ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਤੇ ਅਮਿਤ ਸ਼ਾਹ ਦੋਵਾਂ ਨੇ ਦਿਵਾਇਆ ਮਹਾਰਾਸ਼ਟਰ ਦੇ ਵਿਕਾਸ ਦਾ ਭਰੋਸਾ

PM ਮੋਦੀ ਤੇ ਅਮਿਤ ਸ਼ਾਹ ਦੋਵਾਂ ਨੇ ਦਿਵਾਇਆ ਮਹਾਰਾਸ਼ਟਰ ਦੇ ਵਿਕਾਸ ਦਾ ਭਰੋਸਾ

ਭਾਰਤੀ ਜਨਤਾ ਪਾਰਟੀ ਦੇ ਦੇਵੇਂਦਰ ਫੜਨਵੀਸ ਨੇ ਅੱਜ ਸਨਿੱਚਰਵਾਰ ਨੂੰ ਰਾਜ ਭਵਨ ’ਚ ਆਪਣੇ ਦੂਜੇ ਕਾਰਜਕਾਲ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਅਜੀਤ ਪਵਾਰ ਨੇ ਉੱਪ–ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਸ੍ਰੀ ਅਜੀਤ ਪਵਾਰ ਅਸਲ ’ਚ NCP ਪ੍ਰਧਾਨ ਸ਼ਰਦ ਪਵਾਰ ਦੇ ਭਤੀਜੇ ਹਨ।

 

 

ਉੰਧਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਨੂੰ ਮੁਬਾਰਕਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਭਰੋਸਾ ਪ੍ਰਗਟਾਇਆ ਕਿ ਇਹ ਦੋਵੇਂ ਆਗੂ ਮਹਾਰਾਸ਼ਟਰ ਦੇ ਵਿਕਾਸ ਲਈ ਕੰਮ ਕਰਨਗੇ।

 

 

ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਅਤੇ ਅਜੀਤ ਪਵਾਰ ਨੂੰ ਡਿਪਟੀ ਮੁੱਖ ਮੰਤਰੀ ਬਣਨ ’ਤੇ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਹੈ ਕਿ ਇਹ ਸਰਕਾਰ ਮਹਾਰਾਸ਼ਟਰ ਦੇ ਵਿਕਾਸ ਤੇ ਭਲਾਈ ਪ੍ਰਤੀ ਨਿਰੰਤਰ ਵਚਨਬੱਧ ਰਹੇਗੀ ਤੇ ਸੂਬੇ ਵਿੱਚ ਪ੍ਰਗਤੀ ਦੇ ਨਵੇਂ ਮਾਪਦੰਡ ਸਥਾਪਤ ਕਰੇਗੀ।

 

 

ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਫੜਨਵੀਸ ਨੇ ਕਿਹਾ ਕਿ ਜਨਤਾ ਨੇ ਸਾਨੂੰ ਸਪੱਸ਼ਟ ਫ਼ਤਵਾ ਦਿੱਤਾ ਸੀ ਪਰ ਸ਼ਿਵ ਸੈਨਾ ਨੇ ਸਾਡਾ ਸਾਥ ਛੱਡ ਕੇ ਕਿਸੇ ਹੋਰ ਥਾਂ ਗੱਠਜੋੜ ਕਰਨਾ ਸ਼ੁਰੂ ਕਰ ਦਿੱਤਾ; ਜਿਸ ਕਾਰਨ ਮਹਾਰਾਸ਼ਟਰ ’ਚ ਰਾਸ਼ਟਰਪਤੀ ਰਾਜ ਲਾਗੂ ਹੋਇਆ।

 

 

ਸ੍ਰੀ ਫੜਨਵੀਸ ਨੇ ਅੱਗੇ ਕਿਹਾ ਕਿ ਮਹਾਰਾਸ਼ਟਰ ਜਿਹੇ ਸੂਬੇ ਵਿੱਚ ਇਹ ਬਹੁਤਾ ਸਮਾਂ ਲਾਗੂ ਰਹਿਣਾ ਸ਼ੋਭਾ ਨਹੀਂ ਦਿੰਦਾ। ਇਸ ਕਾਰਨ ਮਹਾਰਾਸ਼ਟਰ ਨੂੰ ਇੱਕ ਸਥਿਰ ਸਰਕਾਰ ਦੀ ਜ਼ਰੂਰਤ ਸੀ, ਖਿਚੜੀ ਸਰਕਾਰ ਦੀ ਨਹੀਂ। ਅੰਤ ’ਚ ਮੈਂ ਰਾਸ਼ਟਰਵਾਦੀ ਪਾਰਟੀ ਦੇ ਆਗੂ ਅਜੀਤ ਪਵਾਰ ਨੂੰ ਧੰਨਵਾਦ ਦੇਣਾ ਚਾਹਾਂਗਾ ਕਿ ਉਨ੍ਹਾਂ ਸਾਡਾ ਸਾਥ ਦਿੱਤਾ।

 

 

ਸ੍ਰੀ ਫੜਨਵੀਸ ਨੇ ਕਿਹਾ ਕਿ ਉਨ੍ਹਾਂ ਨਾਲ ਕਈ ਹੋਰ ਲੋਕ ਵੀ ਆਏ ਹਨ। ਸਭਨਾਂ ਨੇ ਮਿਲ ਕੇ ਰਾਜਪਾਲ ਨੂੰ ਦਾਅਵਾ ਪੇਸ਼ ਕੀਤਾ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਰਾਸ਼ਟਰਪਤੀ ਨੂੰ ਸਿਫ਼ਾਰਸ਼ ਕੀਤੀ ਕਿ ਉਹ ਰਾਸ਼ਟਰਪਤੀ ਰਾਜ ਵਾਪਸ ਲੈਣ। ਇਸ ਤੋਂ ਬਾਅਦ ਰਾਜਪਾਲ ਨੇ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਉਹ ਮਹਾਰਾਸ਼ਟਰ ’ਚ ਸਥਿਰ ਤੇ ਸਥਾਈ ਸਰਕਾਰ ਦੇ ਸਕਣਗੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi and Amit Shah both assure Maharashtra s development