ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਦਾ ਰਾਜਾਂ ਨੂੰ ਭਰੋਸਾ – ਕੋਰੋਨਾ–ਸੰਕਟ ਨਾਲ ਮਿਲ ਕੇ ਲੜਾਂਗੇ, ਮਦਦ ਕਰਾਂਗੇ

PM ਮੋਦੀ ਦਾ ਰਾਜਾਂ ਨੂੰ ਭਰੋਸਾ – ਕੋਰੋਨਾ–ਸੰਕਟ ਨਾਲ ਮਿਲ ਕੇ ਲੜਾਂਗੇ, ਮਦਦ ਕਰਾਂਗੇ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਵਿਡੀਓ ਕਾਨਫ਼ਰੰਸਿੰਗ ਰਾਹੀਂ ਸਾਰੇ ਸੂਬਿਆਂ ਨਾਲ ਕੋਰੋਨਾ ਸੰਕਟ ਬਾਰੇ ਵਿਚਾਰ–ਵਟਾਂਦਰਾ ਕੀਤਾ। ਸ੍ਰੀ ਮੋਦੀ ਨੇ ਅੱਜ ਸਾਰੇ ਸੂਬਿਆਂ ਦੇ ਮੁੰਖ ਮੰਤਰੀਆਂ ਨਾਲ ਗੱਲਬਾਤ ਦੌਰਾਨ ਭਰੋਸਾ ਦਿਵਾਇਆ ਕਿ ਇਸ ਸੰਕਟ ਦਾ ਮੁਕਾਬਲਾ ਡਟ ਕੇ ਪੂਰੀ ਇੱਕਜੁਟਤਾ ਨਾਲ ਕੀਤਾ ਜਾਵੇਗਾ ਤੇ ਸਾਰੇ ਰਾਜਾਂ ਨੂੰ ਹਰ ਸੰਭਵ ਮਦਦ ਵੀ ਦਿੱਤੀ ਜਾਵੇਗੀ।

 

 

ਸ੍ਰੀ ਮੋਦੀ ਨੇ ਰਾਜ ਸਰਕਾਰਾਂ ਵੱਲੋਂ ਕੋਰੋਨਾ ਵਾਇਰਸ ਬਾਰੇ ਕੀਤੇ ਜਾ ਰਹੇ ਉਪਾਵਾਂ ਬਾਰੇ ਚਰਚਾ ਕੀਤੀ ਤੇ ਸੁਝਾਅ ਦਿੱਤੇ। ਉਨ੍ਹਾਂ ਰਾਜ ਸਰਕਾਰਾਂ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਉਨ੍ਹਾਂ ਨਾਲ ਸਦਾ ਡਟ ਕੇ ਖੜ੍ਹੀ ਹੈ।

 

 

ਮੁੱਖ ਮੰਤਰੀਆਂ ਨਾਲ ਚਰਚਾ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਲੌਕਡਾਊਨ ਬਾਰੇ ਚਿੰਤਾ ਵੀ ਵਿਖਾਈ ਦਿੱਤੀ। ਉਨ੍ਹਾਂ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਲੌਕਡਾਊਨ ਦਾ ਸਖ਼ਤੀ ਨਾਲ ਪਾਲਣ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਲੋਕਾਂ ਨੂੰ ਜ਼ਰੂਰੀ ਸਾਮਾਨ ਵੀ ਮੁਹੱਈਆ ਕਰਵਾਇਆ ਜਾਵੇ; ਤਾਂ ਜੋ ਕਿਸੇ ਨੂੰ ਕੋਈ ਔਕੜ ਪੇਸ਼ ਨਾ ਆਵੇ।

 

 

ਮਜ਼ਦੂਰਾਂ/ਕਾਮਿਆਂ ਦੀ ਹਿਜਰਤ ਬਾਰੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅਪੀਲ ਕੀਤੀ ਕਿ ਸਾਨੂੰ ਹਰ ਸੰਭਵ ਹੱਦ ਤੱਕ ਉਨ੍ਹਾਂ ਦਾ ਇੱਕ ਤੋਂ ਦੂਜੇ ਸੂਬਿਆਂ ਤੱਕ ਜਾਣਾ ਰੋਕਣਾ ਹੋਵੇਗਾ। ਇਸ ਲਈ ਹਰ ਰਾਜ ਆਪਣੇ ਵੱਲੋਂ ਸਾਰੇ ਇਤਜ਼ਾਮ ਕਰੇ। ਮਜ਼ਦੂਰਾਂ ਦੇ ਰਹਿਣ ਦੇ ਨਾਲ–ਨਾਲ ਉਨ੍ਹਾਂ ਦੇ ਖਾਣ–ਪੀਣ ਦਾ ਇੰਤਜ਼ਾਮ ਵੀ ਕੀਤਾ ਜਾਵੇ। ਨਾਲ ਹੀ ਮਜ਼ਦੂਰਾਂ ਨੂੰ ਵੀ ਅਪੀਲ ਕੀਤੀ ਜਾਵੇ ਕਿ ਉਹ ਸੜਕਾਂ ’ਤੇ ਨਾ ਨਿੱਕਲਣ।

 

 

