ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਸਰਕਾਰ ਨੇ ਆਂਗਣਵਾੜੀ ਤੇ ਆਸ਼ਾ ਵਰਕਰਾਂ ਦਾ ਵਧਾਇਆ ਮਾਣਭੱਤਾ

ਕੇਂਦਰ ਸਰਕਾਰ ਨੇ ਆਂਗਣਵਾੜੀ ਤੇ ਆਸ਼ਾ ਵਰਕਰਾਂ ਦਾ ਵਧਾਇਆ ਮਾਣਭੱਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੱਸਿਆ ਕਿ ਕੇਂਦਰ ਸਰਕਾਰ ਨੇ ਦੇਸ਼ਭਰ ਦੇ ਆਸ਼ਾ ਤੇ ਆਂਗਣਵਾੜੀ ਵਰਕਰਾਂ ਦੇ ਮਾਣਭੱਤੇ `ਚ ਕੇਂਦਰ ਦੇ ਹਿੱਸੇ `ਚ ਵਾਧਾ ਕਰਦੇ ਹੋਏ ਆਸ਼ਾ ਕਰਮੀਆਂ ਦੀ ਪ੍ਰੋਤਸਾਹਨ ਰਕਮ ਵਧਾਕੇ ਦੁਗਣੀ ਕਰਨ ਅਤੇ ਆਂਗਣਵਾੜੀ ਵਰਕਰਾਂ ਦਾ ਮਾਣਭੱਤਾ 3000 ਰੁਪਏ ਤੋਂ ਵਧਾਕੇ 4500 ਰੁਪਏ ਕਰਨ ਦਾ ਫੈਸਲਾ ਕੀਤਾ ਹੈ। 


ਨਿਊਜ਼ ਏਜੰਸੀ ਭਾਸ਼ਾ ਅਨੁਸਾਰ ਆਸ਼ਾ, ਆਂਗਣਵਾੜੀ ਵਰਕਰਾਂ ਨਾਲ ਨਰਿੰਦਰ ਮੋਦੀ ਐਪ ਤੇ ਵੀਡੀਓ ਲਿੰਕ ਰਾਹੀਂ ਸੰਵਾਦ ਦੌਰਾਨ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਿਨ੍ਹਾਂ ਆਂਗਣਵਾੜੀ ਵਰਕਰਾਂ ਦਾ ਮਾਣਭੱਤਾ 2250 ਰੁਪਏ ਸੀ, ਉਨ੍ਹਾਂ ਨੂੰ ਹੁਣ 3500 ਰੁਪਏ ਮਿਲੇਗਾ। ਆਂਗਣਵਾੜੀ ਸਹਾਇਕਾਂ ਨੂੰ 1500 ਰੁਪਏ ਦੀ ਥਾਂ 2250 ਰੁਪਏ ਮਿਲਣਗੇ।


ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਵਧਿਆ ਹੋਇਆ ਮਾਣਭੱਤਾ ਅਗਲੇ ਮਹੀਨੇ ਭਾਵ ਇਕ ਅਕਤੂਬਰ ਤੋਂ ਲਾਗੂ ਹੋ ਜਾਵੇਗਾ। ਜੋ ਨਵੰਬਰ ਨੂੰ ਨਵਾਂ ਮਾਣਭੱਤਾ ਮਿਲੇਗਾ। ਉਨ੍ਹਾਂ ਜੋਰ ਦਿੱਤਾ ਕਿ ਇਹ ਵਧੀ ਰਕਮ ਕੇਂਦਰ ਸਰਕਾਰ ਦੇ ਹਿੱਸੇ ਦੀ ਹੈ।


ਪੀਐਮ ਮੋਦੀ ਨੇ ਕਿਹਾ ਕਿ ਆਸ਼ਾ ਵਰਕਰਾਂ ਨੂੰ ਪ੍ਰੋਤਸਾਹਨ ਰਕਮ ਨੂੰ ਦੁਗਣਾ ਕਰਨ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਮੁਫਤ ਦਿੱਤੀ ਜਾਵੇਗੀ।


ਉਨ੍ਹਾਂ ਕਿਹਾ ਕਿ ਇਸਦਾ ਮਤਲਬ ਹੋਇਆ ਕਿ ਦੋ-ਦੋ ਲੱਖ ਰੁਪਏ ਦੀਆਂ ਇਨ੍ਹਾਂ ਦੋਵੇਂ ਬੀਮਾ ਯੋਜਨਾ ਦੇ ਤਹਿਤ ਕੋਹੀ ਪ੍ਰੀਮੀਅਮ ਨਹੀਂ ਦੇਣਾ ਹੋਵੇਗਾ ਅਤੇ ਇਹ ਖਰਚ ਸਰਕਾਰ ਉਠਾਏਗੀ।
ਜਿ਼ਕਰਯੋਗ ਹੈ ਕਿ ਸੰਸਦ `ਚ ਵੱਖ ਵੱਖ ਦਲਾਂ ਦੇ ਮੈਂਬਰ ਆਸ਼ਾ ਕਰਮੀ ਅਤੇ ਆਂਗਣਵਾੜੀ ਵਰਕਰ ਨੇ ਮਾਣਭੱਤੇ ਨੂੰ ਵਧਾਉਣ ਦੀ ਮੰਗ ਕਰਦੇ ਆ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pm modi announces hike in remuneration for asha and anganwadi workers