ਅਗਲੀ ਕਹਾਣੀ

ਛੋਟੇ ਉਦਯੋਗਾਂ ਨੂੰ 59 ਮਿੰਟ `ਚ ਮਿਲੇਗਾ ਹੁਣ ਕਰਜ਼ਾ, ਪੀਐਮ ਨੇ ਲਾਂਚ ਕੀਤੀ ਯੋਜਨਾ

ਛੋਟੇ ਉਦਯੋਗਾਂ ਨੂੰ 59 ਮਿੰਟ `ਚ ਮਿਲੇਗਾ ਹੁਣ ਕਰਜ਼ਾ, ਪੀਐਮ ਨੇ ਲਾਂਚ ਕੀਤੀ ਯੋਜਨਾ

ਦੇਸ਼ `ਚ ਦੂਜਾ ਸਭ ਤੋਂ ਜਿ਼ਆਦਾ ਰੁਜ਼ਗਾਰ ਦੇਣ ਵਾਲੇ ਛੋਟੇ ਤੇ ਦਰਮਿਆਨੇ ਉਦਯੋਗ (ਐਮਐਸਐਮਈ) ਖੇਤਰ ਨੂੰ ਵਧਾਵਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਈ ਨਵੀਆਂ ਸਕੀਮਾਂ ਦਾ ਐਲਾਨ ਕੀਤਾ ਹੈ, ਜਿਸ `ਚ ਇਸ ਖੇਤਰ ਦੀਆਂ ਇਕਾਈਆਂ ਨੂੰ ਕੇਵਲ 59 ਮਿੰਟ `ਚ ਇਕ ਕਰੋੜ ਰੁਪਏ ਤੱਕ ਦੇ ਕਰਜ਼ੇ ਦੀ ਆਨਲਾਈਨ ਮਨਜ਼ੂਰੀ ਦੀ ਸਹੂਲਤ ਵਾਲਾ ਇਕ ਪੋਰਟਲ ਵੀ ਹੈ। ਉਨ੍ਹਾਂ ਇਹ ਚੁੱਕੇ ਗਏ ਕਦਮਾਂ ਨੂੰ ਇਤਿਹਾਸਕ ਦੱਸਿਆ।


ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਾਲ ਤੇ ਸੇਵਾ ਕਰ (ਜੀਐਸਟੀ) ਦੇ ਤਹਿਤ ਰਜਿਸਟਰਡ ਐਮਐਸਐਮਈ ਇਕਾਈਆਂ ਹੁਣ ਇਸ ਸਹੂਲਤ ਨਾਲ ਸਿਰਫ 59 ਮਿੰਟ `ਚ ਇਕ ਕਰੋੜ ਰੁਪਏ ਤੱਕ ਦਾ ਕਰਜ਼ਾ ਹਾਸਲ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜੀਐਸਟੀ ਦੇ ਤਹਿਤ ਰਜਿਸਟਰਡ ਐਮਐਸਐਮਈ ਇਕਾਈਆਂ ਨੂੰ ਇਕ ਕਰੋੜ ਰੁਪਏ ਦੀ ਸੀਮਾ `ਚ ਵਾਧੂ ਕਰਜ `ਤੇ ਵਿਆਜ ਦਰ `ਚ 2 ਫੀਸਦੀ ਦੀ ਵਿਆਜ ਮਦਦ ਦਾ ਵੀ ਐਲਾਨ ਕੀਤਾ।


ਇਸ ਖੇਤਰ `ਚ ਨਿਰਮਾਤਾਵਾਂ ਲਈ ਪ੍ਰਧਾਨ ਮੰਤਰੀ ਨੇ ਨਿਰਯਾਤ ਤੋਂ ਪਹਿਲਾਂ ਅਤੇ ਬਾਅਦ ਦੀ ਜ਼ਰੂਰਤ ਲਈ ਮਿਲਣ ਵਾਲੇ ਕਰਜੇ `ਤੇ ਵਿਆਜ ਮਦਦ ਨੂੰ ਤਿੰਨ ਫੀਸਦੀ ਤੋਂ ਵਧਾਕੇ ਪੰਜ ਫੀਸਦੀ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਵਧਾਵਾ ਦੇਣ ਲਈ ਕੁਲ 12 ਫੈਸਲਿਆਂ ਦਾ ਜਿ਼ਕਰ ਕਰਦੇ ਹੋਏ ਇਸ ਇਤਿਹਾਸਕ ਫੈਸਲਾ ਦੱਸਿਆ।


ਮੋਦੀ ਨੇ ਕਾਰੋਬਾਰ ਸੁਗਮਤਾ ਰੈਕਿੰਗ `ਚ 23 ਅੰਕ ਦੀ ਛਲਾਂਗ `ਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਚਾਰ ਸਾਲ `ਚ ਜੋ ਪ੍ਰਾਪਤ ਕੀਤਾ ਹੈ ਉਸਦੀ ਬਹੁਤੇ ਲੋਕਾਂ ਨੇ ਕਲਪਨਾ ਨਹੀਂ ਕੀਤੀ ਹੋਵੇਗੀ। ਇਸ ਦੌਰਾਨ ਭਾਰਤ ਨੇ ਜੋ ਪ੍ਰਾਪਤ ਕੀਤਾ ਉਹ ਦੁਨੀਆਂ ਦੇ ਕਿਸੇ ਵੀ ਦੇਸ਼ ਨੇ ਹਾਸਲ ਨਹੀਂ ਕੀਤਾ। ਕਾਰੋਬਾਰ ਸੁਗਮਤਾ ਰੈਕਿੰਗ `ਚ ਭਾਰਤ 2014 `ਚ 142 ਸਥਾਨ ਤੋਂ 77ਵੇਂ ਸਥਾਨ `ਤੇ ਪਹੁੰਚ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਬੈਂਕ ਦੇ ਕਾਰੋਬਾਰ ਸੁਗਮਤਾ `ਚ ਸਿਖਰ ਦੇ 50 `ਚ ਥਾਂ ਮਿਲਣਾ ਹੁਣ ਜਿ਼ਆਦਾ ਦੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿਯਮ ਅਤੇ ਪ੍ਰਕਿਆਵਾਂ `ਚ ਸੁਧਾਰ ਨਾਲ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਅੱਗੇ ਵਧਾਉਣ `ਚ ਮਦਦ ਮਿਲੇਗੀ।


ਜਿ਼ਕਰਯੋਗ ਹੈ ਕਿ ਵਿਸ਼ਵ ਬੈਂਕ ਵੱਲੋਂ ਹੁਣੇ ਹੀ ਜਾਰੀ ਕੀਤੀ ਗਈ ਈਜ ਆਫ ਡੁਇੰਗ ਬਿਜਨੈਸ ਇੰਡੈਕਸ `ਚ ਭਾਰਤ ਨੂੰ 77ਵਾਂ ਸਥਾਨ ਮਿਲਿਆ ਹੈ। ਸਾਲ 2017 `ਚ ਇਸ ਇੰਡੈਕਸ `ਚ ਭਾਰਤ ਦਾ 100ਵਾਂ ਸਥਾਨ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi announces 59 minute loan scheme for small and medium industries