ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਪਾਕਿਸਤਾਨ ਨੂੰ ਹਰਾਉਣ 'ਚ 10 ਦਿਨ ਵੀ ਨਹੀਂ ਲੱਗਣਗੇ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ 'ਚ ਐਨ.ਸੀ.ਸੀ. ਕੈਡਟਾਂ ਨੂੰ ਸੰਬੋਧਤ ਕੀਤਾ। ਇਸ ਪ੍ਰੋਗਰਾਮ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸਨ। ਕੈਡਟਾਂ ਨੂੰ ਸੰਬੋਧਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਐਨਸੀਸੀ ਨੌਜਵਾਨਾਂ ਵਿੱਚ ਸੰਸਕ੍ਰਿਤੀ, ਦ੍ਰਿੜਤਾ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨ 'ਚ ਇੱਕ ਬਹੁਤ ਹੀ ਮਹੱਤਵਪੂਰਨ ਮੰਚ ਹੈ। ਇਸ ਦੀਆਂ ਭਾਵਨਾਵਾਂ ਸਿੱਧੇ ਤੌਰ 'ਤੇ ਦੇਸ਼ ਦੇ ਵਿਕਾਸ ਨਾਲ ਜੁੜੀਆਂ ਹਨ।


 

 

ਉਨ੍ਹਾਂ ਕਿਹਾ ਕਿ ਅੱਜ ਸਾਡਾ ਦੇਸ਼ ਦੁਨੀਆਂ 'ਚ ਇੱਕ ਨੌਜਵਾਨ ਦੇਸ਼ ਵਜੋਂ ਪਛਾਣ ਬਣਾ ਚੁੱਕਾ ਹੈ। ਦੇਸ਼ ਦੇ 65 ਫੀਸਦੀ ਤੋਂ ਵੱਧ ਲੋਕ 35 ਸਾਲ ਤੋਂ ਘੱਟ ਉਮਰ ਦੇ ਹਨ। ਦੇਸ਼ ਜਵਾਨ ਹੈ। ਸਾਨੂੰ ਇਸ 'ਤੇ ਮਾਣ ਹੈ। ਦੇਸ਼ ਦੀ ਸੋਚ ਵੀ ਜਵਾਨ ਹੋਵੇ, ਇਹ ਸਾਡੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।
 

ਪੀਐਮ ਮੋਦੀ ਨੇ ਕਿਹਾ ਕਿ ਅੱਜ ਜਦੋਂ ਸਾਡੀ ਸਰਕਾਰ ਅਜਿਹੇ ਲੋਕਾਂ ਨਾਲ ਹੋ ਰਹੀ ਇਤਿਹਾਸਕ ਬੇਇਨਸਾਫੀ ਨੂੰ ਰੋਕਣ ਲਈ ਪੁਰਾਣੇ ਵਾਅਦੇ ਨੂੰ ਪੂਰਾ ਕਰਦਿਆਂ ਸੀ.ਏ.ਏ. ਲੈ ਆਈ ਹੈ ਤਾਂ ਕੁੱਝ ਰਾਜਨੀਤਿਕ ਪਾਰਟੀਆਂ ਆਪਣੇ ਵੋਟ ਬੈਂਕ ਨੂੰ ਹਾਸਲ ਕਰਨ ਲਈ ਇਸ ਦਾ ਵਿਰੋਧ ਕਰ ਰਹੀਆਂ ਹਨ। ਆਜ਼ਾਦੀ ਤੋਂ ਬਾਅਦ ਸੁਤੰਤਰ ਭਾਰਤ ਨੇ ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਦੇ ਹਿੰਦੂਆਂ, ਸਿੱਖਾਂ ਅਤੇ ਹੋਰ ਘੱਟਗਿਣਤੀਆਂ ਨਾਲ ਵਾਅਦਾ ਕੀਤਾ ਸੀ ਕਿ ਜੇ ਉਨ੍ਹਾਂ ਨੂੰ ਲੋੜ ਪਈ ਤਾਂ ਉਹ ਭਾਰਤ ਆ ਸਕਦੇ ਹਨ। ਇਹ ਗਾਂਧੀ ਜੀ ਦੀ ਇੱਛਾ ਸੀ ਅਤੇ ਇਹੀ 1950 'ਚ ਨਹਿਰੂ-ਲਿਆਕਤ ਸਮਝੌਤਾ ਵੀ ਸੀ।
 

 

ਪੀਐਮ ਮੋਦੀ ਦੇ ਭਾਸ਼ਣ ਦੀਆਂ ਕੁੱਝ ਖਾਸ ਗੱਲਾਂ :

 

