹ ਬੋਲਾਂਗਾ ਤਾਂ ਹੋ ਸਕਦਾ ਹੈ ਕਿ ਚੋਣਾਂ ਵਿਚ ਨੁਕਸਾਨ ਵੀ ਹੋਵੇ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਢਾਕਾ ਤੋਂ ਮਿਠਾਈ ਭੇਜਦੀ ਹੈ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮਮਤਾ ਦੀਦੀ ਨੂੰ ਪਤਾ ਚਲਿਆ ਤਾਂ ਉਹ ਵੀ ਸਾਲ ਵਿਚ ਇਕ ਦੋ ਵਾਰ ਮੇਰੇ ਲਈ ਕੁਝ ਨਾ ਕੁਝ ਬੰਗਾਲੀ ਮਿਠਾਈ ਜ਼ਰੂਰ ਭੇਜ ਦਿੰਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਹ ਜਵਾਬ ਅਕਸ਼ੈ ਕੁਮਾਰ ਦੇ ਉਸ ਸਵਾਲ ਉਤੇ ਦਿੱਤਾ ਜਿਸ ਵਿਚ ਬਾਲੀਵੁੱਡ ਆਦਾਕਾਰ ਨੇ ਪੁੱਛਿਆ ਸੀ ਕਿ ਕੀ ਵਿਰੋਧੀ ਪਾਰਟੀ ਵਿਚ ਦੋਸਤ ਹਨ।
ਅਕਸ਼ੈ ਕੁਮਾਰ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਕੀ ਤੁਹਾਨੂੰ ਗੁੱਸਾ ਆਉਦਾ?
ਅਕਸ਼ੈ ਕੁਮਾਰ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਕੀ ਤੁਹਾਨੂੰ ਗੁੱਸਾ ਆਉਂਦਾ ਹੈ? ਤਾਂ ਉਨ੍ਹਾਂ ਕਿਹਾ ਕਿ ਅੰਦਰ ਤਾਂ ਹੁੰਦਾ ਹੋਵੇਗਾ, ਪ੍ਰੰਤੂ ਮੈਂ ਪ੍ਰਗਟ ਨਹੀਂ ਕਰਦਾ। ਅਕਸ਼ੈ ਨੇ ਦੱਸਿਆ ਕਿ ਮੈਂ ਗੁੱਸਾ ਕੱਢ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਗੁੱਸਾ ਕੱਢਣਾ ਚਾਹੀਦਾ। ਅਕਸ਼ੈ ਨੇ ਕਿਹਾ ਕਿ ਮੈਂ ਬਾਕਸਿੰਗ ਬੈਗ ਉਤੇ ਗੁੱਸਾ ਕੱਢਦਾ ਹਾਂ ਅਤੇ ਸਮੁੰਦਰ ਕਿਨਾਰੇ ਜਾ ਕੇ ਚਲਾਉਂਦਾ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਐਨੇ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹੇ ਪ੍ਰੰਤੂ ਮੈਨੂੰ ਕਦੇ ਗੁੱਸਾ ਪ੍ਰਗਟ ਕਰਨ ਦਾ ਮੌਕਾ ਨਹੀਂ ਮਿਲਿਆ।