ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਦਾ ਟਵੀਟ ਬਣਿਆ ਭਾਰਤ ਦਾ 'ਗੋਲਡਨ ਟਵੀਟ'

ਇਸ ਸਾਲ ਆਮ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੀ ਸ਼ਾਨਦਾਰ ਸਫਲਤਾ ਬਾਰੇ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟ ਸਾਲ 2019 ਦਾ ਸੱਭ ਤੋਂ ਵੱਧ ਰੀਟਵੀਟ ਅਤੇ ਪਸੰਦ ਕੀਤਾ ਜਾਣ ਵਾਲਾ ਟਵੀਟ ਹੈ, ਜੋ ਇਸ ਨੂੰ ਭਾਰਤ 'ਚ 'ਗੋਲਡਨ ਟਵੀਟ' ਬਣਾਉਂਦਾ ਹੈ। ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿਟਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
 

ਖੇਤ ਦੇ ਖੇਤਰ 'ਚ ਵਿਰਾਟ ਕੋਹਲੀ ਵੱਲੋਂ ਐਮ.ਐਸ. ਧੋਨੀ ਦੇ ਜਨਮ ਦਿਨ 'ਤੇ ਕੀਤਾ ਗਿਆ ਟਵੀਟ ਖੇਡ ਦੀ ਦੁਨੀਆ 'ਚ ਸੱਭ ਤੋਂ ਵੱਧ ਰੀਟਵੀਟ ਕੀਤਾ ਜਾਣ ਵਾਲੇ ਟਵੀਟ ਬਣ ਗਿਆ ਹੈ। ਕੋਹਲੀ ਨੇ ਧੋਨੀ ਦੇ ਜਨਮ ਦਿਨ 'ਤੇ ਦੋਹਾਂ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ, ਜੋ ਭਾਰਤੀ ਕ੍ਰਿਕਟਰ ਫੈਨਜ਼ ਲਈ ਇਕ ਜ਼ਬਰਦਸਤ ਪਲ ਬਣ ਗਿਆ।
 

ਤਾਮਿਲ ਮਨੋਰੰਜਨ ਉਦਯੋਗ ਟਵਿਟਰ ਚਾਰਟ 'ਚ ਟਾਪ 'ਤੇ ਬਣਿਆ ਹੋਇਆ ਹੈ। ਮਨੋਰੰਜਨ ਖੇਤਰ 'ਚ ਅਦਾਕਾਰ ਵਿਜੇ ਵੱਲੋਂ ਉਨ੍ਹਾਂ ਦੀ ਫਿਲਮ 'ਬਿਜਿਲ' ਦਾ ਪੋਸਟਰ ਸ਼ੇਅਰ ਕਰਨ ਵਾਲਾ ਟਵੀਟ ਸੱਭ ਤੋਂ ਵੱਧ ਰੀਟਵੀਟ ਕੀਤੇ ਜਾਣ ਵਾਲਾ ਟਵੀਟ ਬਣ ਗਿਆ। ਇਸ ਦੇ ਨਾਲ ਹੀ ਇਹ ਟਵੀਟ ਸੱਭ ਤੋਂ ਵੱਧ ਕੁਮੈਂਟ ਪਾਉਣ ਵਾਲਾ ਟਵੀਟ ਵੀ ਬਣ ਗਿਆ।

 

ਹੈਸ਼ਟੈਗ ਦੇ ਮਾਮਲੇ 'ਚ #loksabhaelections2019  ਸੱਭ ਤੋਂ ਵੱਧ ਟਵੀਟ ਕੀਤੇ ਜਾਣ ਵਾਲਾ ਹੈਸ਼ਟੈਗ ਸੀ। ਉਸ ਤੋਂ ਬਾਅਦ #chandrayaan2, #cwc19, #pulwama ਅਤੇ # Article370 ਸੱਭ ਤੋਂ ਵੱਧ ਟਵੀਟ ਕੀਤੇ ਜਾਣ ਵਾਲੇ ਹੈਸ਼ਟੈਗ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi bags India Golden Tweet of 2019