ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਤੇ ਧੋਨੀ ਭਾਰਤ ’ਚ ਸਭ ਤੋਂ ਵੱਧ ਚਹੇਤੇ

PM ਮੋਦੀ ਤੇ ਧੋਨੀ ਭਾਰਤ ’ਚ ਸਭ ਤੋਂ ਵੱਧ ਚਹੇਤੇ

ਦੁਨੀਆ ਭਰ ਦੇ 41 ਦੇਸ਼ਾਂ ਦੇ ਲਗਭਗ 42,000 ਨੂੰ ਲੈ ਕੇ ਹੋਏ ਇੱਕ ਸਰਵੇਖਣ ’ਚ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਸ਼ਖ਼ਸੀਅਤ ਬਾਰੇ ਇੱਕ ਸਰਵੇਖਣ ਕੀਤਾ ਗਿਆ ਹੈ। ਇੰਗਲੈਂਡ ਦੀ ਇੱਕ ਖੋਜ ਕੰਪਨੀ ਵੱਲੋਂ ਕੀਤੇ ਗਏ ਇੱਕ ਸਰਵੇਖਣ  ‘ਮੋਸਟ ਐਡਮਾਇਰਡ’ ਵਿਅਕਤੀ ਦੇ ਆਧਾਰ ਉੱਤੇ ਇਹ ਨਤੀਜਾ ਆਇਆ ਹੈ।

 

 

ਭਾਰਤ ਦੀ ਗੱਲ ਕਰੀਏ, ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੂਚੀ ਵਿੱਚ ਸਿਖ਼ਰ ’ਤੇ ਹਨ। ਉੱਧਰ ਖਿਡਾਰੀਆਂ ਦੀ ਸੂਚੀ ਵਿੱਚ ਮਹਿੰਦਰ ਸਿੰਘ ਧੋਨੀ ਭਾਰਤ ਵੱਲੋਂ ਚੋਟੀ ’ਤੇ ਹਨ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਮਹਿੰਦਰ ਸਿੰਘ ਧੋਨੀ ਵਿਚਾਲੇ ਕੋਈ ਬਹੁਤਾ ਫ਼ਰਕ ਨਹੀਂ ਵੇਖਿਆ ਗਿਆ ਹੈ। ਇਸ ਕੰਪਨੀ ਨੇ ਵੱਖੋ–ਵੱਖਰੇ 41 ਦੇਸ਼ਾਂ ਦੇ 42,000 ਲੋਕਾਂ ਨਾਲ ਸੰਪਰਕ ਕੀਤਾ।

 

 

ਸਮੁੱਚੇ ਵਿਸ਼ਵ ਵਿੱਚ ਮਰਦਾਂ ’ਚੋਂ ਪਹਿਲੇ ਨੰਬਰ ਉੱਤੇ ਬਿਲ ਗੇਟਸ ਤੇ ਔਰਤਾਂ ਵਿੱਚੋਂ ਪਹਿਲੇ ਨੰਬਰ ਉੱਤੇ ਮਿਸ਼ੇਲ ਓਬਾਮਾ ਹਨ। ਭਾਰਤ ’ਚ ਸ੍ਰੀ ਨਰਿੰਦਰ ਮੋਦੀ ਪਹਿਲੇ ਨੰਬਰ ’ਤੇ ਅਤੇ ਬਾੱਕਸਰ ਮੇਰੀ ਕੌਮ ਔਰਤਾਂ ਵਿੱਚ ਪਹਿਲੇ ਨੰਬਰ ਉੱਤੇ ਹਨ। ਮੇਰੀ ਕੌਮ ਤੋਂ ਬਾਅਦ ਕਿਰਨ ਬੇਦੀ, ਲਤਾ ਮੰਗੇਸ਼ਕਰ, ਸੁਸ਼ਮਾ ਸਵਰਾਜ ਹਨ।

 

 

ਖਿਡਾਰੀਆਂ ’ਚੋਂ ਭਾਰਤ ਵਿੱਚ ਧੋਨੀ ਤੋਂ ਬਾਅਦ ਵਿਰਾਟ ਕੋਹਲੀ, ਸਚਿਨ ਤੇਂਦੁਲਕਰ ਦਾ ਨੰਬਰ ਹੈ ਪਰ ਦੁਨੀਆ ਭਰ ’ਚ ਖਿਡਾਰੀਆਂ ਵਿੱਚੋਂ ਪਹਿਲੇ ਨੰਬਰ ਉੱਤੇ ਰੋਨਾਲਡੋ ਹਨ।

 

 

ਮਹਿੰਦਰ ਸਿੰਘ ਧੋਨੀ ਨੂੰ ਇਸ ਸਰਵੇਖਣ ’ਚ 8.58 ਫ਼ੀ ਸਦੀ ਸਕੋਰ ਮਿਲਿਆ ਹੈ ਤੇ ਉਹ ਸਿਰਫ਼ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (15.66%) ਤੋਂ ਹੀ ਪਿੱਛੇ ਹਨ। ਖੇਡ ਜਗਤ ਦੀਆਂ ਹੋਰ ਹਸਤੀਆਂ ਵਿੱਚ ਧੋਨੀ ਤੋਂ ਇਲਾਵਾ ਸਾਬਕਾ ਕ੍ਰਿਕੇਟਰ ਸਚਿਨ ਤੇਂਦੁਲਕਰ (5.81%) ਤੇ ਮੌਜੂਦਾ ਕਪਤਾਨ ਵਿਰਾਟ ਕੋਹਲੀ (4.46%) ਦੇ ਨਾਂਅ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi and Dhoni are Most Admired personalities in India