ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊ ਜ਼ੀਲੈਂਡ ਤੋਂ ਹਾਰ ਪਿੱਛੋਂ PM ਮੋਦੀ ਤੇ ਰਾਹੁਲ ਗਾਂਧੀ ਨੇ ਭਾਰਤੀ ਕ੍ਰਿਕੇਟ ਟੀਮ ਨੂੰ ਇੰਝ ਦਿੱਤਾ ਹੌਸਲਾ

ਨਿਊ ਜ਼ੀਲੈਂਡ ਤੋਂ ਹਾਰ ਪਿੱਛੋਂ PM ਮੋਦੀ ਤੇ ਰਾਹੁਲ ਗਾਂਧੀ ਨੇ ਭਾਰਤੀ ਕ੍ਰਿਕੇਟ ਟੀਮ ਨੂੰ ਇੰਝ ਦਿੱਤਾ ਹੌਸਲਾ

ਇੰਗਲੈਂਡ ਦੇ ਸ਼ਹਿਰ ਮਾਨਚੈਸਟਰ ’ਚ ਨਿਊ ਜ਼ੀਲੈਂਡ ਤੋਂ ਹਾਰ ਕੇ ਭਾਰਤ ਹੁਣ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਭਾਰਤੀ ਟੀਮ ਦੇ ਹਾਰ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ (PM) ਨਰਿੰਦਰ ਮੋਦੀ ਅਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੋਵਾਂ ਦੇ ਪ੍ਰਤੀਕਰਮ ਆਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇੱਕ ਨਿਰਾਸ਼ਾ ਭਰਿਆ ਨਤੀਜਾ – ਪਰ ਅੰਤ ਤੱਕ ਟੀਮ–ਇੰਡੀਆ ਦੇ ਜੁਝਾਰੂਪਣ ਨੂੰ ਵੇਖ ਕੇ ਵਧੀਆ ਲੱਗਾ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਹੈ ਕਿ – ਭਾਰਤ ਨੇ ਸਮੁੱਚੇ ਟੂਰਨਾਮੈਂਟ ਦੌਰਾਨ ਵਧੀਆ ਬੱਲੇਬਾਜ਼ੀ ਕੀਤੀ, ਗੇਂਦਬਾਜ਼ੀ ਕੀਤੀ, ਫ਼ੀਲਡਿੰਗ ਕੀਤੀ, ਜਿਸ ਉੱਤੇ ਸਾਨੂੰ ਮਾਣ ਹੈ। ਜਿੱਤ ਤੇ ਹਾਰ ਤਾਂ ਜ਼ਿੰਦਗੀ ਦਾ ਇੱਕ ਹਿੱਸਾ ਹਨ। ਟੀਮ ਨੂੰ ਆਪਣੇ ਭਵਿੱਖ ਦੇ ਜਤਨਾਂ ਲਈ ਸ਼ੁਭ–ਕਾਮਨਾਵਾਂ।

 

 

 

ਇੱਥੇ ਵਰਨਣਯੋਗ ਹੈ ਕਿ ICC ਕ੍ਰਿਕੇਟ ਵਿਸ਼ਵ ਕੱਪ 2019 ਦੇ ਪਹਿਲੇ ਸੈਮੀ–ਫ਼ਾਈਨਲ ਮੁਕਾਬਲੇ ਦੌਰਾਨ ਨਿਊ ਜ਼ੀਲੈਂਡ ਨੇ ਕੁਝ ਸਮਾਂ ਪਹਿਲਾਂ ਭਾਰਤ ਨੂੰ 18 ਦੌੜਾਂ ਨਾਲ ਹਰਾ ਦਿੱਤਾ ਸੀ। ਇੰਝ ਭਾਰਤ ਦਾ ਤੀਜੀ ਵਾਰ ਵਿਸ਼ਵ–ਚੈਂਪੀਅਨ ਬਣਨ ਦਾ ਸੁਫ਼ਨਾ ਖੇਰੂੰ–ਖੇਰੂੰ ਹੋ ਕੇ ਰਹਿ ਗਿਆ।

 

 

ਉੱਧਰ ਕਾਂਗਰਸੀ ਆਗੂ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਅੱਜ ਕਰੋੜਾਂ ਭਾਰਤੀਆਂ ਦੇ ਦਿਲ ਟੁੱਟੇ ਹਨ ਪਰ ਟੀਮ ਇੰਡੀਆ, ਤੁਸੀਂ ਵਧੀਆ ਕੋਸ਼ਿਸ਼ ਕੀਤੀ। ਤੁਸੀਂ ਪਿਆਰ ਤੇ ਸਨਮਾਨ ਦੇ ਯੋਗ ਹੋ।

 

 

ਰਾਹੁਲ ਗਾਂਧੀ ਨੇ ਨਿਊ ਜ਼ੀਲੈਂਡ ਨੂੰ ਜਿੱਤ ਦੀ ਵਧਾਈ ਵੀ ਦਿੱਤੀ ਹੈ।

 

 

 

ਉੱਧਰ ਕਾਂਗਰਸ ਦੇ ਅਧਿਕਾਰਤ ਟਵਿਟਰ ਹੈਂਡਲ ਤੋਂ ਟੀਮ ਇੰਡੀਆ ਨੂੰ ਸੰਬੋਧਨ ਕਰਦਿਆਂ ਟਵੀਟ ਕੀਤਾ ਗਿਆ ਹੈ ਕਿ ਤੁਸੀਂ ਸਮੁੱਚੇ ਦੇਸ਼ ਨੂੰ ਕਈ ਵਾਰ ਮਾਣਮੱਤੇ ਹੋਣ ਦੇ ਮੌਕੇ ਦਿੱਤੇ ਹਨ, ਅੱਜ ਵੀ ਤੁਸੀਂ ਆਪਣੀ ਖੇਡ ਵਿੱਚ ਕੋਈ ਕਮੀ ਨਹੀਂ ਰੱਖੀ। ਅਸੀਂ ਤੁਹਾਡੀ ਹਾਰ ਤੇ ਜਿੱਤ ਦੋਵਾਂ ਵਿੱਚ ਤੁਹਾਡੇ ਨਾਲ ਖੜ੍ਹੇ ਹਾਂ ਤੇ ਤੁਹਾਡੀ ਖੇਡ ਉੱਤੇ ਸਾਨੂੰ ਮਾਣ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi and Rahul Gandhi sent courageous message to Indian Team after defeat from NZ