ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਯੁਸ਼ਮਾਨ ਭਾਰਤ ਯੋਜਨਾ ਦੀਆਂ ਕਮੀਆਂ ਨੂੰ ਕੀਤਾ ਜਾ ਰਿਹੈ ਦੂਰ- PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਆਯੁਸ਼ਮਾਨ ਭਾਰਤ ਯੋਜਨਾ ਦੀ ਮਦਦ ਨਾਲ ਪਿਛਲੇ ਇਕ ਸਾਲ ਚ ਘੱਟ ਆਮਦਨੀ ਵਾਲੇ ਵਰਗ ਦੇ ਲੱਖਾਂ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣੀਆਂ ਇਸਦੀ ਸਫਲਤਾ ਦਾ ਚਿੰਨ ਹੈ ਤੇ ਪਿਛਲੇ ਇਕ ਸਾਲ ਦੇ ਤਜਰਬੇ ਤੋਂ ਸਬਕ ਲੈ ਕੇ ਸਕੀਮ ਦੀਆਂ ਕਮੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ।

 

ਮੋਦੀ ਨੇ ਮੰਗਲਵਾਰ ਨੂੰ ਸਰਕਾਰ ਦੀ ਮਹੱਤਵਪੂਰਨ ਆਯੁਸ਼ਮਾਨ ਭਾਰਤ ਯੋਜਨਾ ਦੇ ਪਹਿਲੇ ਸਾਲ ਦੇ ਮੁਕੰਮਲ ਹੋਣ ਦੇ ਤਜ਼ਰਬਿਆਂ ਬਾਰੇ ਵਿਚਾਰ ਵਟਾਂਦਰੇ ਲਈ ਕਰਵਾਏ ‘ਅਰੋਗਿਆ ਮੰਥਨ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਰਫ ਇੱਕ ਸਾਲ ਚ ਇਸ ਯੋਜਨਾ ਦੇ 46 ਲੱਖ ਲਾਭਪਾਤਰੀ ਬਹੁਤ ਵੱਡੀ ਪ੍ਰਾਪਤੀ ਹਨ।

 

ਮੋਦੀ ਨੇ ਕਿਹਾ ਕਿ ਨਾਲ ਹੀ ਇਸ ਯੋਜਨਾ ਦੀ ਸਫਲਤਾ ਨੂੰ ਲਗਾਤਾਰ ਬਣਾਈ ਰੱਖਣ ਲਈ ਟੈਕਨੋਲੋਜੀ ਦੀ ਮਦਦ ਨਾਲ ਇਸ ਦੀਆਂ ਕਮੀਆਂ ਨੂੰ ਯੋਜਨਾਬੱਧ ਢੰਗ ਨਾਲ ਦੁਰੁੱਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਯੁਸ਼ਮਾਨ ਯੋਜਨਾ ਆਉਣ ਵਾਲੇ 5 ਤੋਂ 7 ਸਾਲਾਂ ਚ 11 ਲੱਖ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ।

 

ਮੋਦੀ ਨੇ ਕਿਹਾ ਕਿ ਵਿਸ਼ਵ ਭਾਈਚਾਰੇ ਲਈ ਆਯੁਸ਼ਮਾਨ ਯੋਜਨਾ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਵਜੋਂ ਮਿਸਾਲ ਸਾਬਤ ਹੋਈ ਹੈ। ਇਸਦੀ ਸਫਲਤਾ ਸਦਕਾ ‘ਪੀਐਮ ਜੈ ਯੋਜਨਾ ਸੱਚਮੁੱਚ ਹੀ ਗਰੀਬਾਂ ਦੀ ਜੈ ਬਣ ਗਈ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਆਯੁਸ਼ਮਾਨ ਯੋਜਨਾ ਦੇ 33 ਲਾਭਪਾਤਰੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਤਜ਼ਰਬੇ ਸੁਣੇ।

 

ਇਸ ਦੇ ਤਕਨੀਕੀ ਪਹਿਲੂਆਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਤਿ ਆਧੁਨਿਕ ਤਕਨਾਲੋਜੀ ਦੀ ਸਹਾਇਤਾ ਨਾਲ ਵਿਸ਼ਵ ਦੀ ਸਭ ਤੋਂ ਵੱਡੀ ਇਸ ਸਿਹਤ ਯੋਜਨਾ ਨੂੰ ਉੱਤਮ ਯੋਜਨਾ ਚ ਬਦਲਿਆ ਜਾ ਸਕੇਗਾ।

 