ਉਨ੍ਹਾਂ ਕਿਹਾ ਕਿ ਦਹਾਕਿਆਂ ਪੁਰਾਣੀ ਸਮੱਸਿਆਵਾਂ ਦਾ ਹੱਲ ਕਰ ਸਾਡੀ ਸਰਕਾਰ ਦੇ ਫੈਸਲੇ 'ਤੇ ਜਿਹੜੇ ਲੋਕ ਫਿਰਕੂ ਰੰਗ ਚੜ੍ਹਾ ਰਹੇ ਹਨ, ਉਨ੍ਹਾਂ ਦਾ ਅਸਲੀ ਚਿਹਰਾ ਵੀ ਦੇਸ਼ ਵੇਖ ਚੁੱਕਾ ਹੈ ਅਤੇ ਦੇਖ ਰਿਹਾ ਹੈ। ਮੈਂ ਮੈਂ ਫਿਰ ਕਹਾਂਗਾ - ਦੇਸ਼ ਦੇਖ ਰਿਹਾ ਹੈ, ਸਮਝ ਰਿਹਾ ਹੈ। ਚੁੱਪ ਹੈ, ਪਰ ਹਰ ਕੋਈ ਸਮਝ ਰਿਹਾ ਹੈ।


ਪਿਛਲੇ 30 ਸਾਲਾਂ 'ਚ ਭਾਰਤੀ ਹਵਾਈ ਫੌਜ 'ਚ ਇੱਕ ਵੀ ਲੜਾਕੂ ਜਹਾਜ਼ ਸ਼ਾਮਲ ਨਹੀਂ ਕੀਤਾ ਗਿਆ। ਹੁਣ ਸਾਡੇ ਕੋਲ ਰਾਫੇਲ ਵਰਗੇ ਲੜਾਕੂ ਜਹਾਜ਼ ਹਨ।


ਤੁਹਾਡੀ ਜਵਾਨ ਸੋਚ, ਤੁਹਾਡਾ ਜਵਾਨ ਮਨ ਜੋ ਵੀ ਚਾਹੁੰਦਾ ਹੈ, ਸਾਡੀ ਸਰਕਾਰ ਨੇ ਉਹੀ ਕੀਤਾ ਹੈ। ਅੱਜ ਦਿੱਲੀ 'ਚ ਨੈਸ਼ਨਲ ਵਾਰ ਮੈਮੋਰੀਅਲ ਵੀ ਹੈ ਅਤੇ ਨੈਸ਼ਨਲ ਪੁਲਿਸ ਮੈਮੋਰੀਅਲ ਵੀ।

 

 

 

ਕਸ਼ਮੀਰ ਭਾਰਤ ਦਾ ਤਾਜ ਹੈ। 70 ਸਾਲ ਬਾਅਦ ਧਾਰਾ 370 ਹਟਾ ਦਿੱਤੀ ਗਈ। ਅਸੀਂ ਜਾਣਦੇ ਹਾਂ ਕਿ ਸਾਡਾ ਗੁਆਂਢੀ ਦੇਸ਼ ਤਿੰਨ ਲੜਾਈਆਂ ਹਾਰ ਚੁੱਕਾ ਹੈ। ਸਾਡੀ ਫੌਜ ਨੂੰ ਪਾਕਿਸਤਾਨ ਨੂੰ ਹਰਾਉਣ 'ਚ ਹਫ਼ਤਾ ਜਾਂ 10 ਦਿਨ ਤੋਂ ਵੱਧ ਨਹੀਂ ਲੱਗਣਗੇ।


ਅੱਜ ਨੌਜਵਾਨ ਸੋਚ ਰਿਹਾ ਹੈ। ਨੌਜਵਾਨ ਮਨ ਨਾਲ ਦੇਸ਼ ਅੱਗੇ ਵੱਧ ਰਿਹਾ ਹੈ ਅਤੇ ਇਸੇ ਲਈ ਇਹ ਸਰਜੀਕਲ ਸਟਰਾਈਕ ਕਰਦਾ ਹੈ। ਹਵਾਈ ਹਮਲੇ ਕਰਦਾ ਹੈ ਅਤੇ ਅੱਤਵਾਦੀਆਂ ਨੂੰ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਕੇ ਸਬਕ ਸਿਖਾਉਂਦਾ ਹੈ। ਤੁਸੀਂ ਇਸ ਦਾ ਨਤੀਜਾ ਵੀ ਦੇਖ ਰਹੇ ਹੋ।
 

ਅਸੀਂ ਉੱਤਰ-ਪੂਰਬ ਦੇ ਵਿਕਾਸ ਲਈ ਬੇਮਿਸਾਲ ਯੋਜਨਾਵਾਂ ਸ਼ੁਰੂ ਕੀਤੀਆਂ ਅਤੇ ਦੂਜੇ ਪਾਸੇ ਬਹੁਤ ਹੀ ਖੁੱਲ੍ਹੇ ਮਨ ਅਤੇ ਖੁੱਲ੍ਹੇ ਦਿਲ ਨਾਲ ਸਾਰਿਆਂ ਨਾਲ ਗੱਲਬਾਤ ਸ਼ੁਰੂ ਕੀਤੀ। ਬੋਡੋ ਸਮਝੌਤਾ ਅੱਜ ਇਸੇ ਦਾ ਨਤੀਜਾ ਹੈ।

 

 

.

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi at NCC rally in Delh We dont need more than 10-12 days to defeat neighbouring country