ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੇ ਇਟਲੀ ਨੂੰ ਦਿੱਤਾ ਦਵਾਈਆਂ ਦੀ ਸਪਲਾਈ ਜਾਰੀ ਰੱਖਣ ਦਾ ਭਰੋਸਾ

PM ਮੋਦੀ ਨੇ ਇਟਲੀ ਨੂੰ ਦਿੱਤਾ ਦਵਾਈਆਂ ਦੀ ਸਪਲਾਈ ਜਾਰੀ ਰੱਖਣ ਦਾ ਭਰੋਸਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਤੇ ਇਟਲੀ ਦੇ ਪ੍ਰਧਾਨ ਮੰਤਰੀ ਜਿਯੁਸੇਪੇ ਕੋਂਤੇ ਦਰਮਿਆਨ ਅੱਜ ਟੈਲੀਫ਼ੋਨ ਤੇ ਗੱਲਬਾਤ ਹੋਈ।

 

 

ਪ੍ਰਧਾਨ ਮੰਤਰੀ ਨੇ ਕੋਵਿਡ–19 ਕਾਰਨ ਇਟਲੀ ਚ ਹੋਈਆਂ ਮੌਤਾਂ ਉੱਤੇ ਦੁਖ ਜ਼ਾਹਰ ਕਰਦੇ ਹੋਏ ਆਪਣੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ। ਉਨ੍ਹਾਂ ਸੰਕਟ ਸਮੇਂ ਇਟਲੀ ਦੇ ਨਾਗਰਿਕਾਂ ਵੱਲੋਂ ਦਿਖਾਏ ਧੀਰਜ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।

 

 

ਦੋਵੇਂ ਆਗੂਆਂ ਨੇ ਆਪੋਆਪਣੇ ਦੇਸ਼ਾਂ ਤੇ ਮਹਾਮਾਰੀ ਦੇ ਸਿਹਤ ਸਬੰਧੀ ਤੇ ਆਰਥਿਕ ਪ੍ਰਭਾਵ ਨਾਲ ਨਜਿੱਠਣ ਲਈ ਜ਼ਰੂਰੀ ਉਪਾਵਾਂ ਬਾਰੇ ਵਿਚਾਰਵਟਾਂਦਰਾ ਕੀਤਾ। ਦੋਵੇਂ ਆਗੂਆਂ ਨੇ ਇੱਕਦੂਜੇ ਪ੍ਰਤੀ ਇਕਜੁੱਟਤਾ ਪ੍ਰਗਟਾਈ ਤੇ ਇੱਕਦੂਜੇ ਦੇ ਦੇਸ਼ ਵਿੱਚ ਫਸੇ ਨਾਗਰਿਕਾਂ ਪ੍ਰਤੀ ਦਿਖਾਏ ਆਪਸੀ ਸਹਿਯੋਗ ਦੀ ਸ਼ਲਾਘਾ ਕੀਤੀ।

 

 

ਪ੍ਰਧਾਨ ਮੰਤਰੀ ਨੇ ਸ਼੍ਰੀ ਕੋਂਤੇ ਨੂੰ ਭਰੋਸਾ ਦਿਵਾਇਆ ਕਿ ਭਾਰਤ ਜ਼ਰੂਰੀ ਦਵਾਈਆਂ ਤੇ ਹੋਰ ਸਮੱਗਰੀ ਦਾ ਇੰਤਜ਼ਾਮ ਕਰਨ ਵਿੱਚ ਇਟਲੀ ਨੂੰ ਉਦਾਰਤਾ ਨਾਲ ਸਹਿਯੋਗ ਦਿੰਦਾ ਰਹੇਗਾ।

 

 

ਦੋਵੇਂ ਆਗੂ ਭਾਰਤ ਤੇ ਇਟਲੀ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਆਪਸ ਵਿੱਚ ਸਰਗਰਮ ਸਲਾਹਮਸ਼ਵਰਾ ਤੇ ਸਹਿਯੋਗ ਕਰਨ ਲਈ ਸਹਿਮਤ ਹੋਏ।

 

ਇਟਲੀ ਦੇ ਪ੍ਰਧਾਨ ਮੰਤਰੀ ਨੇ ਸ਼੍ਰੀ ਨਰੇਂਦਰ ਮੋਦੀ ਨੂੰ ਇੱਕ ਵਾਰ ਫਿਰ ਉਚਿਤ ਸਮੇਂ ਤੇ ਇਟਲੀ ਆਉਣ ਦਾ ਸੱਦਾ ਦਿੱਤਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi Assures Italy to continue Supply of Medicine