ਉਨ੍ਹਾਂ ਸੰਤੁਸ਼ਟੀ ਜ਼ਾਹਰ ਕੀਤੀ ਕਿ ਇਸ ਸਕੀਮ ਸਦਕਾ ਗਰੀਬ ਲੋਕਾਂ ਨੂੰ ਬਿਮਾਰੀਆਂ ਦੇ ਇਲਾਜ਼ ਲਈ ਆਪਣੇ ਮਕਾਨ, ਗਹਿਣਿਆਂ ਅਤੇ ਜ਼ਮੀਨ ਆਦਿ ਨੂੰ ਗਹਿਣੇ ਨਹੀਂ ਰੱਖਣਾ ਪੈ ਰਿਹਾ ਹੈ।

 

ਮੋਦੀ ਨੇ ਕਿਹਾ, “ਪਹਿਲੇ ਇਕ ਸਾਲ ਚ ਅਸੀਂ ਸੰਕਲਪ ਨਾਲ ਬਹੁਤ ਕੁਝ ਸਿੱਖਿਆ ਹੈ ਤੇ ਖੱਦਸ਼ਿਆਂ ਨੂੰ ਵੀ ਦੂਰ ਕੀਤਾ ਹੈ, ਸਿੱਖਣ ਦਾ ਇਹ ਸਿਲਸਿਲਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਅਰੋਗਿਆ ਮੰਥਨ ਵਿੱਚ ਵਿਚਾਰ ਵਟਾਂਦਰੇ ਦੌਰਾਨ ਇਸ ਸਕੀਮ ਦੀਆਂ ਕਮੀਆਂ ਦਾ ਖੁਲਾਸਾ ਹੋਇਆ ਹੈ, ਉਨ੍ਹਾਂ ਨੂੰ ਦੂਰ ਕਰਨ ਅਤੇ ਇਸ ਨੂੰ ਜਲਦੀ ਤੋਂ ਜਲਦੀ ਖਾਮੀਆਂ ਤੋਂ ਮੁਕਤ ਕਰਨ ਦੀ ਲੋੜ ਹੈ ਤਾਂ ਜੋ ਲਾਭਪਾਤਰੀ ਇਲਾਜ ਲਈ ਦੂਜੇ ਰਾਜਾਂ ਚ ਜਾਣ ਦੀ ਬਜਾਏ ਉਨ੍ਹਾਂ ਦੇ ਘਰ ਨੇੜੇ ਬਿਹਤਰ ਇਲਾਜ ਕਰਵਾ ਸਕਣ।

 

ਮੋਦੀ ਨੇ ਕਿਹਾ ਕਿ ਆਯੂਸ਼ਮਾਨ ਯੋਜਨਾ ਨੂੰ ਸਫਲ ਬਣਾਉਣ ਲਈ ਨਿੱਜੀ ਖੇਤਰ ਦੇ ਸਰਗਰਮ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲਗਭਗ 18 ਹਜ਼ਾਰ ਨਿੱਜੀ ਹਸਪਤਾਲ ਇਸ ਯੋਜਨਾ ਨਾਲ ਜੁੜ ਗਏ ਹਨ। 75 ਨਵੇਂ ਮੈਡੀਕਲ ਕਾਲਜ ਜਲਦੀ ਹੀ ਖੋਲ੍ਹੇ ਜਾਣਗੇ, ਮੈਡੀਕਲ ਕਾਲਜਾਂ ਵਿਚ ਸੀਟਾਂ ਵਧਾ ਦਿੱਤੀਆਂ ਜਾ ਰਹੀਆਂ ਹਨ ਅਤੇ ਨਵੇਂ ਹਸਪਤਾਲ ਬਣਨ ਨਾਲ ਨਿੱਜੀ ਖੇਤਰ ਦੀ ਭਾਗੀਦਾਰੀ ਵਧੇਗੀ।

 

ਮੋਦੀ ਨੇ ਨੌਜਵਾਨ ਉੱਦਮੀਆਂ ਦੁਆਰਾ ਡਾਕਟਰੀ ਖੇਤਰ ਚ ਭਵਿੱਖ ਦੀਆਂ ਸੰਭਾਵਨਾਵਾਂ ਦਾ ਜ਼ਿਕਰ ਕੀਤਾ ਤੇ ਤਕਨੀਕੀ ਮਾਹਰਾਂ ਨੇ ਨਵੀਨਤਾ ਦੀ ਮਦਦ ਨਾਲ ਸਕੀਮ ਨੂੰ ਅਪਗ੍ਰੇਡ ਕਰਨ ਚ ਸਰਗਰਮ ਮਦਦ ਦੀ ਅਪੀਲ ਕੀਤੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi at valedictory function of Arogya Manthan in Delhi