ਸ੍ਰੀ ਮੋਦੀ ਨੇ ਕਿਹਾ ਕਿ ਸੰਕਟ ਦੀ ਇਸ ਘੜੀ ’ਚ ਕੇਂਦਰ ਤੇ ਰਾਜ ਸਰਕਾਰਾਂ ਦੇ ਬਿਹਤਰੀਨ ਤਾਲਮੇਲ ਦੀ ਜ਼ਰੂਰਤ ਹੈ। ਕੇਂਦਰ ਸਰਕਾਰ ਹਰੇਕ ਸੂਬੇ ਨਾਲ ਖੜ੍ਹੀ ਹੈ ਤੇ ਉਨ੍ਹਾਂ ਨੂੰ ਜ਼ਰੂਰੀ ਮਦਦ ਉਪਲਬਧ ਕਰਵਾਈ ਜਾਵੇਗੀ। ਇਸ ਦੌਰਾਨ ਸ੍ਰੀ ਮੋਦੀ ਨੇ ਰਾਜਾਂ ਨੂੰ ਮੈਡੀਕਲ ਸਹੂਲਤਾਂ ਮੁਹੱਈਆ ਬਾਰੇ ਵੀ ਚਰਚਾ ਕੀਤੀ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਬੀਤੇ ਦਿਨਾਂ ਕੁਝ ਦੌਰਾਨ ਕੋਰੋਨਾ ਮਰੀਜ਼ਾਂ ਦੀ ਵਧਦੀ ਜਾ ਰਹੀ ਗਿਣਤੀ ਉੱਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਲੋਕਾਂ ’ਚ ਕੋਰੋਨਾ ਵਾਇਰਸ ਦੇ ਲੱਛਣ ਵਿਖਾਈ ਦੇਣ, ਉਨ੍ਹਾਂ ਨੂੰ ਤੁਰੰਤ ਅਲੱਗ–ਥਲੱਗ (ਆਈਸੋਲੇਟ) ਕਰ ਦਿੱਤਾ ਜਾਵੇ। ਇਸ ਦੇ ਨਾਲ ਹੀ ਸੰਪਰਕ ’ਚ ਆੲ ਸਾਰੇ ਲੋਕਾਂ ਨੂੰ ਕੁਆਰੰਟੀਨ ਕੀਤਾ ਜਾਵੇ। ਜੇ ਕੁਆਰੰਟੀਨ ਵਾਰਡ ਵਧਾਉਣ ਦੀ ਲੋੜ ਹੋਵੇ, ਤਾਂ ਉਹ ਵੀ ਵਧਾਏ ਜਾਣ।

 

 

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਰੋਗਾਂ ਨਾਲ ਲੜਨ ਦੀ ਤਾਕਤ (ਇਮਿਊਨਿਟੀ) ਵਧਾਉਣ ਦੇ ਨੁਕਤੇ ਦਿੱਤੇ ਸਨ। ਸ੍ਰੀ ਮੋਦੀ ਨੇ ਆਪਣੇ ਟਵੀਟ ’ਚ ਲਿਖਿਆ ਸੀ ਕਿ – ‘ਆਯੁਸ਼ ਮੰਰਾਲੇ ਨੇ ਬਿਹਤਰ ਸਿਹਤ ਤੇ ਇਮਿਊਨਿਟੀ ਲਈ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ। ਇਹ ਅਜਿਹੇ ਉਪਾਅ ਹਨ, ਜੋ ਆਸਾਨੀ ਨਾਲ ਕੀਤੇ ਜਾ ਸਕਦੇ ਹਨ। ਕਈ ਅਜਿਹੀਆਂ ਗੱਲਾਂ ਹਨ, ਜੋ ਮੈਂ ਖੁਦ ਕਈ ਸਾਲਾਂ ਤੋਂ ਕਰ ਰਿਹਾ ਹਾਂ; ਜਿਵੇਂ ਸਾਰਾ ਸਾਲ ਸਿਰਫ਼ ਗਰਮ ਪਾਣੀ ਪੀਣਾ।’

 

 

ਕੋਰੋਨਾ ਤੋਂ ਬਚਾਅ ਦੇ ਨੁਕਤੇ ਸਾਂਝੇ ਕਰਦਿਆਂ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਤੁਸੀਂ ਇਨ੍ਹਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਓ, ਨਾਲ ਹੀ ਦੂਜਿਆਂ ਨਾਲ ਵੀ ਸਾਂਝਾ ਕਰੋ। ਸ੍ਰੀ ਮੋਦੀ ਨੇ ਆਪਣੇ ਸੁਨੇਹੇ ਨਾਲ ਆਯੁਸ਼ ਮੰਤਰਾਲੇ ਦੇ ਦਿਸ਼ਾ–ਨਿਰਦੇਸ਼ਾਂ ਨਾਲ ਸਬੰਧਤ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਹਨ।

 

 

ਇਨ੍ਹਾਂ ਤਸਵੀਰਾਂ ’ਚ ਕੋਰੋਨਾ ਵਾਇਰਸ ਨਾਲ ਜੁੜੇ ਸੰਕਟ ਦੌਰਾਨ ਆਪਣੀ ਦੇਖਭਾਲ ਕਰਨ ਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ ਲਈ ਆਯੁਰਵੇਦਿਕ ਉਪਾਅ ਦੱਸੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi Assures States We shall Unitedly face Corona Crisis will also provide help