ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਰਮਸ਼ਾਲਾ ਸੰਮੇਲਨ ’ਚ PM ਮੋਦੀ ਨੇ ਨਿਵੇਸ਼ਕਾਂ ਨੂੰ ਦਿੱਤਾ ਹਿਮਾਚਲ ਲਈ ਸੱਦਾ

ਧਰਮਸ਼ਾਲਾ ਸੰਮੇਲਨ ’ਚ PM ਮੋਦੀ ਨੇ ਨਿਵੇਸ਼ਕਾਂ ਨੂੰ ਦਿੱਤਾ ਹਿਮਾਚਲ ਲਈ ਸੱਦਾ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਦੋ–ਦਿਨਾ ਕੌਮਾਂਤਰੀ ਨਿਵੇਸ਼ਕਾਂ ਦੇ ਇੱਕ ਸੰਮੇਲਨ ‘ਰਾਈਜ਼ਿੰਗ ਹਿਮਾਚਲ’ ਦਾ ਉਦਘਾਟਨ ਕੀਤਾ। ਉਹ ਪ੍ਰਦਰਸ਼ਨੀ ਗੈਲਰੀ ਵੀ ਵੇਖਣ ਲਈ ਗਏ। ਇਸ ਮੌਕੇ ਧਰਮਸ਼ਾਲਾ ’ਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਜੈ ਰਾਮ ਠਾਕੁਰ ਤੇ ਰਾਜਪਾਲ ਬੰਦਾਰੂ ਦੱਤਾਤਰੇਅ ਵੀ ਮੌਜੂਦ ਸਨ।

 

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵੀ ਹੁਣ ਅੱਗੇ ਵਧਣ ਲਈ ਕਮਰ ਕੱਸ ਚੁੱਕਾ ਹੈ। ਮਾਂ ਜਵਾਲਾਜੀ ਦੇ ਆਸ਼ੀਰਵਾਦ ਨਾਲ ਇਹ ਵਿਸ਼ਾਲ ਸਮਾਰੋਹ ਰੱਖਣ ਲਈ ਮੁਬਾਰਕਾਂ। ਇੱਥੇ ਕਣ–ਕਣ ਵਿੱਚ ਸ਼ਕਤੀ ਤੇ ਊਰਜਾ ਵੱਸਦੀ ਹੈ।

 

 

ਦੇਸ਼–ਵਿਦੇਸ਼ ਦੇ ਨਿਵੇਸ਼ਕਾਂ ਨੂੰ ਖਿੱਚਣ ਲਈ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਇਹ ਸਮਾਰੋਹ ਰੱਖਿਆ ਹੈ; ਤਾਂ ਜੋ ਸੂਬੇ ਵਿੱਚ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਹੋ ਸਕਣ। ਇੱਥੇ 16 ਦੇਸ਼ਾਂ ਦੇ ਸਫ਼ੀਰ, 209 ਵਿਦੇਸ਼ੀ ਡੈਲੀਗੇਟ ਤੇ ਸਥਾਨਕ ਉੱਦਮੀ/ਕਾਰੋਬਾਰੀ ਵੀ ਪੁੱਜੇ ਹੋਏ ਹਨ।

 

 

ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਆਸ ਹੈ ਕਿ ਦੋ ਦਿਨ ਲਗਾਤਾਰ ਚੱਲਣ ਵਾਲੇ ਇਸ ਸੰਮੇਲਨ ਦੌਰਾਨ ਘੱਟੋ–ਘੱਟ 85,000 ਕਰੋੜ ਰੁਪਏ ਦੇ ਸਮਝੌਤਿਆਂ ਉੱਤੇ ਹਸਤਾਖਰ ਕੀਤੇ ਜਾਣਗੇ।

 

 

ਇਸ ਤੋਂ ਪਹਿਲਾਂ ਜਦੋਂ ਸ੍ਰੀ ਮੋਦੀ ਧਰਮਸ਼ਾਲਾ ਪੁੱਜ ਰਹੇ ਸਨ, ਤਦ ਸੜਕਾਂ ਦੇ ਕੰਢਿਆਂ ਉੱਤੇ ਖੜ੍ਹੇ ਹਜ਼ਾਰਾਂ ਲੋਕਾਂ ਤੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਜਦੋਂ ਸ੍ਰੀ ਮੋਦੀ ਮੰਚ ਉੱਤੇ ਪੁੱਜੇ, ਤਾਂ ਸਮੂਹ ਨਿਵੇਸ਼ਕਾਂ ਨੇ ਖਲੋ ਕੇ ਤਾੜੀਆਂ ਨਾਲ ਉਨ੍ਹਾਂ ਦਾ ਸੁਆਗਤ ਕੀਤਾ।

 

 

ਮੁੱਖ ਮੰਤਰੀ ਸ੍ਰੀ ਜੈਰਾਮ ਠਾਕੁਰ ਨੇ ਦੇਵਰਥ ਭੇਟ ਕਰ ਕੇ ਸ੍ਰੀ ਮੋਦੀ ਦਾ ਸੁਆਗਤ ਕੀਤਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi at Dharamshala calls Investors to come to HP