ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਲਕਾਤਾ ’ਚ ਭਲਕੇ ਇੱਕੋ ਮੰਚ ’ਤੇ ਹੋ ਸਕਦੈ ਟਾਕਰਾ PM ਮੋਦੀ ਤੇ ਮਮਤਾ ਬੈਨਰਜੀ ਦਾ

ਕੋਲਕਾਤਾ ’ਚ ਭਲਕੇ ਇੱਕੋ ਮੰਚ ’ਤੇ ਹੋ ਸਕਦੈ ਟਾਕਰਾ PM ਮੋਦੀ ਤੇ ਮਮਤਾ ਬੈਨਰਜੀ ਦਾ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਸਨਿੱਚਰਵਾਰ ਨੂੰ ਪੱਛਮੀ ਬੰਗਾਲ ਦੇ ਆਪਣੇ ਦੋ ਦਿਨਾ ਦੌਰੇ ਲਈ ਕੋਲਕਾਤਾ ਪੁੱਜ ਰਹੇ ਹਨ। ਅਜਿਹੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਇੱਕ ਸਰਕਾਰੀ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਮੋਦੀ ਨਾਲ ਮੰਚ ਸਾਂਝਾ ਕਰ ਸਕਦੇ ਹਨ।

 

 

ਖ਼ਬਰ ਏਜੰਸੀਆਂ ਤੇ ਪੱਛਮੀ ਬੰਗਾਲ ’ਚ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਸੂਤਰਾਂ ਮੁਤਾਬਕ ਭਲਕੇ ਐਤਵਾਰ ਨੂੰ ਹੋਣ ਵਾਲੇ ਇੱਕ ਪ੍ਰੋਗਰਾਮ ਦੌਰਾਨ ਦੋਵੇਂ ਆਗੂ ਇੱਕੋ ਸਟੇਜ ’ਤੇ ਵਿਖਾਈ ਦੇਣਗੇ।

 

 

ਸੱਤਾਧਾਰੀ ਪਾਰਟੀ ਦੇ ਇੱਕ ਬੁਲਾਰੇ ਨੇ ਖ਼ਬਰ ਏਜੰਸੀਆਂ ਪੀਟੀਆਈ/ਭਾਸ਼ਾ ਨੂੰ ਦੱਸਿਆ ਕਿ ਕੁਮਾਰੀ ਮਮਤਾ ਬੈਨਰਜੀ 12 ਜਨਵਰੀ ਨੂੰ ਕੋਲਕਾਤਾ ਪੋਰਟ ਟ੍ਰੱਸਟ (KOPT) ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਹੋਣਗੇ। ਸੂਤਰਾਂ ਮੁਤਾਬਕ ਰਾਜ ਭਵਨ ’ਚ ਸ੍ਰੀ ਮੋਦੀ ਤੇ ਕੁਮਾਰੀ ਮਮਤਾ ਬੈਨਰਜੀ ਦੀ ਇੱਕ ਮੀਟਿੰਗ ਵੀ ਹੋਵੇਗੀ।

 

 

KOPT ਦੇ 150 ਸਾਲ ਮੁਕੰਮਲ ਹੋਣ ਮੌਕੇ ਐਤਵਾਰ ਦੇ ਪ੍ਰੋਗਰਾਮ ਲਈ ਕੁਮਾਰੀ ਮਮਤਾ ਬੈਨਰਜੀ ਨੂੰ ਸੱਦਾ ਦੇਣ ਲਈ ਜਹਾਜ਼ਰਾਨੀ ਰਾਜ ਮੰਤਰੀ ਮਨਸੁਖ ਮੰਡਾਵੀਆ ਸ਼ੁੱਕਰਵਾਰ ਨੂੰ ਖ਼ੁਦ ਰਾਜ ਸਕੱਤਰੇਤ ਗਏ ਸਨ।

 

 

ਦੋਵੇਂ ਆਗੂਆਂ ਦੀ ਸੰਭਾਵੀ ਮੁਲਾਕਾਤ ’ਤੇ ਵਿਰੋਧੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੀ ਵਿਧਾਇਕ ਪਾਰਟੀ ਦੇ ਆਗੂ ਸੁਜਾਨ ਚੱਕਰਵਰਤੀ ਨੇ ਦੋਸ਼ ਲਾਇਆ ਕਿ ਹੁਣ ਤ੍ਰਿਣਮੂਲ ਕਾਂਗਰਸ ਦਾ ਦੋਹਰਾ ਮਾਪਦੰਡ ਉਜਾਗਰ ਹੋ ਗਿਆ ਹੈ।

 

 

ਉੱਧਰ ਪੱਛਮੀ ਬੰਗਾਲ BJP ਨੇ ਕਿਹਾ ਹੈ ਕਿ ਸੰਘੀ ਢਾਂਚੇ ਵਿੱਚ ਇਹ ਆਸ ਕੀਤੀ ਜਾਂਦੀ ਹੈ ਕਿ ਕੋਈ ਵੀ ਮੁੱਖ ਮੰਤਰੀ ਉਸ ਸਰਕਾਰੀ ਪ੍ਰੋਗਰਾਮ ਵਿੱਚ ਮੌਜੂਦ ਰਹੇਗਾ, ਜਿਸ ਵਿੱਚ ਪ੍ਰਧਾਨ ਮੰਤਰੀ ਸ਼ਿਰਕਤ ਕਰਨਗੇ।

 

 

ਇੱਥੇ ਵਰਨਣਯੋਗ ਹੈ ਕਿ ਕੁਮਾਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਹ ਆਪਣੇ ਸੂਬੇ ਵਿੱਚ ਨਾਗਰਿਕਤਾ ਸੋਧ ਕਾਨੂੰਨ (CAA) ਕਿਸੇ ਵੀ ਹਾਲਤ ’ਚ ਲਾਗੂ ਨਹੀਂ ਹੋਣ ਦੇਣਗੇ। ਕੁਮਾਰੀ ਮਮਤਾ ਖ਼ੁਦ ਅੱਜ–ਕੱਲ੍ਹ ਕੇਂਦਰ ਸਰਕਾਰ ਦੇ ਇਸ ਨਵੇਂ ਕਾਨੂੰਨ ਦਾ ਜ਼ੋਰਦਾਰ ਵਿਰੋਧ ਕਰਨ ਲਈ ਰੋਸ ਮੁਜ਼ਾਹਰਿਆਂ ’ਚ ਭਾਗ ਲੈ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi and Mamta Banerjee may share stage in Kolkata